22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਲੋੜਵੰਦਾਂ ਲਈ ਮਸੀਹਾ ਬਣਿਆ ਗੁਰੂ ਤੇਗ ਬਹਾਦਰ ਆਸਰਾ ਸੇਵਾ ਟਰੱਸਟ <br/>

ਖਿਲਚੀਆਂ ਵਿਖੇ ਲੋੜਵੰਦ ਪਰਿਵਾਰਾਂ ਨੂੰ ਮੁਫ਼ਤ ਰਾਸ਼ਨ ਕਿੱਟਾਂ ਵੰਡਦੇ ਹੋਏ ਚੇਅਰਮੈਨ ਸਵਰਨਜੀਤ ਸਿੰਘ ਸੰਧੂ ਤੇ ਟਰੱਸਟ ਆਗੂ | ਤਸਵੀਰ : ਹਰਜਿੰਦਰ ਸਿੰਘ ਕਲੇਰ <br/> 29-05-2026
ਟਾਂਗਰਾ/ਜੰਡਿਆਲਾ ਗੁਰੂ, 28 ਮਈ (ਹਰਜਿੰਦਰ ਸਿੰਘ ਕਲੇਰ)-ਗੁਰੂ ਤੇਗ ਬਹਾਦਰ ਆਸਰਾ ਸੇਵਾ ਟਰੱਸਟ ਵਲੋਂ ਸਮਾਜ ਸੇਵਾ ਦੀ ਲੜੀ ਨੂੰ ਜਾਰੀ ਰੱਖਦਿਆਂ ਇਕ ਵਾਰ ਫਿਰ ਸੈਂਕੜੇ ਗਰੀਬ ਅਤੇ ਲੋੜਵੰਦ ਪਰਿਵਾਰਾਂ ਨੂੰ ਮੁਫ਼ਤ ਰਾਸ਼ਨ ਵੰਡਿਆ ਗਿਆ | ਟਰੱਸਟ ਵਲੋਂ ਦਿੱਤੀ ਜਾ ਰਹੀ ਇਹ ਸੇਵਾ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਜਾਰੀ ਹੈ, ਜਿਸ ਨਾਲ ਅਨੇਕਾਂ ਪਰਿਵਾਰਾਂ ਨੂੰ ਰਾਹਤ ਮਿਲ ਰਹੀ ਹੈ | ਟਰੱਸਟ ਦੇ ਚੇਅਰਮੈਨ ਸਵਰਨਜੀਤ ਸਿੰਘ ਸੰਧੂ ਨੇ ਦੱਸਿਆ ਕਿ ਸੰਸਥਾ ਹਰ ਮਹੀਨੇ ਲੋੜਵੰਦ ਪਰਿਵਾਰਾਂ ਤੱਕ ਉਨ੍ਹਾਂ ਦੇ ਘਰਾਂ ਵਿਚ ਰਾਸ਼ਨ ਪਹੁੰਚਾਉਂਦੀ ਹੈ | ਉਨ੍ਹਾਂ ਕਿਹਾ ਕਿ ਇਹ ਕਾਰਜ ਗੁਰੂ ਸਾਹਿਬਾਨਾਂ ਦੀ ਕਿਰਪਾ ਸਦਕਾ ਅਤੇ ਮਨੁੱਖਤਾ ਦੀ ਸੇਵਾ ਦੇ ਜਜ਼ਬੇ ਨਾਲ ਬਿਨਾਂ ਕਿਸੇ ਤੋਂ ਸਹਿਯੋਗ ਮੰਗੇ ਆਪਣੇ ਪੱਧਰ 'ਤੇ ਕੀਤਾ ਜਾ ਰਿਹਾ ਹੈ | ਰਾਸ਼ਨ ਪ੍ਰਾਪਤ ਕਰਨ ਵਾਲੇ ਪਰਿਵਾਰਾਂ ਨੇ ਟਰੱਸਟ ਦੇ ਇਸ ਉਪਰਾਲੇ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਹ ਸੰਸਥਾ ਨਾ ਸਿਰਫ਼ ਰਾਸ਼ਨ ਸਹਾਇਤਾ ਕਰਦੀ ਹੈ, ਸਗੋਂ ਖੁਸ਼ੀ ਅਤੇ ਦੁੱਖ ਦੇ ਸਮਿਆਂ ਵਿਚ ਵੀ ਆਰਥਿਕ ਮਦਦ ਲਈ ਹਮੇਸ਼ਾ ਅੱਗੇ ਰਹਿੰਦੀ ਹੈ | ਇਸ ਮੌਕੇ ਸਮਾਜ ਸੇਵੀਆਂ ਅਤੇ ਇਲਾਕਾ ਨਿਵਾਸੀਆਂ ਦੀ ਵੱਡੀ ਗਿਣਤੀ ਹਾਜ਼ਰ ਰਹੀ ਤੇ ਟਰੱਸਟ ਦੇ ਇਸ ਮਨੁੱਖਤਾ ਭਰੇ ਉਪਰਾਲੇ ਦੀ ਸਰਾਹਨਾ ਕੀਤੀ ਗਈ | ਇਸ ਮੌਕੇ ਡਾ: ਰਾਜ ਕੁਮਾਰ, ਡਾ. ਬਿੱਲਾ, ਜਗਤਾਰ ਸਿੰਘ, ਬਲਵਿੰਦਰ ਸਿੰਘ, ਹਰਜਿੰਦਰ ਸਿੰਘ ਕਲੇਰ ਮੀਡੀਆ ਸਲਾਹਕਾਰ, ਪ੍ਰਭਜੀਤ ਸਿੰਘ ਫੌਜੀ, ਤਰਸੇਮ ਸਿੰਘ ਫੌਜੀ, ਸੁਖਦੇਵ ਸਿੰਘ ਫੌਜੀ, ਗੁਰਜਿੰਦਰ ਸਿੰਘ ਫੌਜੀ, ਮਨਜੀਤ ਧਾਮੀ, ਰਣਜੀਤ ਸਿੰਘ ਫੌਜੀ, ਬਿੰਦ ਫੌਜੀ, ਐਡਵੋਕੇਟ ਪਰਵੀਨ ਪਾਲ ਸਿੰਘ, ਕਰਨਦੀਪ ਸਿੰਘ ਸੰਧੂ, ਦਿਆਲ ਸਿੰਘ, ਹਰਪਾਲ ਸਿੰਘ ਕੋਚ, ਮਲਕੀਤ ਸਿੰਘ ਕੋਚ, ਐੱਸ. ਪੀ. ਟੈਂਟ ਹਾਊਸ, ਗਿੱਲ ਸਟੂਡੀਓ, ਜਾਦੀ, ਗੋਰਾ ਕੋਚ, ਭਾਲਾ ਕੋਚ, ਮੀਤਾ ਕੋਚ, ਬਾਊ ਕੋਚ, ਲਵ ਸੰਧੂ, ਰਾਹੁਲ ਸੰਧੂ, ਸੁੰਨੀ ਸੰਧੂ, ਤਰੁਣ ਸੰਧੂ ਸਮੇਤ ਲੋਕ ਵੱਡੀ ਗਿਣਤੀ 'ਚ ਹਾਜ਼ਰ ਸਨ |

ਪਿਛਲੀ ਖ਼ਬਰ ਵਿਰਾਸਤੀ ਮਾਰਗ 'ਤੇ ਸੀਵਰੇਜ ਦੀ ਸਮੱਸਿਆ ਕਾਰਨ ਦੁਕਾਨਦਾਰ ਤੇ ਵਪਾਰੀ ਪ੍ਰੇਸ਼ਾਨ-ਸੋਨੀ <br/> ਅਗਲੀ ਖ਼ਬਰ ਪਿੰਡ ਓਡਰ ਤੋਂ 40 ਪਰਿਵਾਰ ਅਕਾਲੀ ਦਲ ਵਾਰਿਸ ਪੰਜਾਬ ਦੇ 'ਚ ਹੋਏ ਸ਼ਾਮਿਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।