ਜੇਠੂਵਾਲ, 15 ਮਈ (ਮਿੱਤਰਪਾਲ ਸਿੰਘ ਰੰਧਾਵਾ)-ਸ਼ਹੀਦ ਹਰਪਾਲ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੇਠੂਵਾਲ ਦੇ ਵਿਦਿਆਰਥੀਆਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 12ਵੀਂ ਦੇ ਐਲਾਨੇ ਗਏ ਨਤੀਜਿਆਂ ਵਿਚ ਸਾਇੰਸ ਸਟਰੀਮ ਪ੍ਰਭਜੋਤ ਕੌਰ ਨੇ 95.8% ਅੰਕਾਂ ਨਾਲ ਪਹਿਲਾ ਅਤੇ ਯੋਗਿਤਾ ਸ਼ਰਮਾ ਨੇ 94.6% ਨਾਲ ਦੂਸਰਾ ਸਥਾਨ ਹਾਸਿਲ ਕੀਤਾ | ਇਸ ਤਰ੍ਹਾਂ ਆਰਟਸ ਵਿਚੋਂ ਕਲਾਸ 'ਚੋਂ ਪਹਿਲਾ ਸਥਾਨ ਮਨਪ੍ਰੀਤ ਕੌਰ, ਦੂਸਰਾ ਸਥਾਨ ਨਵਦੀਪ ਕੌਰ ਅਤੇ ਤੀਸਰਾ ਸਥਾਨ ਆਂਜੀ ਨੇ ਪ੍ਰਾਪਤ ਕੀਤਾ ਤੇ ਹੋਣਹਾਰ ਵਿਦਿਆਰਥੀਆਂ ਨੂੰ ਸਕੂਲ ਦੇ ਪਿ੍ੰ: ਸੁਦਰਸ਼ਨ ਕੁਮਾਰ ਅਤੇ ਹੋਰ ਸਟਾਫ ਵਲੋਂ ਇਨ੍ਹਾਂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਵਿਸ਼ੇਸ਼ ਤੌਰ 'ਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕਰਦਿਆਂ ਕਿਹਾ ਕਿ ਉਕਤ ਵਿਦਿਆਰਥੀਆਂ ਵਲੋਂ ਇਨ੍ਹਾਂ ਨਤੀਜਿਆਂ 'ਚ ਸਟਾਫ ਵਲੋਂ ਪੜ੍ਹਾਈ ਦੇ ਖੇਤਰ ਵਿਚ ਕਰਵਾਈ ਮਿਹਨਤ ਦੇ ਸਦਕਾ ਹੀ ਇਨ੍ਹਾਂ ਵਿਦਿਆਰਥੀਆਂ ਨੇ ਇਹ ਪੁਜ਼ੀਸ਼ਨਾਂ ਹਾਸਿਲ ਕੀਤੀਆਂ ਹਨ ਅਤੇ ਸਕੂਲ ਦਾ ਨਾਂ ਰੋਸ਼ਨ ਕੀਤਾ ਹੈ ਤੇ ਚੰਗੀ ਵਿੱਦਿਆ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਰਕਾਰ ਵਲੋਂ ਮਿਲਣ ਵਾਲੀਆਂ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਅਤੇ ਸਕੂਲ ਵਲੋਂ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਖੇਡਾਂ ਦਾ ਸਾਮਾਨ ਵੀ ਦਿੱਤਾ ਜਾਂਦਾ ਹੈ ਕਿ ਉਨ੍ਹਾਂ ਦਾ ਖੇਡਾਂ ਪ੍ਰਤੀ ਹੋਰ ਰੁਚੀ ਵੱਧ ਸਕੇ | ਇਸ ਮੌਕੇ ਮਨਮੋਹਨ ਸਿੰਘ , ਸੁਖਪ੍ਰੀਤ ਸਿੰਘ, ਸੁਖਵਿੰਦਰ ਕੌਰ, ਜਸਵਿੰਦਰ ਸਿੰਘ, ਕੁਲਦੀਪ ਕੌਰ, ਗੁਰਮੀਤ ਕੌਰ, ਵੀਨਾ ਰਾਮਪਾਲ, ਕਮਲਦੀਪ ਕੌਰ, ਅਮਨਦੀਪ ਕੌਰ, ਸਵੀਟੀ, ਪਰਮਜੀਤ ਸਿੰਘ, ਮਨਮੋਹਨ ਸਿੰਘ, ਅਰਮਿੰਦਰ ਸਿੰਘ, ਹਰਪ੍ਰੀਤ ਕੌਰ, ਸੁਖਪ੍ਰੀਤ ਸਿੰਘ, ਪਰਿਕਸ਼ਿਤ ਸ਼ਰਮਾ, ਹਰਪ੍ਰੀਤ ਕੌਰ, ਅਮਰਪ੍ਰੀਤ ਕੌਰ, ਰੀਆ ਅਰੋੜਾ, ਸੁਖਵਿੰਦਰ ਕੌਰ, ਗੋਪੀ ਕਪੂਰ, ਹਰਮਨਪ੍ਰੀਤ ਕੌਰ, ਵਿਕੇਸ਼ ਸ਼ਰਮਾ, ਸੁਖਦੀਪ ਕੌਰ, ਮਨਪ੍ਰੀਤ ਸਿੰਘ, ਵੰਦਨਾ ਸ਼ਰਮਾ ਸਮੇਤ ਹੋਰ ਸਟਾਫ਼ ਤੇ ਵਿਦਿਆਰਥੀ ਸ਼ਾਮਿਲ ਸਨ |