09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਅੰਮ੍ਰਿਤਸਰ ’ਚ ਈ-ਰਿਕਸ਼ਾ ਚਾਲਕ ਦਾ ਘਰ ਢਾਹਿਆ, ਨਸ਼ਾ ਤਸਕਰੀ ਦੇ ਅੱਧੀ ਦਰਜਨ ਮਾਮਲੇ ਦਰਜ

ਅਜੀਤ ਡੈਸਕ 13-06-2026
ਅੰਮ੍ਰਿਤਸਰ, 12 ਜੂਨ (ਰੇਸ਼ਮ ਸਿੰਘ)-ਨਸ਼ਾ ਤਸਕਰੀ ‘ਚ ਸ਼ਾਮਿਲ ਲੋਕਾਂ ਦੇ ਘਰ ਢਾਹੇ ਜਾਣ ਦੀ ਸ਼ੁਰੂ ਕੀਤੀ ਕਾਰਵਾਈ ਤਹਿਤ ਨਗਰ ਨਿਗਮ ਵਲੋਂ ਅੱਜ ਇਥੇ ਫਕੀਰ ਸਿੰਘ ਕਲੋਨੀ ਅੰਨਗੜ੍ਹ, ਅੰਮ੍ਰਿਤਸਰ ਵਿਖੇ ਸਥਿਤ ਈ-ਰਿਕਸ਼ਾ ਚਾਲਕ ਨੌਜਵਾਨ ਦਾ ਘਰ ਗ਼ੈਰ-ਕਾਨੂੰਨੀ ਤੌਰ ‘ਤੇ ਪ੍ਰਾਪਤ ਕੀਤੀ ਜਾਇਦਾਦ ਤਹਿਤ ਢਾਹ ਦਿੱਤਾ। ਇਸ ਨੌਜਵਾਨ ਖਿਲਾਫ਼ ਅੱਧੀ ਦਰਜਨ ਦੇ ਕਰੀਬ ਨਸ਼ਾ ਤਸਕਰੀ ਸਮੇਤ ਹੋਰ ਮਾਮਲੇ ਵੱਖ-ਵੱਖ ਥਾਣਿਆਂ ‘ਚ ਦਰਜ ਸਨ ਅਤੇ ਇਸ ਵੇਲੇ ਉਹ ਅਪ੍ਰੈਲ ਮਹੀਨੇ ਤੋਂ ਜੇਲ੍ਹ ਤੋਂ ਜ਼ਮਾਨਤ ‘ਤੇ ਆਇਆ ਹੋਇਆ ਹੈ। ਅੱਜ ਇਥੇ ਕੀਤੀ ਕਾਰਵਾਈ ਦੀ ਨਿਗਰਾਨੀ ਕਰਨ ਪੁੱਜੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦਸਿਆ ਕਿ ਮੁਲਜ਼ਮ ਦੀ ਸ਼ਨਾਖਤ ਸੁਖਦੇਵ ਸਿੰਘ ਉਰਫ਼ ਆਕਾਸ਼ (28) ਵਾਸੀ ਫਕੀਰ ਸਿੰਘ ਕਲੋਨੀ ਅੰਨਗੜ ਜ਼ਿਲ੍ਹਾ ਅੰਮ੍ਰਿਤਸਰ ਵਜੋਂ ਹੋਈ ਹੈ। ਮੁਲਜ਼ਮ 10ਵੀਂ ਜਮਾਤ ਪਾਸ ਹੈ ਅਤੇ ਪੇਸ਼ੇ ਵਜੋਂ ਈ. ਰਿਕਸ਼ਾ ਡਰਾਇਵਰ ਹੈ। ਸੀ.ਪੀ. ਭੁੱਲਰ ਨੇ ਇਥੇ ਆਮ ਲੋਕਾਂ ਨਾਲ ਵੀ ਗੱਲਬਾਤ ਕੀਤੀ ਤੇ ਕਿਹਾ ਕਿ ਨਸ਼ਿਆਂ ਦਾ ਪੇਸ਼ਾ ਬਹੁਤ ਮਾੜਾ ਹੈ ਅਤੇ ਬੱਚਿਆਂ ਨੂੰ ਇਸ ਲਈ ਵਰਜਣਾ ਚਾਹੀਦਾ ਹੈ। ਨੌਜਵਾਨਾਂ ਨੂੰ ਨਸ਼ਿਆਂ ਦਾ ਤਿਆਗ ਕਰਕੇ ਚੰਗੇ ਕੰਮਾਂ ਲਈ ਆਪਣੀ ਊਰਜਾ ਚੰਗੇ ਕੰਮਾਂ ਲਈ ਲਗਾਉਣ। ਉਨ੍ਹਾਂ ਦਸਿਆ ਕਿ ਅੰਮ੍ਰਿਤਸਰ ਸ਼ਹਿਰੀ ਖੇਤਰ ‘ਚ ਇਸ ਤੋਂ ਪਹਿਲਾਂ ਨਸ਼ਾ ਤਸਕਰੀ ‘ਚ ਲੱਗੇ 24 ਲੋਕਾਂ ਦੀਆਂ ਜਾਇਦਾਦਾਂ ਢਾਹੀਆਂ ਜਾ ਚੁੱਕੀਆਂ ਹਨ ਅਤੇ ਇਹ 25ਵਾਂ ਘਰ ਹੈ ਜਿਸ ਨੂੰ ਅੱਜ ਕਾਰਵਾਈ ਕਰਕੇ ਢਾਹਿਆ ਗਿਆ ਹੈ। ਇਸ ਮੌਕੇ ਡੀ.ਸੀ.ਪੀ. ਵਿਜੈ ਆਲਮ ਸਿੰਘ, ਏ.ਡੀ.ਸੀ.ਪੀ. ਵਿਸ਼ਾਲਜੀਤ ਸਿੰਘ, ਏ. ਸੀ. ਪੀ. ਸੁਰਿੰਦਰ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਉੱਤਰ ਪ੍ਰਦੇਸ਼ ਦੇ ਪਿੰਡਾਂ ’ਚ ਸਦੀਆਂ ਤੋਂ ਵਸਦੇ ਸਿੱਖ ਪਰਿਵਾਰਾਂ ਦਾ 52 ਮੈਂਬਰੀ ਜਥਾ ਵੱਖ-ਵੱਖ ਧਾਰਮਿਕ ਤੇ ਇਤਿਹਾਸਕ ਸਥਾ... ਅਗਲੀ ਖ਼ਬਰ ਸ਼ੁਕਾਰ ਵਲੋਂ ਜ਼ਿਲ੍ਹਾ ਅਕਾਲੀ ਜਥੇ ਦੀ ਪਹਿਲੀ ਸੂਚੀ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।