16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਤਰੁਣ ਚੁੱਘ ਦੀ ਰਾਜ ਸਭਾ ਲਈ ਹੋਈ ਚੋਣ 'ਤੇ ਮਨਾਏ ਜਾ ਰਹੇ ਹਨ ਜਸ਼ਨ <br/>

ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਦੇ ਰਾਜ ਸਭਾ ਮੈਂਬਰ ਚੁਣੇ ਜਾਣ 'ਤੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਭਾਜਪਾ ਆਗੂ ਤੇ ਵਰਕਰ | ਤਸਵੀਰ : ਹਰਜੀਤ ਸਿੰਘ <br/> 12-06-2026
ਅੰਮਿ੍ਤਸਰ, 11 ਜੂਨ (ਹਰਮਿੰਦਰ ਸਿੰਘ)-ਮੱਧ ਪ੍ਰਦੇਸ਼ ਤੋਂ ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਦੇ ਰਾਜ ਸਭਾ ਲਈ ਚੁਣੇ ਜਾਣ 'ਤੇ ਸਥਾਨਕ ਭਾਜਪਾ ਆਗੂਆ ਅਤੇ ਵਰਕਰਾਂ ਵਲੋਂ ਖੁਸ਼ੀ ਦਾ ਇਜਹਾਰ ਕੀਤਾ ਤੇ ਮਠਿਆਈਆਂ ਵੰਡ ਕੇ ਜਸ਼ਨ ਮਨਾਇਆ | ਇਸ ਦੌਰਾਨ ਭਾਜਪਾ ਦੇ ਸੂਬਾ ਮੀਡੀਆ ਪੈਨਲਿਸਟ ਹੇਮੰਤ ਮਹਿਰਾ ਨੇ ਕਿਹਾ ਕਿ ਤਰੁਣ ਚੁੱਘ ਦਾ ਰਾਜਨੀਤਿਕ ਜੀਵਨ ਭਾਜਪਾ ਦੇ ਵਰਕਰਾਂ ਲਈ ਪ੍ਰਮੁੱਖ ਉਦਾਹਰਣ ਹੈ | ਮਹਿਰਾ ਨੇ ਕਿਹਾ ਕਿ ਪਾਰਟੀ ਲੀਡਰਸ਼ਿਪ ਦੁਆਰਾ ਉਨ੍ਹਾਂ 'ਤੇ ਜੋ ਭਰੋਸਾ ਪ੍ਰਗਟਾਇਆ ਗਿਆ ਹੈ ਉਹ ਹਰ ਵਰਕਰ ਲਈ ਪ੍ਰੇਰਨਾਸਰੋਤ ਹੈ | ਜ਼ਿਲ੍ਹਾ ਮੀਤ ਪ੍ਰਧਾਨ ਸਰਬਜੀਤ ਸਿੰਘ ਸ਼ੰਟੀ ਨੇ ਕਿਹਾ ਕਿ ਚੁੱਘ ਨੇ ਹਮੇਸ਼ਾ ਪੰਜਾਬ, ਅੰਮਿ੍ਤਸਰ ਅਤੇ ਰਾਸ਼ਟਰੀ ਹਿੱਤਾਂ ਦੇ ਮੁੱਦਿਆਂ ਨੂੰ ਪ੍ਰਮੁੱਖਤਾ ਨਾਲ ਉਠਾਇਆ ਹੈ | ਉਨ੍ਹਾਂ ਵਿਸ਼ਵਾਸ ਪ੍ਰਗਟ ਕੀਤਾ ਕਿ ਰਾਜ ਸਭਾ 'ਚ ਉਨ੍ਹਾਂ ਦਾ ਤਜਰਬਾ ਅਤੇ ਅਗਵਾਈ ਰਾਜ ਦੇ ਵਿਕਾਸ 'ਚ ਮਹੱਤਵਪੂਰਨ ਭੂਮਿਕਾ ਨਿਭਾਏਗੀ | ਜ਼ਿਲ੍ਹਾ ਉਪ ਪ੍ਰਧਾਨ ਚੰਦਰਸ਼ੇਖਰ ਸ਼ਰਮਾ ਨੇ ਕਿਹਾ ਕਿ ਤਰੁਣ ਚੁੱਘ ਦੀ ਰਾਜ ਸਭਾ ਲਈ ਬਿਨਾਂ ਵਿਰੋਧ ਚੋਣ ਹਰ ਸਮਰਪਿਤ ਭਾਜਪਾ ਵਰਕਰ ਲਈ ਸਨਮਾਨ ਹੈ | ਇਸ ਮੌਕੇ ਰਾਜੇਸ਼ ਮਹਿਤਾ, ਸਾਬਕਾ ਕੌਂਸਲਰ ਲਵਿੰਦਰ ਬੰਟੀ, ਸੰਜੀਵ ਅਰੋੜਾ, ਸੰਜੇ ਖੰਨਾ, ਸ਼ੰਕਰ ਲਾਲ, ਹੈਪੀ ਨਈਅਰ, ਹਰਸ਼ ਖੰਨਾ, ਸਿਆਂਸ਼ ਸੂਰੀ, ਅਸ਼ੋਕ ਮਨਚੰਦਾ, ਦਵਿੰਦਰ ਬੌਬੀ, ਸੰਜੀਵ ਸ਼ਰਮਾ, ਅੰਸ਼ੁਲ ਖੰਨਾ, ਰਾਘਵ ਖੰਨਾ, ਤਰੁਣ ਅਰੋੜਾ, ਸਤੀਸ਼ ਅਰੋੜਾ, ਅੰਕੁਰ ਚੋਪੜਾ, ਸਿਮਰਪ੍ਰੀਤ ਸਿੰਘ ਅਤੇ ਮਹਿਲਾ ਮੋਰਚਾ ਤੋਂ ਮਨਜੀਤ ਚੰਡੋਕ, ਜਸਬੀਰ ਕੌਰ ਰਾਣੀ, ਕਾਰਤਿਕ ਮਹਾਜਨ, ਸੁਰਿੰਦਰ ਮਹਿਰਾ ਅਤੇ ਨਰਿੰਦਰ ਗੋਲਡੀ ਆਦਿ ਸ਼ਾਮਿਲ ਸਨ |

ਪਿਛਲੀ ਖ਼ਬਰ ਮਾਨ ਸਰਕਾਰ ਦੀ ਪਾਰਦਰਸ਼ੀ ਭਰਤੀ ਪ੍ਰਕਿਰਿਆ ਕਾਰਨ ਨੌਜਵਾਨਾਂ ਦਾ ਸਰਕਾਰੀ ਨੌਕਰੀਆਂ 'ਤੇ ਭਰੋਸਾ ਵਧਿਆ-ਜਸਕਰਨ ਸਿੰਘ ਬੰਦੇਸ... ਅਗਲੀ ਖ਼ਬਰ ਸੁਲਤਾਨਵਿੰਡ ਦੇ ਗ੍ਰੈਂਡ ਅਸਟੇਟ ਵਿਖੇ ਚੱਲੀਆਂ ਗੋਲੀਆਂ, ਥਾਣੇ ਸ਼ਿਕਾਇਤ ਕਰਨ ਗਏ ਪੀੜਤ ਪਿਤਾ ਦੀ ਦਹਿਸ਼ਤ ਕਾਰਨ ਸਦਮੇ ਨਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।