22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਸੰਗਮ ਕੁਮਾਰ ਨੂੰ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਸੰਘਰਸ਼ ਕਮੇਟੀ ਵਲੋਂ ਪ੍ਰਵਾਸੀ ਸੈੱਲ ਦਾ ਰਾਸ਼ਟਰੀ ਯੁਵਾ ਪ੍ਰਧਾਨ ਨਿਯੁਕਤ ਸੰਗਠਨ ਦਾ ਮੁੱਖ ਉਦੇਸ਼ ਮਨੁੱਖੀ ਅਧਿਕਾਰਾਂ ਦੀ ਰੱਖਿਆ ਕਰ ਕੇ ਲੋਕਾਂ ਨੂੰ ਨਿਆਂ ਪ੍ਰਦਾਨ ਕਰਨਾ ਹੈ-ਡਾ .ਹਰੀਸ਼ ਸ਼ਰਮਾ

ਅਜੀਤ ਡੈਸਕ 31-05-2026
ਛੇਹਰਟਾ, 30 ਮਈ ( ਪੱਤਰ ਪ੍ਰੇਰਕ ): ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਸੰਘਰਸ਼ ਕਮੇਟੀ ਨੇ ਪ੍ਰਵਾਸੀ ਪਰਿਵਾਰਾਂ ਦੇ ਅਧਿਕਾਰਾਂ ਦੀ ਰੱਖਿਆ ਲਈ ਉੱਤਰ ਪ੍ਰਦੇਸ਼ ਦੇ ਸੰਗਮ ਕੁਮਾਰ ਨੂੰ ਪ੍ਰਵਾਸੀ ਸੈੱਲ ਦਾ ਮੁਖੀ ਨਿਯੁਕਤ ਕੀਤਾ ਹੈ। ਸੰਗਠਨ ਦੇ ਰਾਸ਼ਟਰੀ ਪ੍ਰਧਾਨ ਡਾ. ਹਰੀਸ਼ ਸ਼ਰਮਾ ਹੀਰਾ ਨੇ ਸੰਗਮ ਕੁਮਾਰ ਨੂੰ ਸੰਗਠਨ ਦੇ ਸੰਵਿਧਾਨਕ ਉਦੇਸ਼ਾਂ ਤੋਂ ਜਾਣੂ ਕਰਵਾਇਆ ਤੇ ਉਨ੍ਹਾਂ ‘ਤੇ ਵਿਸ਼ਵਾਸ ਪ੍ਰਗਟ ਕੀਤਾ ਕਿ ਉਹ ਪੂਰੀ ਇਮਾਨਦਾਰੀ ਨਾਲ ਆਪਣੇ ਫਰਜ਼ ਨਿਭਾਉਣਗੇ। ਇਸ ਮੌਕੇ ਡਾ. ਹਰੀਸ਼ ਸ਼ਰਮਾ ਨੇ ਦੱਸਿਆ ਕਿ ਸੰਗਠਨ ਦਾ ਮੁੱਖ ਉਦੇਸ਼ ਮਨੁੱਖੀ ਅਧਿਕਾਰਾਂ ਦੀ ਰੱਖਿਆ ਕਰਨਾ ਅਤੇ ਲੋਕਾਂ ਲਈ ਨਿਆਂ ਯਕੀਨੀ ਬਣਾਉਣਾ ਹੈ। ਨਵ ਨਿਯੁਕਤ ਪ੍ਰਵਾਸੀ ਸੈੱਲ ਦੇ ਪ੍ਰਧਾਨ ਸੰਗਮ ਕੁਮਾਰ ਨੇ ਡਾ. ਸ਼ਰਮਾ ਨੂੰ ਭਰੋਸਾ ਦਵਾਇਆ ਕਿ ਉਹ ਉਨ੍ਹਾਂ ਨੂੰ ਸੌਂਪੀ ਗਈ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਣਗੇ ਤੇ ਜਲਦੀ ਹੀ ਉੱਤਰ ਪ੍ਰਦੇਸ਼,ਬਿਹਾਰ ਤੇ ਉੱਤਰਾਖੰਡ ਵਿਚ ਮਨੁੱਖੀ ਅਧਿਕਾਰਾਂ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਟੀਮਾਂ ਬਣਾਉਣਗੇ। ਇਸ ਮੌਕੇ ਪ੍ਰਧਾਨ ਕੁਲਦੀਪ ਅਰੋੜਾ, ਜ਼ਿਲ੍ਹਾ ਅੰਮ੍ਰਿਤਸਰ ਦੇ ਪ੍ਰਧਾਨ ਤਰਸੇਮ ਲਾਲ, ਜਨਰਲ ਸਕੱਤਰ ਨਿਰੰਜਨ ਸਿੰਘ, ਜ਼ਿਲ੍ਹਾ ਮਹਿਲਾ ਉਪ ਪ੍ਰਧਾਨ ਬਲਜੀਤ ਕੌਰ, ਅਭਿਸ਼ੇਕ ਗਿਰੀ, ਅਮਨ ਕੁਮਾਰ, ਕ੍ਰਿਸ਼ ਭਾਰਦਵਾਜ, ਪ੍ਰਿੰਸ ਭਾਰਦਵਾਜ, ਦੀਪਕ ਕੁਮਾਰ, ਰਾਜਨ ਚਾਵਲਾ, ਅਮਨ ਕੁਮਾਰ, ਪ੍ਰੇਮ ਯਾਦਵ, ਸਿਮਰਨ ਸਿੰਘ, ਅਮਿਤ ਕੁਮਾਰ, ਅਨਿਲ ਕੁਮਾਰ, ਦਿਲੀਪ ਕੁਮਾਰ ਆਦ ਹਾਜ਼ਰ ਸਨ ।
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਸੰਗਰਾਣਾ ਸਾਹਿਬ ਚੱਬਾ ਵਿਖੇ ਸਮਾਗਮ ਵਿਚ ਸੰਗਤਾਂ ਵੱਧ ਚੜ੍ਹ ਕੇ ਹਾਜ਼ਰੀਆਂ ਭਰਨ-ਮੈਨੇਜਰ ਰੱਤੋਕੇ ਕਬੱਡੀ... ਅਗਲੀ ਖ਼ਬਰ ਮਜੀਠਾ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੀਆਂ ਨੀਤੀਆਂ ’ਤੇ ਲਗਾਈ ਮੋਹਰ-ਤਲਬੀਰ ਸਿੰਘ ਗਿੱਲ ਕਿਹਾ, ਨਵਾਂ ਦੌਰ ਮਜੀਠਾ ਦੇ ਵ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।