ਅੰਮਿ੍ਤਸਰ, 15 ਮਈ (ਹਰਮਿੰਦਰ ਸਿੰਘ)-ਪਿਛਲੇ ਲੰਬੇ ਸਮੇਂ ਤੋਂ ਆਸਟਰੇਲੀਆ ਵਿਚ ਪੜ੍ਹਾਈ ਕਰਨ ਜਾਣ ਦੇ ਚਾਹਵਾਨ ਵਿਦਿਆਰਥੀਆਂ ਦੇ ਸੁਪਨੇ ਪੂਰੇ ਕਰਨ ਵਾਲੀ ਸਟਡੀ ਵੀਜ਼ਾ ਸਲਾਹਕਾਰ ਸੰਸਥਾ ਔਜੀ ਹੱਬ ਵਲੋਂ ਬਾਰ੍ਹਵੀਂ ਪਾਸ ਵਿਦਿਆਰਥੀਆਂ ਲਈ ਆਪਣੇ ਸਾਰੇ ਹੀ ਦਫ਼ਤਰਾਂ ਵਿਚ ਵਿਸ਼ੇਸ਼ ਗਾਈਡੈਂਸ ਪ੍ਰੋਗਰਾਮ ਸ਼ੁਰੂ ਕੀਤਾ ਹੈ, ਜਿਸ ਵਿਚ ਵਿਦਿਆਰਥੀ ਆਸਟਰੇਲੀਆ ਜਾ ਕੇ ਪੜ੍ਹਾਈ ਕਰਨ ਸੰਬੰਧੀ ਮੁਫਤ ਸਲਾਹ ਲੈ ਸਕਦੇ ਹਨ | ਇਸ ਸੰਬੰਧੀ ਆਸਟਰੇਲੀਆ ਸਟੂਡੈਂਟ ਵੀਜ਼ਾ ਮਾਹਿਰ ਹਰਮਨਜੀਤ ਸਿੰਘ ਕੰਗ ਅਤੇ ਕਰਨਵੀਰ ਸਿੰਘ ਚੱਠਾ ਨੇ ਸਾਂਝੇ ਬਿਆਨ ਰਾਹੀਂ ਦੱਸਿਆ ਕਿ ਬੇਸ਼ੱਕ ਇਸ ਸਮੇਂ ਆਸਟਰੇਲੀਆ ਵਲੋਂ ਸਟਡੀ ਵੀਜ਼ੇ ਨੂੰ ਲੈ ਕੇ ਥੋੜੀ ਸਖਤਾਈ ਕੀਤੀ ਹੋਈ ਹੈ ਪਰ ਮਾਹਿਰ ਵਿਅਕਤੀਆਂ ਦੀ ਤਜ਼ਰਬੇਕਾਰ ਸਲਾਹ ਨਾਲ ਜੇਕਰ ਸਹੀ ਢੰਗ ਨਾਲ ਫਾਈਲ ਤਿਆਰ ਕੀਤੀ ਜਾਵੇ ਇਸ ਤੋਂ ਇਲਾਵਾ ਯੂਨੀਵਰਸਿਟੀਆਂ ਦੀ ਮੰਗ ਅਨੁਸਾਰ ਬਣਦੇ ਦਸਤਾਵੇਜ ਲਗਾਏ ਜਾਣ ਤਾਂ ਆਸਟਰੇਲੀਆ ਦਾ ਸਟਡੀ ਵੀਜ਼ਾ ਪ੍ਰਾਪਤ ਕੀਤਾ ਜਾ ਸਕਦਾ ਹੈ | ਉਨ੍ਹਾਂ ਦੱਸਿਆ ਕਿ ਇਸ ਇਸ ਸਾਲ ਬਾਰ੍ਹਵੀਂ ਦੇ ਆਏ ਨਤੀਜਿਆਂ ਉਪਰੰਤ ਬਹੁਤ ਸਾਰੇ ਵਿਦਿਆਰਥੀ ਵਿਦੇਸ਼ ਜਾ ਕੇ ਪੜ੍ਹਾਈ ਕਰਨਾ ਚਾਹੁੰਦੇ ਹਨ, ਪਰ ਉਨ੍ਹਾਂ ਨੂੰ ਸਹੀ ਸਲਾਹ ਨਾ ਮਿਲਣ ਕਾਰਨ ਅਤੇ ਮਾਰਕੀਟ ਦੇ ਵਿਚ ਉੱਡ ਰਹੀਆਂ ਵੱਖ-ਵੱਖ ਅਫਵਾਹਾਂ ਕਾਰਨ ਦੁਚਿੱਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਔਜੀ ਹੱਬ ਇੰਮੀਗ੍ਰੇਸ਼ਨ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਯੋਗਤਾ ਅਨੁਸਾਰ ਯੂਨੀਵਰਸਿਟੀਆਂ ਅਤੇ ਕੋਰਸਾਂ ਦੀ ਚੋਣ ਕਰਵਾਉਂਦਾ ਹੈ | ਇਸ ਤੋਂ ਇਲਾਵਾ ਫਾਈਲ ਤਿਆਰ ਕਰਨ ਵਿਚ ਕਿਹੜੇ ਅਹਿਮ ਦਸਤਾਵੇਜਾਂ ਦੀ ਲੋੜ ਪੈਂਦੀ ਹੈ ਉਹ ਦਸਤਾਵੇਜ਼ ਪ੍ਰਾਪਤ ਕਰਨ ਵਿਚ ਵੀ ਮਦਦ ਕਰਦਾ ਹੈ | ਕੰਗ ਅਤੇ ਚੱਠਾ ਨੇ ਕਿਹਾ ਕਿ ਔਜੀ ਹੱਬ ਹੁਣ ਪੰਜਾਬ ਦੇ ਨਾਲ-ਨਾਲ ਆਸਟਰੇਲੀਆ ਵਿਚ ਵੀ ਵਿਦਿਆਰਥੀਆਂ ਨੂੰ ਲੋੜੀਂਦੀਆਂ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ ਜਿੱਥੇ ਹਰਮਨਜੀਤ ਸਿੰਘ ਕੰਗ ਖੁਦ ਮੈਲਬੌਰਨ ਸਥਿਤ ਆਪਣੇ ਦਫਤਰ ਵਿਚ ਬੈਠਦੇ ਹਨ ਅਤੇ ਵਿਦਿਆਰਥੀਆਂ ਦੇ ਟੀਆਰ ਅਤੇ ਪੀ. ਆਰ. ਪਾਉਣ ਸੰਬੰਧੀ ਮਦਦ ਕਰਦੇ ਹਨ | ਇਸ ਮੌਕੇ ਕੰਗ ਅਤੇ ਚੱਠਾ ਨੇ 12ਵੀਂ ਪਾਸ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਤੇ ਨਾਲ ਹੀ ਇਹ ਅਪੀਲ ਕੀਤੀ ਕਿ ਜੇਕਰ ਸਟੂਡੈਂਟ ਆਪਣੀ ਅਗਲੀ ਅਤੇ ਉੱਚ ਦਰਜੇ ਦੀ ਪੜ੍ਹਾਈ ਕਰਨ ਦੇ ਚਾਹਵਾਨ ਹਨ ਤੇ ਵਿਦੇਸ਼ ਜਾਣਾ ਚਾਹੁੰਦੇ ਹਨ ਤਾਂ ਉਨ੍ਹਾਂ ਲਈ ਆਸਟਰੇਲੀਆ ਤੋਂ ਵਧੀਆ ਹੋਰ ਕੋਈ ਵਿਕਲਪ ਨਹੀਂ | ਚਾਹਵਾਨ ਵਿਦਿਆਰਥੀ ਸਾਡੇ ਦਫਤਰ ਰਣਜੀਤ ਐਵੀਨਿਊ ਡੀ ਬਲਾਕ ਸਾਹਮਣੇ ਮਹਿੰਦਰਾ ਏਜੰਸੀ ਵਿਖੇ ਆ ਸਕਦੇ ਹਨ ਇਸ ਦੇ ਨਾਲ ਹੀ ਵਿਦਿਆਰਥੀ ਬਟਾਲਾ ਅਤੇ ਗੁਰਦਾਪੁਰ ਦਫਤਰ ਵਿਖੇ ਵੀ ਮਿਲ ਸਕਦੇ ਹਨ |