19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਤਿੰਨੇ ਡੰਪ ਹੋਣਗੇ ਹੁਣ ਕੂੜਾ ਮੁਕਤ, ਕੂੜਾ ਖ਼ਤਮ ਕਰਨ ਲਈ ਲਗਾਏ ਤਿੰਨਾਂ ਟੈਂਡਰਾਂ ਦਾ ਕੀਤਾ ਜਾ ਰਿਹਾ ਹੈ ਤਕਨੀਕੀ ਮੁਲਾਂਕਣ <br/>

ਭਗਤਾਂ ਵਾਲਾ ਕੂੜਾ ਡੰਪ ਦੀ ਤਸਵੀਰ | ਤਸਵੀਰ: ਹਰਜੀਤ ਸਿੰਘ <br/> 02-06-2026
ਅੰਮਿ੍ਤਸਰ, 1 ਜੂਨ (ਹਰਮਿੰਦਰ ਸਿੰਘ)-ਸ਼ਹਿਰ ਦੇ ਤਿੰਨ ਵੱਡੇ ਡੰਪਾਂ ਤੋਂ ਕੂੜਾ ਖ਼ਤਮ ਕਰਨ ਲਈ ਨਗਰ ਨਿਗਮ ਪੂਰੀ ਤਰ੍ਹਾਂ ਨਾਲ ਤਿਆਰ ਹੈ | ਕੂੜੇ ਨੂੰ ਖ਼ਤਮ ਕਰਨ ਸਬੰਧੀ ਲਗਾਏ ਗਏ ਟੈਂਡਰ ਆਖ਼ਰੀ ਪੜਾਅ ਦੇ ਨੇੜੇ ਪਹੁੰਚ ਗਏ ਹਨ | ਅੰਮਿ੍ਤਸਰ ਦੇ ਭਗਤਾਂ ਵਾਲਾ ਕੂੜਾ ਡੰਪ ਤੋਂ ਇਲਾਵਾ ਝਬਾਲ ਰੋਡ ਅਤੇ ਨਰਾਇਣਗੜ੍ਹ ਕੂੜਾ ਡੰਪ ਨੂੰ ਕੂੜੇ ਤੋਂ ਮੁਕਤ ਕਰਨ ਲਈ ਨਗਰ ਨਿਗਮ ਵਲੋਂ ਤਿੰਨ ਟੈਂਡਰ ਲਗਾਏ ਗਏ ਹਨ | ਇਹ ਟੈਂਡਰ ਦੂਸਰੀ ਵਾਰ ਲਗਾਏ ਹਨ | ਜੋ ਨੇਪਰੇ ਚੜ੍ਹਣ ਦੇ ਕਿਨਾਰੇ ਪਹੁੰਚ ਗਏ ਹਨ ਇਨ੍ਹਾਂ ਟੈਂਡਰਾਂ ਦਾ ਤਕਨੀਕੀ ਮੁਲਾਂਕਣ ਕੀਤਾ ਜਾ ਰਿਹਾ ਹੈ ਅਤੇ ਇਸ ਤੋਂ ਬਾਅਦ ਫਾਈਨੈਸ਼ਲ ਮੁਲਾਂਕਣ ਤੋਂ ਬਾਅਦ ਇਸ ਦਾ ਕੰਮ ਸ਼ੁਰੂ ਹੋ ਜਾਵੇਗਾ |
ਇਸ ਸਬੰਧ ਵਿਚ ਮੇਅਰ ਜਤਿੰਦਰ ਸਿੰਘ ਭਾਟੀਆ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਨਗਰ ਨਿਗਮ ਪੂਰੇ ਸ਼ਹਿਰ ਨੂੰ ਸਾਫ਼ ਸੁਥਰਾ ਅਤੇ ਕੂੜਾ ਮੁਕਤ ਬਣਾਉਣ ਲਈ ਯਤਨਸ਼ੀਲ ਹੈ | ਉਨ੍ਹਾਂ ਕਿਹਾ ਕਿ ਅੰਮਿ੍ਤਸਰ ਦੇ ਭਗਤਾਂ ਵਾਲਾ, ਨਰਾਇਣਗੜ੍ਹ ਅਤੇ ਝਬਾਲ ਰੋਡ ਤਿੰਨ ਵੱਡੇ ਡੰਪ ਹਨ ਜਿਥੇ ਸਾਲਾਂ ਤੋਂ ਕੂੜਾ ਇਕੱਠਾ ਹੋਇਆ ਹੈ | ਨਗਰ ਨਿਗਮ ਵਲੋਂ ਹੁਣ ਇਨ੍ਹਾਂ ਤਿੰਨੇ ਵੱਡੇ ਕੂੜਾ ਡੰਪਾਂ ਨੂੰ ਕੂੜੇ ਤੋਂ ਮੁਕਤ ਕਰਵਾਇਆ ਜਾ ਰਿਹਾ ਹੈ | ਇਸ ਦੇ ਲਈ ਟੈਂਡਰ ਲਗਾਇਆ ਗਿਆ ਸੀ ਇਹ ਟੈਂਡਰ ਖੁੱਲ੍ਹਣ ਤੋਂ ਬਾਅਦ ਹੁਣ ਇਨ੍ਹਾਂ ਦਾ ਤਕਨੀਤੀ ਮੁਲਾਂਕਣ ਕੀਤਾ ਜਾ ਰਿਹਾ ਹੈ | ਫਿਰ ਫਾਈਨਾਸ਼ੀਅਲ ਮੁਲਾਂਕਣ ਤੋਂ ਬਾਅਦ ਇਸ ਦਾ ਵਰਕ ਆਰਡਰ ਕੀਤਾ ਜਾਵੇਗਾ, ਜਿਸ ਤੋਂ ਬਾਅਦ ਕੂੜੇ ਨੂੰ ਖ਼ਤਮ ਕਰਨ ਦਾ ਕੰਮ ਸ਼ੁਰੂ ਹੋ ਜਾਵੇਗਾ | ਉਨ੍ਹਾਂ ਦੱਸਿਆ ਕਿ ਡੰਪ ਦੀ ਖਾਲੀ ਹੋਣ ਵਾਲੀ ਜ਼ਮੀਨ 'ਤੇ ਫੁੱਲ ਬੂਟੇ ਲਗਾ ਕੇ ਇਸ ਨੂੰ ਸੁੰਦਰ ਬਣਾਇਆ ਜਾ ਰਿਹਾ ਹੈ | ਭਗਤਾਂ ਵਾਲਾ ਕੂੜਾ ਡੰਪ 'ਤੇ ਨਗਰ ਨਿਗਮ ਦੀ 20 ਏਕੜ ਜ਼ਮੀਨ ਹੈ, ਜਿੱਥੇ ਬੱਚਿਆਂ ਲਈ ਪਾਰਕ ਅਤੇ ਖੇਡਣ ਲਈ ਸਟੇਡੀਅਮ ਬਣਾਏ ਜਾਣਗੇ | ਇਸ ਤੋਂ ਇਲਾਵਾ ਝਬਾਲ ਰੋਡ ਵਿਖੇ ਵੀ ਡੰਪ ਦੀ 12 ਏਕੜ ਜ਼ਮੀਨ ਨੂੰ ਕੂੜਾ ਮੁਕਤ ਕਰਕੇ ਇਸ ਦਾ ਸੁੰਦਰੀਕਰਨ ਕੀਤਾ ਜਾਵੇਗਾ | ਨਰਾਇਣਗੜ੍ਹ ਵਿਖੇ ਵੀ ਡੰਪ ਦੀ ਜਗ੍ਹਾ 'ਤੇ ਪਾਰਕ ਬਣਾਇਆ ਜਾਵੇਗਾ | ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਸ਼ਹਿਰ ਕੂੜਾ ਮੁਕਤ ਹੋਵੇਗਾ ਅਤੇ ਸ਼ਹਿਰ ਦੀ ਸੁੰਦਰਤਾ 'ਚ ਵਾਧਾ ਹੋਵੇਗਾ |

ਪਿਛਲੀ ਖ਼ਬਰ ਸ਼ਿਵਪੁਰੀ ਨਾਰਾਇਣ ਗੜ੍ਹ ਨੇੜੇ ਕੂੜੇ ਦਾ ਢੇਰ ਡੰਪ ਸਾਈਟ 'ਚ ਬਦਲ ਗਿਆ, ਹਫ਼ਤੇ ਦੇ ਅੰਦਰ ਡੰਪ ਨੂੰ ਸਾਫ਼ ਨਾ ਕੀਤਾ ਗਿਆ ਤ... ਅਗਲੀ ਖ਼ਬਰ ਰਣਵੀਰ ਕਲਾਸਿਕ ਆਲ ਇੰਡੀਆ ਰਾਅ ਬੈਂਚ ਪ੍ਰੈੱਸ ਚੈਂਪੀਅਨਸ਼ਿਪ ਮੁਕਾਬਲੇ ਕਰਵਾਏ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।