22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਹਲਕਾ ਉੱਤਰੀ ਵਿਖੇ ਵਿਸ਼ੇਸ਼ ਮੈਡੀਕਲ ਕੈਂਪ ਲਗਾਇਆ <br/>

ਹਲਕਾ ਉੱਤਰੀ ਵਿਖੇ ਲਗਾਏ ਗਏ ਵਿਸ਼ੇਸ਼ ਮੈਡੀਕਲ ਕੈਂਪ ਦੌਰਾਨ 'ਆਪ' ਦੇ ਸੀਨੀਅਰ ਆਗੂ ਅਤੇ ਸਾਬਕਾ ਡਾਇਰੈਕਟਰ ਜਸਬੀਰ ਸਿੰਘ ਢਿੱਲੋਂ ਤੇ ਹੋਰ | ਅਜੀਤ ਤਸਵੀਰ <br/> 29-05-2026
ਅੰਮਿ੍ਤਸਰ, 28 ਮਈ (ਸੁਰਿੰਦਰਪਾਲ ਸਿੰਘ ਵਰਪਾਲ)-ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਡਾਇਰੈਕਟਰ ਜਸਬੀਰ ਸਿੰਘ ਢਿੱਲੋਂ ਨੇ ਦੱਸਿਆ ਕਿ ਹਲਕਾ ਉੱਤਰੀ ਵਿਖੇ ਭਗਵਾਨ ਵਾਲਮੀਕੀ ਮੰਦਰ ਵਿਖੇ ਵਾਲਮੀਕੀ ਸੁਧਾਰ ਸਭਾ ਤੇ ਸੇਵਾਦਾਰ ਬਾਬਾ ਪੰਕਜ ਨਾਥ ਸ਼ੇਰਗਿੱਲ ਦੇ ਸਹਿਯੋਗ ਨਾਲ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ, ਜਿਸ 'ਚ ਲਾਇਨ ਕਲੱਬ ਅੰਮਿ੍ਤਸਰ ਵਲੋਂ ਅੱਖਾਂ ਦਾ ਮੁਫ਼ਤ ਚੈੱਕ ਅੱਪ, ਮੁਫ਼ਤ ਆਪ੍ਰੇਸ਼ਨ, ਚਮੜੀ ਦੇ ਰੋਗਾਂ ਦੇ ਮਾਹਿਰ ਡਾ. ਅਮਰਜੀਤ ਸਿੰਘ ਸਚਦੇਵਾ ਵਲੋਂ ਚੈੱਕ ਅੱਪ ਤੇ ਦਵਾਈਆਂ ਦਿੱਤੀਆਂ ਗਈਆਂ | ਇਸ ਦੌਰਾਨ ਛੋਟੇ ਬੱਚਿਆਂ ਦੇ ਮਾਹਿਰ ਡਾ. ਸੰਜੀਵ ਕੁਮਾਰ ਵਲੋਂ ਬੱਚਿਆਂ ਦਾ ਚੈੱਕ ਅੱਪ ਕੀਤਾ ਅਤੇ ਦਵਾਈਆਂ ਦਿੱਤੀਆ ਗਈਆਂ | ਜਸਬੀਰ ਸਿੰਘ ਢਿੱਲੋਂ ਨੇ ਕਿਹਾ ਕਿ ਸਾਡੀ ਕੈਂਪਾਂ ਦੀ ਲੜੀ ਉਸ ਤਰ੍ਹਾਂ ਹੀ ਚਲਦੀ ਰਹੇਗੀ ਆਉਣ ਵਾਲੇ ਦਿਨਾਂ ਵਿਚ ਹਲਕਾ ਉੱਤਰੀ ਦੇ ਵੱਖ-ਵੱਖ ਵਾਰਡਾਂ ਵਿਚ 10 ਲੱਖ ਬੀਮਾ ਯੋਜਨਾ ਕਾਰਡ, ਅਧਾਰ ਕਾਰਡ ਅਤੇ ਮੈਡੀਕਲ ਕੈਂਪ ਲਗਾਇਆ ਜਾਵੇਗਾ ਤਾਂ ਜੋ ਕੋਈ ਵੀ ਲੋੜਵੰਦ ਵਿਅਕਤੀ ਸਰਕਾਰੀ ਸਹੂਲਤਾਂ ਤੋਂ ਵਾਂਝਾ ਨਾ ਰਹਿ ਜਾਵੇ |

ਪਿਛਲੀ ਖ਼ਬਰ ਹੋਲੀ ਹਾਰਟ ਪ੍ਰੈਜੀਡੈਂਸੀ ਸਕੂਲ ਦੇ ਵਿਦਿਆਰਥੀਆਂ ਨੇ ਮਾਰੀ ਬਾਜ਼ੀ <br/> ਅਗਲੀ ਖ਼ਬਰ ਮੁਸਲਿਮ ਭਾਈਚਾਰੇ ਨੇ ਈਦ-ਉਲ-ਅਜ਼ਹਾ ਦਾ ਤਿਉਹਾਰ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।