20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਉੱਪਲ ਨਿਊਰੋ ਹਸਪਤਾਲ ਵਿਖੇ ਕੌਮਾਂਤਰੀ ਨਰਸਿੰਗ ਦਿਵਸ ਮਨਾਇਆ <br/>

ਅਜੀਤ ਡੈਸਕ 13-05-2026
ਅੰਮਿ੍ਤਸਰ, 12 ਮਈ (ਰੇਸ਼ਮ ਸਿੰਘ)–ਸਥਾਨਕ ਰਾਣੀ ਕਾ ਬਾਗ ਸਥਿਤ ਉੱਪਲ ਨਿਊਰੋ ਐਂਡ ਮਲਟੀਸਪੈਸ਼ਲਿਟੀ ਹਸਪਤਾਲ ਵਿਚ ਡਾ. ਅਸ਼ੋਕ ਉੱਪਲ ਦੀ ਰਹਿਨੁਮਾਈ ਹੇਠ ਅੰਤਰਰਾਸ਼ਟਰੀ ਨਰਸ ਦਿਵਸ ਬੜੇ ਉਤਸ਼ਾਹ ਤੇ ਸਤਿਕਾਰ ਨਾਲ ਮਨਾਇਆ ਗਿਆ | ਇਸ ਮੌਕੇ ਹਸਪਤਾਲ ਵਿਚ ਪੋਸਟਰ ਮੁਕਾਬਲੇ, ਮਨੋਰੰਜਕ ਖੇਡਾਂ ਅਤੇ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ, ਜਿਸ ਦੌਰਾਨ ਹਸਪਤਾਲ ਪ੍ਰਬੰਧਨ ਵਲੋਂ ਸਟਾਫ ਨਰਸਾਂ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ | ਹਸਪਤਾਲ ਦੇ ਮੈਡੀਕਲ ਸੁਪਰਿਟੈਂਡੈਂਟ ਡਾ. ਅਸ਼ੋਕ ਚਾਨਣਾ ਨੇ ਸਾਰੀਆਂ ਨਰਸਾਂ ਨੂੰ ਅੰਤਰਰਾਸ਼ਟਰੀ ਨਰਸ ਦਿਵਸ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਇਸ ਦਿਨ ਦਾ ਉਦੇਸ਼ ਨਰਸਾਂ ਦੀ ਸੇਵਾ ਭਾਵਨਾ, ਸਮਰਪਣ ਅਤੇ ਸਿਹਤ ਖੇਤਰ ਵਿਚ ਉਨ੍ਹਾਂ ਦੀ ਮਹੱਤਵਪੂਰਨ ਭੂਮਿਕਾ ਨੂੰ ਸਨਮਾਨ ਦੇਣਾ ਹੈ | ਉਨ੍ਹਾਂ ਕੋਵਿਡ-19 ਮਹਾਮਾਰੀ ਦੌਰਾਨ ਨਰਸਾਂ ਵਲੋਂ ਸਮਾਜ ਅਤੇ ਮਰੀਜ਼ਾਂ ਦੀ ਸੇਵਾ ਵਿਚ ਦਿੱਤੇ ਗਏ ਅਤੁੱਲ ਯੋਗਦਾਨ ਨੂੰ ਵੀ ਯਾਦ ਕੀਤਾ | ਇਸ ਮੌਕੇ ਡਾ. ਸਲਿਲ ਉੱਪਲ ਨੇ ਕਿਹਾ ਕਿ ਨਰਸਾਂ ਸਿਹਤ ਸੇਵਾਵਾਂ ਦੀਆਂ ਅਸਲੀ ਹੀਰੋ ਹਨ ਅਤੇ ਸਿਹਤ ਪ੍ਰਣਾਲੀ ਦੀ ਰੀੜ• ਦੀ ਹੱਡੀ ਦੇ ਸਮਾਨ ਹਨ | ਉਨ੍ਹਾਂ ਕਿਹਾ ਕਿ ਨਰਸਾਂ ਦਿਨ-ਰਾਤ ਮਰੀਜ਼ਾਂ ਦੀ ਸੰਭਾਲ ਵਿਚ ਸਮਰਪਿਤ ਰਹਿੰਦੀਆਂ ਹਨ ਅਤੇ ਹਸਪਤਾਲ ਤੋਂ ਲੈ ਕੇ ਐਮਰਜੈਂਸੀ ਹਾਲਾਤਾਂ ਤੱਕ ਉਨ੍ਹਾਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੁੰਦੀ ਹੈ | ਨਾਲ ਹੀ ਉਨ੍ਹਾਂ ਕਿਹਾ ਕਿ ਨਰਸਿੰਗ ਸਿੱਖਿਆ ਪੂਰੀ ਕਰਨ ਤੋਂ ਬਾਅਦ ਵਿਦੇਸ਼ ਜਾਣ ਦੀ ਲਾਲਸਾ 'ਚ ਨਾ ਪੈਣ, ਭਾਰਤ ਵਿਚ ਰਹਿ ਕੇ ਵੀ ਨਰਸਾਂ ਆਪਣੇ ਗਿਆਨ, ਸੇਵਾ ਅਤੇ ਸਮਰਪਣ ਦੇ ਬਲਬੂਤੇ ਇਕ ਕਾਮਯਾਬ ਕੈਰੀਅਰ ਬਣਾ ਸਕਦੀਆਂ ਹਨ | ਡਾ. ਸ਼ਿਖਿਲ ਉੱਪਲ ਨੇ ਕਿਹਾ ਕਿ ਨਰਸ ਦਿਵਸ ਸਿਰਫ ਇਕ ਤਿਉਹਾਰ ਨਹੀਂ, ਸਗੋਂ ਨਰਸਾਂ ਪ੍ਰਤੀ ਸਤਿਕਾਰ ਅਤੇ ਧੰਨਵਾਦ ਪ੍ਰਗਟ ਕਰਨ ਦਾ ਵਿਸ਼ੇਸ਼ ਮੌਕਾ ਹੈ | ਇਸ ਮੌਕੇ ਡਾ. ਪਰਵ ਓਹਰੀ, ਡਾ. ਤੁਸ਼ਾਰ ਅਗਰਵਾਲ, ਡਾ. ਕਾਵੇਰੀ ਜੋਸ਼ੀ, ਡਾ. ਤਾਰਿਕ ਅਹਿਮਦ, ਡਾ. ਅੰਕੁਰ, ਡਾ. ਸ਼ੁਭਮ, ਨਰਸਿੰਗ ਇੰਚਾਰਜ ਗੁਰਮੀਤ ਕੌਰ, ਇੰਚਾਰਜ ਕੁਲਬੀਰ ਕੌਰ, ਗੁਰਪ੍ਰੀਤ ਕੌਰ, ਅਮਨਪ੍ਰੀਤ ਕੌਰ, ਸੰਦੀਪ ਕੌਰ ਤੇ ਆਸਟਿਨ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਮਾਤਾ ਰਾਜ ਦੁਲਾਰੀ ਨੂੰ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਸ਼ਰਧਾਂਜਲੀਆਂ ਭੇਟ ਅਗਲੀ ਖ਼ਬਰ ਸਰਬੱਤ ਦਾ ਭਲਾ ਟਰੱਸਟ ਵਲੋਂ ਖ਼ਾਲਸਾ ਕਾਲਜ ਦੀ ਲਾਇਬ੍ਰੇਰੀ ਲਈ 500 ਪੁਸਤਕਾਂ ਭੇਟ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।