27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਗੁਰਦੁਆਰਾ ਪਾਤਿਸ਼ਾਹੀ ਨੌਵੀਂ ਬਾਬਾ ਬਕਾਲਾ ਸਾਹਿਬ ਵਿਖੇ ਸੇਵਾਵਾਂ ਨਿਭਾਉਣ ਉਪਰੰਤ ਮੈਨੇਜਰ ਭਾਈ ਗੁਰਪ੍ਰੀਤ ਸਿੰਘ ਮੱਲੇਵਾਲ ਨੂੰ ਤਬਦੀਲ ਹੋਣ 'ਤੇ ਦਿੱਤੀ ਨਿੱਘੀ ਵਿਦਾਇਗੀ

ਅਜੀਤ ਡੈਸਕ 08-06-2026
ਬਾਬਾ ਬਕਾਲਾ ਸਾਹਿਬ, 7 ਜੂਨ (ਸ਼ੇਲਿੰਦਰਜੀਤ ਸਿੰਘ ਰਾਜਨ)-ਇਤਿਹਾਸਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਪਾਤਸ਼ਾਹੀ ਬਾਬਾ ਬਕਾਲਾ ਸਾਹਿਬ ਵਿਖੇ ਢਾਈ ਸਾਲ ਦੇ ਕਰੀਬ ਲੰਬਾ ਸਮਾਂ ਸੇਵਾਵਾਂ ਨਿਭਾਉਣ ਉਪਰੰਤ ਦਫਤਰ ਸ਼੍ਰੋਮਣੀ ਕਮੇਟੀ ਅੰਮਿ੍ਤਸਰ ਵਿਖੇ ਤਬਦੀਲ ਹੋਣ 'ਤੇ ਮੈਨੇਜਰ ਭਾਈ ਗੁਰਪ੍ਰੀਤ ਸਿੰਘ ਮੱਲੇਵਾਲ ਨੂੰ ਅੱਜ ਸਮੁੱਚੇ ਸਟਾਫ ਵਲੋਂ ਨਿੱਘੀ ਵਿਦਾਇਗੀ ਦਿੱਤੀ ਗਈ | ਇਸ ਮੌਕੇ ਸਾਬਕਾ ਵਿਧਾਇਕ ਜਥੇਦਾਰ ਬਲਜੀਤ ਸਿੰਘ ਜਲਾਲ ਉਸਮਾ ਮੈਂਬਰ ਸ਼੍ਰੋਮਣੀ ਕਮੇਟੀ, ਮੈਨੇਜਰ ਭਾਈ ਨਿਸਾਨ ਸਿੰਘ ਜੱਫਰਵਾਲ, ਮੈਨੇਜਰ ਭਾਈ ਸਤਿੰਦਰ ਸਿੰਘ ਬਾਜਵਾ, ਮੀਤ ਮੈਨੇਜਰ ਭਾਈ ਸ਼ੇਰ ਸਿੰਘ, ਇੰਚਾਰਜ ਸੁਖਵਿੰਦਰ ਸਿੰਘ ਬੁਤਾਲਾ, ਹੈੱਡਗ੍ਰੰਥੀ ਭਾਈ ਹਰਦੇਵ ਸਿੰਘ, ਹੈੱਡਗ੍ਰੰਥੀ ਗਿ: ਕੇਵਲ ਸਿੰਘ, ਸਾਬਕਾ ਹੈੱਡਗ੍ਰੰਥੀ ਭਾਈ ਭੁੁਪਿੰਦਰ ਸਿੰਘ ਆਦਿ ਨੇ ਮੈਨੇਜਰ ਭਾਈ ਗੁਰਪ੍ਰੀਤ ਸਿੰਘ ਮੱਲੇਵਾਲ ਵਲੋਂ ਲੰਬਾ ਸਮਾਂ ਬਾਬਾ ਬਕਾਲਾ ਸਾਹਿਬ ਵਿਖੇ ਨਿਭਾਈਆਂ ਸੇਵਾਵਾਂ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਸਮੂਹ ਸਟਾਫ ਵਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਜਗਤਾਰ ਸਿੰਘ ਬਹਾਦਰਪੁਰ, ਜਰਮਨਜੀਤ ਸਿੰਘ ਜਲਾਲ ਉਸਮਾ, ਜ: ਗੁਰਭੇਜ ਸਿੰਘ ਸਰਾਂ, ਜ: ਹਰਭਿੰਦਰ ਸਿੰਘ ਧਾਰੋਵਾਲੀ, ਸਰਬਜੀਤ ਸਿੰਘ ਪੱਡਾ, ਜੋਗਿੰਦਰ ਸਿੰਘ ਪਾਇਲਟ, ਹਰਦੀਪ ਸਿੰਘ, ਹਰਪ੍ਰੀਤ ਸਿੰਘ ਆਨੰਦ, ਪਲਵਿੰਦਰ ਸਿੰਘ ਪੱਪਾ, ਬਲਜਿੰਦਰ ਸਿੰਘ ਥਿੰਦ, ਤੇਜਿੰਦਰ ਸਿੰਘ ਬੱਲ ਸਠਿਆਲਾ, ਨਿਰਮਲ ਸਿੰਘ ਸਹਾਇਕ ਰਿਕਾਰਡ ਕੀਪਰ, ਜਰਮਨਜੀਤ ਸਿੰਘ ਲੰਗਿਆਂਵਾਲੀ, ਦਵਿੰਦਰ ਸਿੰਘ ਭੱਟੀਵਾਲ, ਲਵਪ੍ਰੀਤ ਸਿੰਘ, ਤਲਵਿੰਦਰ ਸਿੰਘ, ਨਿਰੰਜਣ ਸਿੰਘ, ਚਰਨਜੀਤ ਸਿੰਘ ਸਟੋਰ ਕੀਪਰ, ਸਰਬਜੀਤ ਸਿੰਘ ਪੱਡਾ, ਹਰਦੀਪ ਸਿੰਘ, ਲਖਵਿੰਦਰ ਸਿੰਘ, ਮਨਿੰਦਰ ਸਿੰਘ ਭੁੱਲਰ, ਜਸਵਿੰਦਰ ਸਿੰਘ ਕਾਲਾ, ਮੰਗਦੀਪ ਸਿੰਘ ਅਤੇ ਹੋਰ ਸਟਾਫ ਮੌਜੂਦ ਸੀ |
ਪਿਛਲੀ ਖ਼ਬਰ ਐੱਸ.ਡੀ.ਐੱਮ. ਡਾ. ਚਾਰੂਮਿਤਾ ਨੇ ਐੱਸ.ਆਈ.ਆਰ. ਸੰਬੰਧੀ ਲੱਗੇ ਵਿਸ਼ੇਸ਼ ਕੈਂਪਾਂ ਦਾ ਕੀਤਾ ਨਿਰੀਖਣ ਅਗਲੀ ਖ਼ਬਰ ਪੰਜਾਬ ਵਿਚ 2027 ਦੀਆਂ ਚੋਣਾਂ ਵਿਚ ਭਾਜਪਾ ਜਿਤ ਦਾ ਪਰਚਮ ਲਹਿਰਾਵੇਗੀ-ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।