24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਸੋਸ਼ਲ ਮੀਡੀਆ 'ਤੇ ਇਕ ਕਾਲਜ ਵਿਖੇ ਕੁੱਤਿਆਂ ਨੂੰ ਮਾਰੇ ਜਾਣ ਦੀ ਘਟਨਾ ਨਹੀਂ ਵਾਪਰੀ : ਪੁਲਿਸ

ਅਜੀਤ ਡੈਸਕ 24-05-2026
ਅੰਮਿ੍ਤਸਰ, 23 ਮਈ (ਰੇਸ਼ਮ ਸਿੰਘ)-ਸ਼ੋਸ਼ਲ ਮੀਡੀਆ 'ਤੇ ਜੀ.ਟੀ. ਰੋਡ ਸਥਿਤ ਇਕ ਕਾਲਜ ਵਿਖੇ ਕੁੱਤਿਆਂ ਨੂੰ ਕਰਮਚਾਰੀਆਂ ਵਲੋਂ ਮਾਰੇ ਜਾਣ ਦੀ ਘਟਨਾ ਨਹੀਂ ਵਾਪਰੀ ਹੈ ਅਤੇ ਇਸ ਲਈ ਬਕਾਇਦਾ ਸ਼ਿਕਾਇਤ ਕਰਤਾ ਰੋਹਿਨ ਕੁਮਾਰ ਦੀ ਟੀਮ ਨਾਲ ਕਾਲਜ ਪ੍ਰਬੰਧਕਾਂ ਨਾਲ ਸਾਂਝੀ ਮੀਟਿੰਗ ਵੀ ਹੋ ਚੁੱਕੀ ਹੈ | ਅੱਜ ਇਸ ਦਾ ਸਪਸ਼ਟੀਕਰਨ ਦਿੰਦਿਆਂ ਥਾਣਾ ਛਾਉਣੀ ਦੇ ਮੁਖੀ ਸਬ ਇੰਸ. ਜਤਿੰਦਰ ਸਿੰਘ ਨੇ ਦਸਿਆ ਕਿ ਸ਼ੋਸ਼ਲ ਮੀਡੀਆ 'ਤੇ ਖਬਰ ਵਾਇਰਲ ਹੋਈ ਸੀ | ਇਸ ਸੰਬੰਧੀ ਖਾਲਸਾ ਕਾਲਜ ਦੇ ਪਿ੍ੰਸੀਪਲ ਵਲੋਂ ਲੱਗੇ ਇਲਜ਼ਾਮ ਸੰਬੰਧੀ ਰਿਪੋਰਟ ਵੀ ਤਿਆਰ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਕਿਸੇ ਵੀ ਕੁੱਤੇ ਨੂੰ ਮਾਰੇ ਜਾਣ ਦੀ ਘਟਨਾ ਨਹੀਂ ਹੈ ਪਰ ਫਿਰ ਵੀ ਪੁਲਿਸ ਵਲੋਂ ਸ਼ਿਕਾਇਤ ਦੀ ਪੜਤਾਲ ਕੀਤੀ ਜਾ ਰਹੀ ਹੈ |

ਪਿਛਲੀ ਖ਼ਬਰ ਭਾਰਤੀ ਵਿੱਦਿਆ ਭਵਨ ਅੰਮਿ੍ਤਸਰ-ਉੱਚ ਪ੍ਰੰਪਰਾਵਾਂ ਦਾ ਵਾਹਕ <br/> ਅਗਲੀ ਖ਼ਬਰ ਪਿੰਡ ਸੁਲਤਾਨਵਿੰਡ 'ਚ ਨੰਗੀਆਂ ਤਾਰਾਂ ਵਾਲੇ ਬਿਜਲੀ ਦੇ ਮੀਟਰ ਬਾਕਸ ਦੇ ਰਹੇ ਨੇ ਵੱਡੇ ਹਾਦਸਿਆਂ ਨੂੰ ਸੱਦਾ, ਲੋਕ ਖੌਫ਼...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।