19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਸੜਕਾਂ 'ਤੇ ਆਵਾਰਾ ਘੁੰਮਦੇ ਲਾਵਾਰਸ ਕੁੱਤਿਆਂ ਕਾਰਨ ਰਾਹਗੀਰ ਖੌਫ਼ਜ਼ਦਾ <br/>

ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ 'ਚ ਘੁੰਮਦੇ ਲਾਵਾਰਸ ਕੁੱਤਿਆਂ ਦੇ ਝੁੰਡਾਂ ਦੀਆਂ ਤਸਵੀਰਾਂ | ਤਸਵੀਰਾਂ : ਹਰਜੀਤ ਸਿੰਘ <br/> ਲਵਾਰਿਸ ਕੁੱਤੇ ਦੁਆਰਾ ਇਕ ਨੌਜਵਾਨ ਨੂੰ ਕੱਟਣ ਬਾਰੇ ਜਾਣਕਾਰੀ ਦਿੰਦੇ ਹੋਏ ਬੀਬੀ ਦਰਸ਼ਨਪਾਲ ਕੌਰ | ਤਸਵੀਰਾਂ : ਹਰਜੀਤ ਸਿੰਘ <br/> 14-05-2026
ਅੰਮਿ੍ਤਸਰ, 13 ਮਈ (ਸੁਰਿੰਦਰ ਕੋਛੜ)-ਸ਼ਹਿਰ 'ਚ ਜਗ੍ਹਾ-ਜਗ੍ਹਾ ਗਲੀਆਂ ਬਾਜ਼ਾਰਾਂ, ਪਾਰਕਾਂ, ਮਾਰਕੀਟਾਂ ਆਦਿ 'ਚ ਆਵਾਰਾ ਘੁੰਮਦੇ ਲਾਵਾਰਸ ਕੁੱਤਿਆਂ ਦੇ ਖ਼ੌਫ਼ ਕਾਰਨ ਲੋਕ ਰਾਤ ਵੇਲੇ ਹੀ ਨਹੀਂ ਸਗੋਂ ਹੁਣ ਦਿਨ ਵੇਲੇ ਵੀ ਘਰਾਂ-ਦਫ਼ਤਰਾਂ ਜਾਂ ਸਵੇਰੇ-ਸ਼ਾਮ ਦੀ ਸੈਰ ਲਈ ਜਾਣ ਤੋਂ ਘਬਰਾ ਰਹੇ ਹਨ | ਸ਼ਹਿਰ ਦੀਆਂ ਰਿਹਾਇਸ਼ੀ ਆਬਾਦੀਆਂ, ਵਿੱਦਿਅਕ ਅਦਾਰਿਆਂ, ਜਨਤਕ ਸਥਾਨਾਂ, ਬਾਗਾਂ, ਪਾਰਕਾਂ, ਧਾਰਮਿਕ ਅਸਥਾਨਾਂ ਦੇ ਬਾਹਰ ਵੀ ਆਵਾਰਾ ਕੁੱਤਿਆਂ ਦੇ ਘੁੰਮਦੇ ਝੁੰਡਾਂ ਦੇ ਕਾਰਨ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ | ਲੋਕਾਂ ਨੂੰ ਕੰਮਾਂ-ਕਾਰਜਾਂ 'ਤੇ ਆਉਣ-ਜਾਣ ਲੱਗਿਆਂ ਜਾਂ ਘਰੋਂ ਬਾਹਰ ਨਿਕਲਣ ਲੱਗਿਆਂ ਵੱਡੀ ਸਾਵਧਾਨੀ ਵਰਤਣੀ ਪੈ ਰਹੀ ਹੈ | ਇਸ ਦੇ ਨਾਲ ਹੀ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਵਲੋਂ ਸ੍ਰੀ ਦਰਬਾਰ ਸਾਹਿਬ ਨੂੰ ਜਾਣ ਵਾਲੇ ਸ਼ਰਧਾਲੂਆਂ 'ਚ ਇਨ੍ਹਾਂ ਲਾਵਾਰਸ ਕੁੱਤਿਆਂ ਨੂੰ ਲੈ ਕੇ ਵੀ ਖ਼ੌਫ਼ ਬਣਿਆ ਹੋਇਆ ਹੈ | ਉੱਤਮ ਗੜ੍ਹ ਆਬਾਦੀ ਦੀ ਵਾਰਡ ਨੰ. 46 'ਚ ਰਹਿੰਦੇ ਸ: ਜੱਸਾ ਸਿੰਘ ਰਾਮਗੜ੍ਹੀਆ ਦੇ ਵਾਰਸਾਂ 'ਚੋਂ ਬੀਬੀ ਦਰਸ਼ਨ ਪਾਲ ਕੌਰ ਨੇ 'ਅਜੀਤ' ਨੂੰ ਦੱਸਿਆ ਕਿ ਖੇਤਰ 'ਚ ਆਵਾਰਾ ਕੁੱਤਿਆਂ ਦੀ ਦਹਿਸ਼ਤ ਕਾਰਨ ਲੋਕਾਂ ਦਾ ਘਰੋਂ ਨਿਕਲਣਾ ਮੁਸ਼ਕਿਲ ਹੋ ਗਿਆ ਹੈ | ਉਨ੍ਹਾਂ ਨੇ ਕਿਹਾ ਕਿ ਆਵਾਰਾ ਕੁੱਤਿਆਂ ਵਲੋਂ ਰਾਹਗੀਰਾਂ ਨੂੰ ਕੱਟਣ ਦੇ ਕਈ ਮਾਮਲੇ ਸਾਹਮਣੇ ਆਉਣ ਦੇ ਬਾਵਜੂਦ ਇਸ ਮਾਮਲੇ ਦਾ ਕੋਈ ਹਲ ਨਹੀਂ ਕੱਢਿਆ ਜਾ ਸਕਿਆ ਹੈ | ਦੱਸਿਆ ਜਾ ਰਿਹਾ ਹੈ ਕਿ ਰੋਜ਼ਾਨਾ ਵੱਡੀ ਗਿਣਤੀ 'ਚ ਸ਼ਰਧਾਲੂ ਉੱਤਮ ਗੜ੍ਹ, ਬਾਬਾ ਭੌੜੀ ਚੌਕ, ਮੁਹੱਲਾ ਢੋਲੀਆਂ, ਚੌਕ ਬਾਬਾ ਸਾਹਿਬ, ਚੌਕ ਮੌਨੀ, ਚੌਕ ਕਰੋੜੀ, ਕਟੜਾ ਆਹਲੂਵਾਲੀਆ ਆਦਿ ਰਸਤਿਆਂ ਰਾਹੀਂ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਪਹੁੰਚਦੇ ਹਨ ਅਤੇ ਇਨ੍ਹਾਂ ਇਲਾਕਿਆਂ 'ਚ ਆਵਾਰਾ ਕੁੱਤਿਆਂ ਦੇ ਝੁੰਡਾਂ ਕਾਰਨ ਉਨ੍ਹਾਂ ਦਾ ਪੈਦਲ ਚਲਣਾ ਜਾਂ ਦੋ-ਪਹੀਆ ਵਾਹਨ ਰਾਹੀਂ ਪਹੁੰਚਣਾ ਮੁਹਾਲ ਹੋ ਗਿਆ ਹੈ | ਉਕਤ ਤੋਂ ਇਲਾਵਾ ਇਤਿਹਾਸਕ ਰਾਮ ਬਾਗ (ਕੰਪਨੀ ਬਾਗ), ਗੋਲ ਬਾਗ, ਕਸ਼ਮੀਰ ਐਵੀਨਿਊ ਪਾਰਕ ਅਤੇ ਅੰਮਿ੍ਤ ਆਨੰਦ ਪਾਰਕ ਆਦਿ 'ਚ ਸਵੇਰੇ-ਸ਼ਾਮ ਸੈਰ ਕਰਨ ਵਾਲੇ ਸਥਾਨਕ ਨਾਗਰਿਕਾਂ ਤੇ ਸੈਲਾਨੀਆਂ 'ਚ ਬਾਗ ਵਿਚ ਜਗ੍ਹਾ-ਜਗ੍ਹਾ ਘੁੰਮਦੇ ਆਵਾਰਾ ਕੁੱਤਿਆਂ ਕਾਰਨ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ | ਇਹੀ ਸਥਿਤੀ ਸ਼ਹਿਰ ਦੇ ਇਤਿਹਾਸਕ ਅਤੇ ਵਿਰਾਸਤੀ ਸਮਾਰਕਾਂ ਦੀ ਵੀ ਬਣੀ ਹੋਈ ਹੈ | ਲੋਕਾਂ ਲਈ ਮੁਸੀਬਤ ਦਾ ਸਬੱਬ ਬਣ ਰਹੇ ਇਸ ਚਿੰਤਾਜਨਕ ਮਾਮਲੇ ਨੂੰ ਲੈ ਕੇ ਨਗਰ ਨਿਗਮ ਵਲੋਂ ਵੱਡੀ ਗਿਣਤੀ 'ਚ ਲਾਵਾਰਸ ਕੁੱਤਿਆਂ ਦੀ ਨਸਬੰਦੀ ਕੀਤੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ | ਨਗਰ ਨਿਗਮ ਪ੍ਰਸ਼ਾਸਨ ਦੀ ਮੰਨੀਏ ਤਾਂ ਉਨ੍ਹਾਂ ਕੋਲ ਨਸਬੰਦੀ ਲਈ ਲਿਆਂਦੇ ਕੁੱਤਿਆਂ ਨੂੰ ਸਿਰਫ਼ 5 ਦਿਨ ਰੱਖਣ ਦੀ ਸੁਵਿਧਾ ਹੈ ਅਤੇ ਬਾਅਦ 'ਚ ਕੁੱਤੇ ਨੂੰ ਉਸ ਦੀ ਪੁਰਾਣੀ ਜਗ੍ਹਾ 'ਤੇ ਛੱਡ ਦਿੱਤਾ ਜਾਂਦਾ ਹੈ | ਇਸ ਨਾਲ ਆਵਾਰਾ ਕੁੱਤਿਆਂ ਦੀ ਵੱਧ ਰਹੀ ਆਬਾਦੀ 'ਚ ਤਾਂ ਭਾਵੇਂ ਸੁਧਾਰ ਹੋ ਰਿਹਾ, ਪਰ ਇਨ੍ਹਾਂ ਨੂੰ ਮੁੜ ਸੜਕਾਂ ਬਾਜ਼ਾਰਾਂ 'ਚ ਛੱਡ ਦਿੱਤੇ ਜਾਣ ਕਰਕੇ ਕੁੱਤਿਆਂ ਦੇ ਖ਼ੌਫ਼ ਅਤੇ ਇਨ੍ਹਾਂ ਦੁਆਰਾ ਰਾਹ ਚਲਦੇ ਲੋਕਾਂ ਨੂੰ ਵੱਢਣ ਦੀਆਂ ਘਟਨਾਵਾਂ 'ਚ ਕੋਈ ਫ਼ਰਕ ਪੈਣਾ ਸੰਭਵ ਨਹੀਂ ਹੈ | ਆਵਾਰਾ ਕੁੱਤਿਆਂ ਕਾਰਨ ਪਿੰਡਾਂ ਸ਼ਹਿਰਾਂ 'ਚ ਬਣੇ ਦਹਿਸ਼ਤ ਦੇ ਮਾਹੌਲ ਅਤੇ ਇਨ੍ਹਾਂ ਦੁਆਰਾ ਆਮ ਰਾਹਗੀਰਾਂ ਅਤੇ ਮਾਸੂਮਾਂ ਨੂੰ ਪਹੁੰਚਾਏ ਜਾ ਰਹੇ ਨੁਕਸਾਨ 'ਤੇ ਕਾਬੂ ਪਾਉਣ 'ਚ ਸਰਕਾਰ ਅਤੇ ਪ੍ਰਸ਼ਾਸਨ ਦੋਵੇਂ ਬੇਵੱਸ ਵਿਖਾਈ ਦੇ ਰਹੇ ਹਨ |

ਪਿਛਲੀ ਖ਼ਬਰ ਦਸਮੇਸ਼ ਪਬਲਿਕ ਸਕੂਲ ਅੱਡਾ ਕੋਟਲੀ ਸੂਰਤ ਮੱਲ੍ਹੀ ਦੀ ਵਿਦਿਆਰਥਣ ਮੈਰਿਟ 'ਚ ਅਗਲੀ ਖ਼ਬਰ ਪੁਲਿਸ ਚਲਾਨ ਨਾ ਭੁਗਤਣ ਵਾਲੇ ਵਾਹਨਾ ਖਿਲਾਫ਼ ਹੋਵੇਗੀ ਸਖ਼ਤ ਕਾਰਵਾਈ-ਆਰ. ਟੀ. ਏ.

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।