19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਐੱਸ. ਐੱਸ. ਪੀ. ਸੁਹੇਲ ਕਾਸਿਮ ਮੀਰ ਦੀ ਹੋਈ ਛੁੱਟੀ, ਨਵਾਂ ਚਾਰਜ ਐੱਸ. ਪੀ. ਹਵਾਲੇ <br/>

ਐੱਸ. ਐੱਸ. ਪੀ. ਸੁਹੇਲ ਕਾਸਿਮ ਮੀਰ ਤੇ ਡੀ. ਆਈ. ਜੀ. ਸੰਦੀਪ ਗੋਇਲ ਦੀਆਂ ਤਸਵੀਰਾਂ | <br/> 02-06-2026
ਅੰਮਿ੍ਤਸਰ, 1 ਜੂਨ (ਰੇਸ਼ਮ ਸਿੰਘ)-ਮਜੀਠਾ ਵਿਖੇ ਹੋਈਆਂ ਨਗਰ ਪੰਚਾਇਤ ਚੋਣਾਂ 'ਚ ਅਮਨ ਕਾਨੂੰਨ ਦੀ ਪੈਦਾ ਹੋਈ ਸਥਿਤੀ 'ਤੇ ਪੁਲਿਸ ਦਾ ਕੰਟਰੋਲ ਨਾ ਹੋਣ ਦੇ ਲੱਗ ਰਹੇ ਦੋਸ਼ਾਂ ਦੀਆਂ ਚਰਚਾਵਾਂ ਦੇ ਮਾਮਲੇ 'ਚ ਅੱਜ ਉਸ ਵੇਲੇ ਨਵਾਂ ਮੋੜ ਆ ਗਿਆ ਜਦੋਂ ਕਿ ਸਰਕਾਰ ਵਲੋਂ ਜ਼ਾਰੀ ਕੀਤੇ ਹੁਕਮਾਂ ਮੁਤਾਬਕ ਮੌਜੂਦਾ ਐੱਸ. ਐੱਸ.ਪੀ. ਦਿਹਾਤੀ ਸੁਹੇਲ ਕਾਸਿਮ ਮੀਰ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ, ਜਿਨ੍ਹਾਂ ਦੀ ਥਾਂ 'ਤੇ ਕੰਵਲਪ੍ਰੀਤ ਸਿੰਘ ਜਿਨ੍ਹਾਂ ਨੂੰ ਏ.ਡੀ.ਸੀ.ਪੀ. ਉਦਯੋਗ ਸੁਰੱਖਿਆ ਲੁਧਿਆਣਾ ਤੋਂ ਐੱਸ. ਪੀ. ਹੈੱਡ ਕੁਆਟਰ ਦਿਹਾਤੀ ਲਾਇਆ ਗਿਆ ਹੈ ਨੂੰ ਐੱਸ.ਐੱਸ.ਪੀ. ਦਾ ਵਾਧੂ ਚਾਰਜ ਦੇ ਦਿੱਤਾ ਗਿਆ ਹੈ | ਸਰਕਾਰ ਦੇ ਗ੍ਰਹਿ ਵਿਭਾਗ ਵਲੋਂ ਅੱਜ ਜ਼ਾਰੀ ਕੀਤੇ ਪੁਲਿਸ ਵਿਭਾਗ ਦੇ ਉਚ ਅਧਿਕਾਰੀਆਂ ਦੀਆਂ ਬਦਲੀਆਂ ਦੇ ਹੁਕਮਾਂ ਤਹਿਤ ਇਹ ਬਦਲੀਆਂ ਕੀਤੀਆਂ ਗਈਆਂ ਹਨ ਜਿਨ੍ਹਾਂ 'ਚ ਡੀ.ਆਈ.ਜੀ. ਸਰਹੱਦੀ ਰੇਜ ਸੰਦੀਪ ਗੋਇਲ ਨੂੰ ਵੀ ਡੀ.ਆਈ.ਜੀ. ਲਿੁਧਆਣਾ ਰੇਂਜ਼ ਲਾਇਆ ਗਿਆ ਹੈ | ਜਦੋਂ ਕਿ 75 ਬਟਾਲੀਅਨ ਪੀ.ਏ.ਪੀ. ਦੇ ਕਮਾਂਡੈਂਟ ਵਿਵੇਕ ਸ਼ੀਲ ਸੋਨੀ ਨੂੰ ਡੀ.ਆਈ.ਜੀ. ਸਰਹੱਦੀ ਰੇਂਜ ਦਾ ਕਾਰਜ਼ਭਾਰ ਸੌਂਪਿਆ ਗਿਆ ਹੈ |

ਪਿਛਲੀ ਖ਼ਬਰ ਪਾਕਿ ਨੂੰ ਕੌਮਾਂਤਰੀ ਕਾਨੂੰਨ ਦੇ ਤਹਿਤ ਆਪਣਾ ਬਚਾਅ ਕਰਨ ਦਾ ਪੂਰਾ ਅਧਿਕਾਰ-ਕਾਜਾ ਕੈਲਸ <br/> ਅਗਲੀ ਖ਼ਬਰ ਆਧੁਨਿਕ ਐਸਥੈਟਿਕ ਸਰਜਰੀ ਹੁਣ ਸੁੰਦਰਤਾ ਤੱਕ ਸੀਮਤ ਨਹੀਂ ਰਹੀ-ਡਾ. ਅਰੂਸ਼ ਪਸਰੀਚਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।