22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਚੀਫ਼ ਖ਼ਾਲਸਾ ਦੀਵਾਨ ਵਲੋਂ ਅੰਮ੍ਰਿਤਸਰ, ਤਰਨ ਤਾਰਨ, ਲੁਧਿਆਣਾ ਅਤੇ ਚੰਡੀਗੜ੍ਹ ’ਚ ਪੰਜ ਦਿਨਾ ਮੈਗਾ ਸਮਰ ਅਧਿਆਪਕ ਸਿਖਲਾਈ ਪ੍ਰੋਗਰਾਮ 1 ਤੋਂ ਹੋਣਗੇ ਆਰੰਭ �ਡਾ: ਨਿੱਜਰ, ਫ੍ਰੀਡਮ

ਅਜੀਤ ਡੈਸਕ 31-05-2026
ਅੰਮ੍ਰਿਤਸਰ, 30 ਮਈ (ਜਸਵੰਤ ਸਿੰਘ ਜੱਸ)-ਚੀਫ਼ ਖ਼ਾਲਸਾ ਦੀਵਾਨ ਵਲੋਂ ਚਾਰ ਪ੍ਰਮੁੱਖ ਕੇਂਦਰਾਂ ਵਿਚ ਪੰਜ ਦਿਨਾ ਮੈਗਾ ਸਮਰ ਅਧਿਆਪਕ ਸਿਖਲਾਈ ਪ੍ਰੋਗਰਾਮ ਉਲੀਕਿਆ ਗਿਆ ਹੈ, ਜੋ 1 ਜੂਨ ਤੋ 5 ਜੂਨ ਤੱਕ ਅੰਮ੍ਰਿਤਸਰ, ਤਰਨ ਤਾਰਨ, ਲੁਧਿਆਣਾ ਅਤੇ ਚੰਡੀਗੜ੍ਹ ਵਿਚ ਹੋਵੇਗਾ। ਦੀਵਾਨ ਦੇ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਜਰ ਤੇ ਆਨਰੇਰੀ ਸਕੱਤਰ ਰਮਣੀਕ ਸਿੰਘ ਫ੍ਰੀਡਮ ਨੇ ਦੱਸਿਆ ਕਿ ਇਨ੍ਹਾਂ ਸਮਰ ਸਿਖਲਾਈ ਕੈਂਪਾਂ ਵਿਚ ਸਾਰੇ ਸੀ.ਕੇ.ਡੀ. ਸਕੂਲਾਂ ਦੇ ਅਧਿਆਪਕ ਸ਼ਾਮਿਲ ਹੋਣਗੇ ਤੇ ਇਨ੍ਹਾਂ ਕੈਂਪਾਂ ਦਾ ਉਦੇਸ਼ ਅਧਿਆਪਨ ਵਿਧੀਆਂ, ਕਲਾਸਰੂਮਜ਼ ਨਵੀਨਤਾ, ਡਿਜੀਟਲ ਸਿਖਲਾਈ, ਕਦਰਾਂ ਕੀਮਤਾਂ ਆਧਾਰਿਤ ਸਿੱਖਿਆ ਅਤੇ ਨਰਸਰੀ ਤੋਂ ਸੀਨੀਅਰ ਸੈਕੰਡਰੀ ਕਲਾਸਾਂ ਤੱਕ ਦੇ ਅਧਿਆਪਕਾਂ ਦੇ ਸਮੁੱਚੇ ਪੇਸ਼ੇਵਰ ਵਿਕਾਸ ਨੂੰ ਮਜ਼ਬੂਤ ਕਰਨਾ ਹੈ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਸਿਖਲਾਈ ਕੇਂਦਰਾਂ ਵਿਚ ਵੱਖ-ਵੱਖ ਅਕਾਦਮਿਕ ਅਤੇ ਹੁਨਰ ਆਧਾਰਿਤ ਸੈਸ਼ਨ ਕਰਵਾਏ ਜਾ ਰਹੇ ਹਨ ਜਿਨ੍ਹਾਂ ਵਿਚ ਜੀ.ਟੀ.ਰੋਡ, ਮਜੀਠਾ ਰੋਡ ਬਾਈਪਾਸ, ਸੁਲਤਾਨਵਿੰਡ ਲਿੰਕ ਰੋਡ, ਰਣਜੀਤ ਐਵੀਨਿਊ, ਬਸੰਤ ਐਵੀਨਿਊ, ਤਰਨਤਾਰਨ, ਲੁਧਿਆਣਾ ਅਤੇ ਚੰਡੀਗੜ੍ਹ ਸਕੂਲ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਐੱਲ.ਪੀ.ਯੂ ਬਰਲਿੰਗਟਨ ਇੰਗਲਿਸ਼, ਮਾਊਂਟ ਕੈਨੀ ਪਬਲੀਕੇਸ਼ਨ, ਪ੍ਰਾਚੀ ਪਬਲੀਕੇਸ਼ਨਜ਼, ਇਕੋਰਾ ਅਕੈਡਮੀ, ਬਾਂਸਲ ਕਲਾਸਾਂ ਦੇ ਮਾਹਿਰ ਫੈਕਲਟੀ ਮੈਂਬਰ ਅਤੇ ਦੀਵਾਨ ਸਕੂਲਾਂ ਦੇ ਪ੍ਰਸਿੱਧ ਸਿੱਖਿਆ ਮਾਹਿਰ ਸੈਸ਼ਨਾਂ ਦੀ ਅਗਵਾਈ ਕਰਨਗੇ। ਡਾਇਰੈਕਟਰ ਐਜੂਕੇਸ਼ਨ ਡਾ.ਏ.ਪੀ.ਐੱਸ. ਚਾਵਲਾ ਨੇ ਕਿਹਾ ਕਿ ਇਹ ਪਹਿਲਕਦਮੀ ਅਕਾਦਮਿਕ ਉੱਤਮਤਾ ਅਤੇ ਅਧਿਆਪਕ ਸਸ਼ਕਤੀਕਰਨ ਪ੍ਰਤੀ ਦੀਵਾਨ ਦੀ ਨਿਰੰਤਰ ਵਚਨਬੱਧਤਾ ਨੂੰ ਦਰਸਾਉਂਦੀ ਹੈ। ਉਨ੍ਹਾਂ ਦੱਸਿਆ ਕਿ ਡਾਇਰੈਕਟਰ ਦਫ਼ਤਰ ਦੇ ਸਹਿਯੋਗ ਨਾਲ ਸਿਖਲਾਈ ਸੈਸ਼ਨ ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਸੀ.ਬੀ.ਐੱਸ.ਈ, ਪੀ.ਐੱਸ.ਈ.ਬੀ ਅਤੇ ਆਈ.ਸੀ.ਐੱਸ.ਈ. ਸਕੂਲਾਂ ਦੇ ਅਧਿਆਪਕਾਂ ਦੀ ਸਰਗਰਮ ਭਾਗੀਦਾਰੀ ਨਾਲ 5 ਜੂਨ ਤੱਕ ਜਾਰੀ ਰਹਿਣਗੇ।
ਪਿਛਲੀ ਖ਼ਬਰ ਮੀਤ ਸਕੱਤਰ ਜਸਪਾਲ ਸਿੰਘ ਢੱਡੇ ਸਮੇਤ ਸੇਵਾ-ਮੁਕਤ ਹੋਏ ਹੋਰ ਮੁਲਾਜ਼ਮਾਂ ਨੂੰ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨੇ ਕੀਤਾ ਸਨਮਾਨਿ... ਅਗਲੀ ਖ਼ਬਰ ਏ.ਆਈ. ਪਾਵਰਡ 3-ਡੀ ਰੋਬੋਲੈਂਸ ਤਕਨੀਕ ਨਾਲ ਬਜ਼ੁਰਗ ਮਰੀਜ਼ ਦੇ ਦੋਵੇਂ ਗੋਡੇ ਬਦਲੇ -ਡਾ: ਰਣਜੀਤ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।