16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਨਗਰ ਨਿਗਮ ਦੇ ਫਾਇਰ ਬਿ੍ਗੇਡ ਵਿਭਾਗ ਨੇ ਜਾਗਰੂਕਤਾ ਮੁਹਿੰਮ ਚਲਾਈ <br/>

ਪੁਤਲੀਘਰ ਇਲਾਕੇ 'ਚ ਫਾਇਰ ਬਿ੍ਗੇਡ ਵਿਭਾਗ ਦੇ ਮੁਲਾਜ਼ਮ ਦੁਕਾਨਦਾਰਾਂ ਨੂੰ ਜਾਗਰੂਕ ਕਰਦੇ ਹੋਏ | ਤਸਵੀਰ: ਹਰਜੀਤ ਸਿੰਘ <br/> 12-06-2026
ਅੰਮਿ੍ਤਸਰ, 11 ਜੂਨ (ਹਰਮਿੰਦਰ ਸਿੰਘ)-ਮੌਜੂਦਾ ਗਰਮੀ ਦੀ ਲਹਿਰ ਤੇ ਗਰਮੀਆਂ ਦੇ ਮੌਸਮ ਦੌਰਾਨ ਅੱਗ ਲੱਗਣ ਦੀਆਂ ਵਧ ਰਹੀਆਂ ਘਟਨਾਵਾਂ ਦੇ ਮੱਦੇਨਜ਼ਰ, ਨਗਰ ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਿਗਮ ਦੇ ਫਾਇਰ ਬਿ੍ਗੇਡ ਵਲੋਂ ਪੁਤਲੀਘਰ ਇਲਾਕੇ ਅਤੇ ਰੇਲਵੇ ਲਿੰਕ ਰੋਡ ਵਿਚ ਵਿਸ਼ੇਸ਼ ਅੱਗ ਸੁਰੱਖਿਆ ਜਾਗਰੂਕਤਾ ਮੁਹਿੰਮ ਚਲਾਈ ਗਈ | ਮੁਹਿੰਮ ਦੌਰਾਨ ਫਾਇਰ ਬਿ੍ਗੇਡ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਵਪਾਰਕ ਅਦਾਰਿਆਂ ਅਤੇ ਦੁਕਾਨਾਂ ਦਾ ਦੌਰਾ ਕੀਤਾ ਅਤੇ ਦੁਕਾਨਦਾਰਾਂ ਨੂੰ ਅੱਗ ਸੁਰੱਖਿਆ ਸਬੰਧੀ ਜ਼ਰੂਰੀ ਸਾਵਧਾਨੀਆਂ ਬਾਰੇ ਜਾਗਰੂਕ ਕੀਤਾ | ਖ਼ਾਸ ਤੌਰ 'ਤੇ ਐਲਪੀਜੀ ਸਿਲੰਡਰਾਂ, ਰਸਾਇਣਾਂ, ਪੇਂਟ, ਇੰਧਨ ਉਤਪਾਦਾਂ ਅਤੇ ਹੋਰ ਜਲਣਸ਼ੀਲ ਸਮੱਗਰੀ ਦੇ ਸੁਰੱਖਿਅਤ ਸਟੋਰੇਜ, ਸੰਭਾਲ ਅਤੇ ਵਰਤੋਂ ਬਾਰੇ ਜਾਣਕਾਰੀ ਦਿੱਤੀ ਗਈ | ਫਾਇਰ ਬਿ੍ਗੇਡ ਦੀ ਟੀਮ ਨੇ ਦੁਕਾਨ ਮਾਲਕਾਂ ਨੂੰ ਇਹ ਵੀ ਹਦਾਇਤ ਦਿੱਤੀ ਗਈ ਕਿ ਜਲਣਸ਼ੀਲ ਸਮੱਗਰੀ ਨੂੰ ਸਿੱਧੀ ਧੁੱਪ ਦੇ ਸੰਪਰਕ ਵਿਚ ਨਾ ਰੱਖਿਆ ਜਾਵੇ | ਨਗਰ ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਅੱਗ ਨਾਲ ਸੰਬੰਧਿਤ ਹਾਦਸਿਆਂ ਨੂੰ ਰੋਕਣ ਲਈ ਜਾਗਰੂਕਤਾ ਅਤੇ ਰੋਕਥਾਮ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ ਹਨ |

ਪਿਛਲੀ ਖ਼ਬਰ ਸੁਲਤਾਨਵਿੰਡ ਦੇ ਗ੍ਰੈਂਡ ਅਸਟੇਟ ਵਿਖੇ ਚੱਲੀਆਂ ਗੋਲੀਆਂ, ਥਾਣੇ ਸ਼ਿਕਾਇਤ ਕਰਨ ਗਏ ਪੀੜਤ ਪਿਤਾ ਦੀ ਦਹਿਸ਼ਤ ਕਾਰਨ ਸਦਮੇ ਨਾ... ਅਗਲੀ ਖ਼ਬਰ ਵਾਤਾਵਰਨ ਸੰਭਾਲ ਗਤੀਵਿਧੀ ਤੇ 'ਹਿਊਮਨ ਆਨ ਅਰਥ' ਨੇ ਵਿਸ਼ਵ ਵਾਤਾਵਰਨ ਦਿਵਸ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।