18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਤੇਜ਼ ਤੂਫਾਨ ਤੇ ਝੱਖੜ ਨਾਲ ਪਾਵਰਕਾਮ ਦਾ ਵੱਡਾ ਨੁਕਸਾਨ <br/>

ਤੂਫਾਨ ਨਾਲ ਰੇਲਵੇ ਸਟੇਸ਼ਨ ਨਜਦੀਕ ਡਿੱਗੀ ਕ੍ਰੇਨ ਨਾਲ ਖੰਭੇ ਤੇ ਬਿਜਲੀ ਤਾਰਾਂ ਦੇ ਹੋਏ ਨੁਕਸਾਨ ਦੇ ਵੱਖ-ਵੱਖ ਦਿ੍ਸ਼ |<br/> ਦਰੱਖਤ ਡਿੱਗਣ ਨਾਲ ਨੁਕਸਾਨੀਆਂ ਬਿਜਲੀ ਦੀਆਂ ਤਾਰਾਂ | ਤਸਵੀਰਾਂ : ਨਿਰਮਲ ਸਟੂਡੀਓ<br/> 12-06-2026

ਅੰਮਿ੍ਤਸਰ, 11 ਜੂਨ (ਸੁਰਿੰਦਰਪਾਲ ਸਿੰਘ ਵਰਪਾਲ)-ਅੰਮਿ੍ਤਸਰ ਅਤੇ ਆਸ-ਪਾਸ ਦੇ ਇਲਾਕਿਆਂ 'ਚ ਛਾਏ ਕਾਲੇ ਬੱਦਲਾਂ ਤੋਂ ਬਾਅਦ ਆਏ ਤੇਜ ਹਨੇ੍ਹਰ ਝੱਖੜ ਨੇ ਪਾਵਰਕਾਮ ਦਾ ਵੱਡਾ ਨੁਕਸਾਨ ਕੀਤਾ ਹੈ | ਇਸ ਦੌਰਾਨ ਤੇਜ ਹਵਾਵਾਂ ਚੱਲਣ ਨਾਲ ਜਿਥੇ ਬਹੁਤ ਸਾਰੇ ਬਿਜਲੀ ਘਰਾਂ ਅਤੇ ਬਿਜਲੀ ਦੀਆਂ ਲਾਈਨਾਂ ਦਰੱਖਤਾਂ ਦੀ ਮਾਰ ਹੇਠ ਆ ਗਈਆਂ ਉਥੇ ਹੀ ਵੱਡੀ ਗਿਣਤੀ 'ਚ ਟਰਾਂਸਫਾਰਮਰ ਡਿੱਗੇ ਅਤੇ ਖੰਭੇ ਟੁੱਟ ਗਏ ਹਨ, ਜਿਸ ਕਰਕੇ ਅੰਮਿ੍ਤਸਰ ਦੇ ਬਹੁਤਾਤ ਇਲਾਕਿਆਂ 'ਚ ਖ਼ਬਰ ਲਿਖੇ ਜਾਣ ਤੱਕ ਬਿਜਲੀ ਸਪਲਾਈ ਪੂਰੀ ਤਰ੍ਹਾਂ ਬੰਦ ਸੀ | ਇਸ ਦੌਰਾਨ ਅੰਮਿ੍ਤਸਰ ਰੇਲਵੇ ਸਟੇਸ਼ਨ ਦੇ ਨਜਦੀਕ ਇਕ ਉਸਾਰੀ ਅਧੀਨ ਹੋਟਲ ਦੇ ਉਪਰ ਸਥਿਤ ਇਕ ਕ੍ਰੇਨ ਹੇਠਾਂ ਡਿੱਗ ਗਈ | ਇਸ ਦੌਰਾਨ ਭਾਵੇਂ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਬਿਜਲੀ ਦੀਆਂ ਤਾਰਾਂ ਅਤੇ ਖੰਭੇ ਬੁਰੀ ਤਰ੍ਹਾਂ ਤਹਿਸ ਨਹਿਸ ਹੋ ਗਏ | ਪਾਵਰਕਾਮ ਦੇ ਮੁਲਾਜਮਾਂ ਵਲੋਂ ਤੁਰੰਤ ਸੰਬੰਧਿਤ ਇਲਾਕਿਆਂ ਦਾ ਦੌਰਾ ਕਰਕੇ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਗਿਆ ਅਤੇ ਬਿਜਲੀ ਸਪਲਾਈ ਚਾਲੂ ਕਰਵਾਉਣ ਲਈ ਕਾਰਜ ਸ਼ੁਰੂ ਕੀਤੇ ਗਏ | ਇਸ ਦੌਰਾਨ ਹੋਏ ਕੁੱਲ ਨੁਕਸਾਨ ਦਾ ਕੋਈ ਵੇਰਵਾ ਤਾਂ ਸਾਹਮਣੇ ਨਹੀਂ ਆਇਆ ਪਰ ਪਾਵਰਕਾਮ ਦੇ ਉੱਚ ਅਧਿਕਾਰੀਆਂ ਅਨੁਸਾਰ ਇਸ ਤੂਫਾਨ ਨੇ ਪਾਵਰਕਾਮ ਨੂੰ ਵੱਡੀ ਸੱਟ ਮਾਰੀ ਹੈ | ਇਸ ਸੰਬੰਧੀ ਐਕਸੀਅਨ ਇੰਜ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਪਹਿਲੀ ਨਜਰੇ ਫਿਲਹਾਲ ਗੇਟ ਹਕੀਮਾਂ ਨਾਲ ਸੰਬੰਧਿਤ ਇਲਾਕਿਆਂ 'ਚ 4 ਤੋਂ ਵਧੇਰੇ ਟਰਾਂਸਫਾਰਮਰ ਡਿੱਗ ਗਏ, ਰੇਲਵੇ ਸਟੇਸ਼ਨ ਨੇੜੇ ਇਕ ਵੱਡੀ ਕ੍ਰੇਨ ਡਿੱਗਣ ਨਾਲ ਬਿਜਲੀ ਦੇ ਪੋਲ ਤੇ ਲਾਈਨਾਂ ਦਾ ਵੱਡਾ ਨੁਕਸਾਨ ਹੋਇਆ, ਕੋਰਟ ਰੋਡ, ਮਾਲ ਰੋਡ, ਜਾਮਨ ਰੋਡ ਸਮੇਤ ਹੋਰ ਇਲਾਕਿਆਂ 'ਚ 11 ਕੇ. ਵੀ., 66 ਕੇ. ਵੀ. ਲਾਈਨਾਂ ਪ੍ਰਭਾਵਿਤ ਹੋਈਆਂ ਹਨ | ਇਸ ਤੋਂ ਇਲਾਵਾ ਦਰੱਖਤ ਡਿੱਗਣ ਨਾਲ ਡੈਂਟਲ ਕਾਲਜ, ਕਚਹਿਰੀ ਚੌਕ, ਇਸਲਾਮਾਬਾਦ, ਗੁਰੂ ਨਾਨਕ ਦੇਵ ਹਸਪਤਾਲ ਬਿਜਲੀ ਘਰਾਂ ਦੀ ਬਿਜਲੀ ਸਪਲਾਈ ਬੰਦ ਹੋਈ ਹੈ | ਇੰਜੀ: ਮਨਪ੍ਰੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਵੱਖ-ਵੱਖ ਇਲਾਕਿਆਂ ਦਾ ਦੌਰਾ ਕਰਕੇ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਹੈ ਅਤੇ ਇਸ ਦੌਰਾਨ ਸਰਵੇ ਕਰਕੇ ਬਿਜਲੀ ਸਪਲਾਈ ਦਰੁਸਤ ਕਰਨ ਲਈ ਟੀਮਾਂ ਕੰਮ ਕਰ ਰਹੀਆਂ ਹਨ | ਇਸ ਸੰਬੰਧੀ ਬਾਰਡਰ ਜ਼ੋਨ ਦੇ ਚੀਫ਼ ਇੰਜੀ: ਸੁਰਿੰਦਰ ਕੁਮਾਰ ਬੈਂਸ ਨੇ ਕਿਹਾ ਕਿ ਤੂਫਾਨ ਨਾਲ ਪਾਵਰਕਾਮ ਵੱਡਾ ਨੁਕਸਾਨ ਹੋਇਆ ਹੈ, ਜਿਸ ਦੀ ਰਿਪੋਰਟ ਮੰਗਵਾਈ ਗਈ ਹੈ | ਉਨ੍ਹਾਂ ਕਿਹਾ ਕਿ ਇਸ ਸੰਬੰਧੀ ਉਨ੍ਹਾਂ ਦੀ ਪ੍ਰਾਥਮਿਕਤਾ ਬਿਜਲੀ ਸਪਲਾਈ ਨੂੰ ਜਲਦ ਤੋਂ ਜਲਦ ਬਹਾਲ ਕਰਨਾ ਹੈ |

ਪਿਛਲੀ ਖ਼ਬਰ 'ਪਹਿਲੀ ਜੰਗ, ਪਹਿਲੀ ਫ਼ਤਹਿ ਦਿਵਸ' ਨੂੰ ਸਮਰਪਿਤ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਤੋਂ ਅੱਜ ਸਜਾਇਆ ਜਾਵੇਗਾ... ਅਗਲੀ ਖ਼ਬਰ ਸ੍ਰੀ ਦਰਬਾਰ ਸਾਹਿਬ ਸਮੂਹ ਦੀ ਬਿਜਲੀ ਸਪਲਾਈ ਬੰਦ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।