22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਡਾਬਰ ਪੁਦੀਨ ਹਰਾ ਨੇ 'ਵੰਡਰ ਹਰਬ' ਪੁਦੀਨੇ ਦੇ ਫਾਇਦਿਆਂ ਨੂੰ ਕੀਤਾ ਉਜਾਗਰ <br/>

ਗੱਲਬਾਤ ਕਰਦੇ ਹੋਏ ਡਾ. ਪਰਵੀਨ ਭਾਟੀਆ, ਨਾਲ ਮੈਨੇਜਰ ਦਿਨੇਸ਼ ਕੁਮਾਰ | ਤਸਵੀਰ : ਹਰਜੀਤ ਸਿੰਘ <br/> 26-05-2026
ਅੰਮਿ੍ਤਸਰ, 25 ਮਈ (ਰਾਜੇਸ਼ ਕੁਮਾਰ ਸ਼ਰਮਾ, ਨਕੁਲ ਸ਼ਰਮਾ)-ਡਾਬਰ ਇੰਡੀਆ ਲਿਮਟਿਡ ਨੇ ਪੁਦੀਨੇ ਨੂੰ ਇਕ ਅਦਭੁਤ ਜੜੀ ਬੂਟੀ ਵਜੋਂ ਉਤਸ਼ਾਹਿਤ ਕਰਨ ਲਈ ਇਕ ਮੁਹਿੰਮ ਸ਼ੁਰੂ ਕੀਤੀ ਹੈ | ਇਸ ਮੌਕੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮਸ਼ਹੂਰ ਆਯੁਰਵੇਦ ਡਾ. ਪਰਵੀਨ ਭਾਟੀਆ ਨੇ ਪੁਦੀਨੇ ਦੇ ਫਾਇਦਿਆਂ ਬਾਰੇ ਜਾਣੰੂ ਕਰਵਾਉਂਦੇ ਹੋਏ ਦੱਸਿਆ ਕਿ ਪੁਦੀਨਾ ਐਂਟੀਆਕਸੀਡੈਂਟ ਅਤੇ ਫਾਈਟੋਨਿਊਟਰੀਐਂਟਸ ਨਾਲ ਭਰਪੂਰ ਹੁੰਦਾ ਹੈ | ਉਨ੍ਹਾਂ ਕਿਹਾ ਕਿ ਪੁਦੀਨ ਹਰਾ ਕਈ ਗੈਸਟਿ੍ਕ ਵਿਕਾਰਾਂ ਲਈ ਇਕ ਪੱਕਾ ਹੱਲ ਹੈ | ਗਰਮੀਆਂ ਦੇ ਮੌਸਮ ਦੌਰਾਨ ਪ੍ਰਚਲਿਤ ਕਈ ਬਿਮਾਰੀਆਂ ਨੂੰ ਧਿਆਨ 'ਚ ਰੱਖਦੇ ਹੋਏ, ਪੁਦੀਨ ਹਰਾ ਪੇਟ ਦੀਆਂ ਸਮੱਸਿਆਵਾਂ ਜਿਵੇਂ ਕਿ ਬਦਹਜ਼ਮੀ, ਗੈਸ ਅਤੇ ਐਸਿਡਿਟੀ ਨੂੰ ਹੱਲ ਕਰਨ 'ਚ ਮਦਦ ਕਰਦਾ ਹੈ | ਡਾਬਰ ਇੰਡੀਆ ਲਿਮਟਿਡ ਦੇ ਕਾਰਪੋਰੇਟ ਕਮਿਊਨੀਕੇਸ਼ਨਜ਼ ਦੇ ਮੈਨੇਜਰ ਦਿਨੇਸ਼ ਕੁਮਾਰ ਨੇ ਕਿਹਾ ਕਿ ਡਾਬਰ, ਸਭ ਤੋਂ ਭਰੋਸੇਮੰਦ ਸਿਹਤ ਸੰਭਾਲ ਕੰਪਨੀ ਹੋਣ ਦੇ ਨਾਤੇ, ਰੋਜ਼ਾਨਾ ਸਿਹਤ ਸਮੱਸਿਆਵਾਂ ਨਾਲ ਨਜਿੱਠਣ ਲਈ ਰਵਾਇਤੀ ਆਯੁਰਵੇਦ ਪ੍ਰਦਾਨ ਕਰਨ ਦੇ ਆਪਣੇ ਟੀਚੇ ਨੂੰ ਹੋਰ ਮਜ਼ਬੂਤ ਕਰਦਾ ਹੈ |

ਪਿਛਲੀ ਖ਼ਬਰ ਸਰਕਾਰੀ ਦਫ਼ਤਰਾਂ ਦਾ ਸਮਾਂ ਬਦਲੇ ਜਾਣ ਦੇ ਪਹਿਲੇ ਦਿਨ ਸਮੇਂ ਸਿਰ ਪੁੱਜੇ ਮੁਲਾਜ਼ਮ-ਡੀ.ਸੀ. <br/> ਅਗਲੀ ਖ਼ਬਰ ਸਟਾਲਵਰਟਸ ਵਰਲਡ ਸਕੂਲ ਦੇ ਖਿਡਾਰੀਆਂ ਦਾ 'ਕਰਾਟੇ ਚੈਂਪੀਅਨਸ਼ਿਪ' 'ਚ ਸ਼ਾਨਦਾਰ ਪ੍ਰਦਰਸ਼ਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।