ਅੰਮਿ੍ਤਸਰ, 15 ਮਈ (ਰਾਜੇਸ਼ ਕੁਮਾਰ ਸ਼ਰਮਾ)-ਵਿਸ਼ਵ ਹਿੰਦੂ ਪ੍ਰੀਸ਼ਦ ਦੇ ਅੰਤਰਰਾਸ਼ਟਰੀ ਜਨਰਲ ਸਕੱਤਰ ਬਜਰੰਗ ਲਾਲ ਬਾਗੜਾ, ਖੇਤਰੀ ਸੰਗਠਨ ਮੰਤਰੀ ਨੀਰਜ ਧਨੋਰੀਆ ਅਤੇ ਵਿਭਾਗ ਸੰਗਠਨ ਮੰਤਰੀ ਵਿਕਾਸ ਵਿਸ਼ਨੋਈ ਨੇ ਸ੍ਰੀ ਦੁਰਗਿਆਣਾ ਮੰਦਰ ਵਿਖੇ ਨਤਮਸਤਕ ਹੋਏ | ਮੁੱਖ ਪੁਜਾਰੀ ਨੇ ਸਾਰੇ ਹਾਜ਼ਰੀਨ ਨੂੰ ਸਿਰੋਪਾਓ ਅਤੇ ਪ੍ਰਸ਼ਾਦ ਭੇਟ ਕੀਤਾ | ਉਪਰੰਤ ਉਨ੍ਹਾਂ ਪ੍ਰਾਚੀਨ ਵੱਡਾ ਹਨੂੰਮਾਨ ਮੰਦਰ ਅਤੇ ਪ੍ਰਾਚੀਨ ਮਾਤਾ ਸ਼ੀਤਲਾ ਮੰਦਰ ਵਿਖੇ ਵੀ ਅਸ਼ੀਰਵਾਦ ਪ੍ਰਾਪਤ ਕੀਤਾ | ਕਮੇਟੀ ਵਲੋਂ ਜਨਰਲ ਸਕੱਤਰ ਅਰੁਣ ਖੰਨਾ ਨੇ ਸਾਰਿਆਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਮੰਦਰ ਦੀ ਇਕ ਸੁੰਦਰ ਤਸਵੀਰ ਨਾਲ ਸਨਮਾਨਿਤ ਕੀਤਾ | ਇਸ ਮੌਕੇ ਕਮੇਟੀ ਸਕੱਤਰ ਧਰਮਪਾਲ ਚੌਧਰੀ ਅਤੇ ਅੰਮਿ੍ਤਸਰ ਵਿਹਿਪ ਦੇ ਅਧਿਕਾਰੀ ਰਾਮ ਨਿਵਾਸ, ਵਰੁਣ ਮਹਾਜਨ, ਅਵਨ ਵੋਹਰਾ ਅਤੇ ਪੁਨੀਤ ਵਰਮਾ ਇਸ ਮੌਕੇ ਮੌਜੂਦ ਸਨ |