08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਫੁਲਕਾਰੀ ਨੇ 'ਮਹਿਫ਼ਿਲ-ਏ-ਦਾਸਤਾਨਗੋਈ-ਦ ਆਰਟ ਆਫ਼ ਦ ਸਪੋਕਨ ਟੇਲ' ਸਮਾਗਮ ਕਰਵਾਇਆ <br/>

ਫੁਲਕਾਰੀ ਵਲੋਂ ਕਰਵਾਏ ਗਏ ਸਮਾਗਮ ਦੌਰਾਨ ਸੁਨੀਲ ਮਹਿਰਾ ਤੇ ਪਲਵ ਮਿਸ਼ਰਾ ਨਾਲ ਪ੍ਰਧਾਨ ਕਵਿਤਾ ਕਾਹਲੋਂ ਤੇ ਹੋਰ | ਤਸਵੀਰ : ਨਿਰਮਲ ਸਟੂਡੀਓ <br/> 19-05-2026
ਅੰਮਿ੍ਤਸਰ, 18 ਮਈ (ਸੁਰਿੰਦਰਪਾਲ ਸਿੰਘ ਵਰਪਾਲ)-ਫੁਲਕਾਰੀ ਵੂਮੈਨ ਆਫ਼ ਅੰਮਿ੍ਤਸਰ ਵਲੋਂ ਪ੍ਰਧਾਨ ਕਵਿਤਾ ਕਾਹਲੋਂ ਦੀ ਅਗਵਾਈ ਹੇਠ 'ਮੇਹਫ਼ਿਲ-ਏ-ਦਾਸਤਾਨਗੋਈ-ਦ ਆਰਟ ਆਫ਼ ਦ ਸਪੋਕਨ ਟੇਲ' ਸਮਾਗਮ ਕਰਵਾਇਆ, ਜਿਸ ਵਿਚ 250 ਤੋਂ ਵੱਧ ਮਹਿਲਾਵਾਂ ਨੇ ਹਿੱਸਾ ਲਿਆ | ਇਸ ਸਮਾਗਮ ਦਾ ਮੁੱਖ ਆਕਰਸ਼ਣ ਪ੍ਰਸਿੱਧ ਦਾਸਤਾਨਗੋ ਸੁਨੀਲ ਮਹਿਰਾ ਅਤੇ ਪਲਵ ਮਿਸ਼ਰਾ ਦੀ ਪੇਸ਼ਕਸ਼ ਰਹੀ | ਦਾਸਤਾਨਗੋਈ ਉਰਦੂ ਦੀ ਪ੍ਰਾਚੀਨ ਕਹਾਣੀ ਸੁਣਾਉਣ ਦੀ ਕਲਾ ਹੈ, ਜਿਸ ਵਿਚ ਅਦਾਕਾਰੀ, ਸ਼ਾਇਰੀ, ਅਭਿਵਯਕਤੀ ਅਤੇ ਕਲਪਨਾ ਰਾਹੀਂ ਕਹਾਣੀਆਂ ਨੂੰ ਜੀਵੰਤ ਕੀਤਾ ਜਾਂਦਾ ਹੈ | ਆਪਣੀ ਪ੍ਰਭਾਵਸ਼ਾਲੀ ਅਦਾਇਗੀ ਰਾਹੀਂ ਕਲਾਕਾਰਾਂ ਨੇ ਦਰਸ਼ਕਾਂ ਨੂੰ ਸ਼ਬਦਾਂ ਅਤੇ ਭਾਵਨਾਵਾਂ ਦੀ ਦੁਨੀਆ ਨਾਲ ਜੋੜ ਦਿੱਤਾ | ਸ਼ੁਨਿਲ ਮਹਿਰਾ ਕਲਾ, ਸੱਭਿਆਚਾਰ ਅਤੇ ਰਾਜਨੀਤੀ ਦੇ ਮਸ਼ਹੂਰ ਟਿੱਪਣੀਕਾਰ ਰਹੇ ਹਨ ਉਨ੍ਹਾਂ ਦੇ ਨਾਲ ਪਲਵ ਮਿਸ਼ਰਾ ਨੇ ਪ੍ਰਸਤੁਤੀ ਦਿੱਤੀ, ਜੋ 'ਰੇਖਤਾ' ਨਾਲ ਜੁੜੇ ਮਸ਼ਹੂਰ ਕਵੀ, ਲੇਖਕ ਅਤੇ ਉਰਦੂ ਵਿਦਵਾਨ ਹਨ | ਸਮਾਗਮ ਦੌਰਾਨ ਪ੍ਰਧਾਨ ਕਵਿਤਾ ਕਾਹਲੋਂ ਨੇ ਕਿਹਾ ਕਿ ਅਜੇਹੇ ਸੱਭਿਆਚਾਰਕ ਮੰਚ ਸੰਵਾਦ, ਸਿੱਖਿਆ ਅਤੇ ਪਰੰਪਰਾਵਾਂ ਨੂੰ ਜਿਊਾਦਾ ਰੱਖਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ | ਇਸ ਮੌਕੇ 'ਫੁਲਕਾਰੀ ਪਲੇਟਿਨਮ ਕਾਰਡ' ਵੀ ਲਾਂਚ ਕੀਤਾ ਗਿਆ, ਜੋ ਮੈਂਬਰਾਂ ਲਈ ਵਿਸ਼ੇਸ਼ ਸੁਵਿਧਾਵਾਂ ਅਤੇ ਸਹਿਯੋਗ ਮੁਹੱਈਆ ਕਰਵਾਉਣ ਦੀ ਪਹਿਲ ਹੈ | ਸਮਾਗਮ ਦੀ ਰਚਨਾ ਅਤੇ ਸੰਚਾਲਨ ਐਕਟੀਵਿਟੀ ਚੇਅਰ ਰਿਧੀ ਅਰੋੜਾ ਅਤੇ ਅਨੂ ਅਰੋੜਾ ਵਲੋਂ ਕੀਤਾ ਗਿਆ | ਇਸ ਮੌਕੇ ਸੰਸਥਾਪਕ ਸਾਬਕਾ ਪ੍ਰਧਾਨ ਪ੍ਰਨੀਤ ਬੱਬਰ, ਸਾਬਕਾ ਪ੍ਰਧਾਨ ਆਰਤੀ ਖੰਨਾ, ਦੀਪਾ ਸਵਾਨੀ, ਸ਼ੀਤਲ ਸੋਹਲ, ਮੀਨਾਕਸ਼ੀ ਖੰਨਾ, ਸੰਧਿਆ ਸਿੱਕਾ, ਨਿਧੀ ਸਿੰਧਵਾਨੀ, ਨੂਪੁਰ ਕਪੂਰ ਅਤੇ ਹੋਰ ਮੈਂਬਰ ਹਾਜ਼ਰ ਰਹੇ |

ਪਿਛਲੀ ਖ਼ਬਰ ਸਪਰਿੰਗ ਫੀਲਡਜ਼ ਪਬਲਿਕ ਸਕੂਲ ਵਿਖੇ ਇੰਟਰ ਸਕੂਲ ਗਤਕਾ ਮੁਕਾਬਲਾ ਕਰਵਾਇਆ <br/> ਅਗਲੀ ਖ਼ਬਰ ਭਾਰਤੀ ਭਾਸ਼ਾ ਪੁਸਤਕ ਯੋਜਨਾ ਦੇ ਰਾਜ-ਪੱਧਰੀ ਲਾਗੂ ਕਰਨ ਸੰਬੰਧੀ ਵਰਕਸ਼ਾਪ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।