ਅੰਮਿ੍ਤਸਰ, 19 ਮਈ (ਰੇਸ਼ਮ ਸਿੰਘ)-ਦਾਣਾ ਮੰਡੀ ਭਗਤਾਂ ਵਾਲਾ 'ਚ ਕੈਮੀਕਲ ਫੈਕਟਰੀ ਦੇ ਮਾਲਕ ਦੇ ਘਰ 10 ਲੱਖ ਨਕਦੀ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਆਪਣੇ ਘਰ ਘਰੇਲੂ ਕੰਮ ਲਈ ਰੱਖੀ ਨੌਕਰਾਣੀ ਕੁੜੀ 'ਤੇ ਸ਼ੱਕ ਜਤਾਇਆ ਹੈ | ਪੁਲਿਸ ਵਲੋਂ ਮਜੀਠਾ ਖੇਤਰ ਦੀ ਰਹਿਣ ਵਾਲੀ ਕੁੜੀ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਥਾਣਾ ਛਾਉਣੀ ਦੀ ਪੁਲਿਸ ਨੂੰ ਕੀਤੀ ਸ਼ਿਕਾਇਤ 'ਚ ਰੋਹਿਤ ਭਾਟੀਆ ਨੇ ਦਸਿਆ ਕਿ ਬਰੀਲੈਕਸ ਕੈਮੀਕਲ ਫੈਕਟਰੀ ਦਾ ਉਹ ਮਾਲਕ ਹੈ ਅਤੇ ਕੁਝ ਸਮਾਂ ਪਹਿਲਾਂ ਉਸਨੇ ਦਿੱਲੀ 'ਚ ਆਪਣੀ ਪੁਸ਼ਤੈਨੀ ਜਾਇਦਾਦ ਵੇਚੀ ਸੀ ਤੇ ਉਸਦੀ ਰਕਮ 10 ਲੱਖ ਰੁਪਏ ਆਪਣੇ ਇਥੇ ਬਣੇ ਘਰ ਦੀ ਅਲਮਾਰੀ 'ਚ ਰੱਖੇ ਸਨ | ਜਦੋਂ ਹੁਣ ਉਸਨੇ ਲਾਕਰ ਚੈੱਕ ਕੀਤਾ ਤਾਂ ਉਸ ਵਿਚੋਂ 10 ਲੱਖ ਰੁਪਏ ਗਾਇਬ ਸਨ | ਉਸਨੇ ਕਾਫੀ ਭਾਲ ਕੀਤੀ ਤੇ ਉਸਨੂੰ ਸ਼ੱਕ ਹੈ ਕਿ ਇਹ ਨੌਕਰਾਣੀ ਕੁੜੀ ਨੇ ਪੈਸੇ ਚੋਰੀ ਕਰ ਲਏ | ਪੁਲਿਸ ਵਲੋਂ ਮਜੀਠਾ ਨੇੜੇ ਇਕ ਪਿੰਡ ਦੀ ਰਹਿਣ ਵਾਲੀ ਕੁੜੀ ਕਿਰਨ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |