25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2026

ਜੀਵਨ ਜੁਗਤਿ ਟ੍ਰੇਨਿੰਗ ਸਮਰ ਕੈਂਪ ’ਚ ਭਾਗ ਲੈਣ ਵਾਲੇ ਬੱਚਿਆਂ ਨੂੰ ਕੀਤਾ ਸਨਮਾਨਿਤ

ਅਜੀਤ ਡੈਸਕ 17-06-2026

ਅੰਮ੍ਰਿਤਸਰ, 16 ਜੂਨ (ਜਸਵੰਤ ਸਿੰਘ ਜੱਸ)-ਸ਼ਬਦ ਕੀਰਤਨ ਨਾਮ ਸਿਮਰਨ ਸਤਿਸੰਗ ਵਲੋਂ ਅੰਮ੍ਰਿਤਸਰ ਸ਼ਹਿਰ ਦੇ ਤਕਰੀਬਨ 26 ਵੱਖ-ਵੱਖ ਅਸਥਾਨਾਂ ‘ਤੇ ਜੀਵਨ ਜੁਗਤਿ ਟ੍ਰੇਨਿੰਗ ਸਮਰ ਕੈਂਪਾਂ ਦੇ ਕੀਤੇ 11 ਦਿਨਾ ਅਯੋਜਨ ਦੌਰਾਨ ਗੁਰਦੁਆਰਾ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ, ਮਜੀਠਾ ਰੋਡ ਵਿਖੇ ਗੁਰਮਤਿ ਟਰੇਨਿੰਗ ਕੈਂਪ ਲਾਇਆ ਗਿਆ। ਇਸ ਕੈਂਪ ਵਿਚ 100 ਦੇ ਕਰੀਬ ਸਿੱਖਿਆਰਥੀ ਬੱਚਿਆਂ ਤੇ ਨੌਜਵਾਨਾਂ ਨੇ ਭਾਗ ਲਿਆ। ਕੈਂਪ ਦੇ ਅਖੀਰਲੇ ਦਿਨ ਸਿੱਖਿਆਰਥੀਆਂ ਦਾ ਵੱਖ-ਵੱਖ ਗਰੁੱਪਾਂ ਵਿਚ ਧਾਰਮਿਕ ਸਿੱਖਿਆ ਦਾ ਟੈਸਟ ਲਿਆ ਗਿਆ ਤੇ ਸਾਰੇ ਗਰੁੱਪਾਂ ਵਿਚ ਪਹਿਲੇ, ਦੂਜੇ ਅਤੇ ਤੀਜੇ ਸਥਾਨ ‘ਤੇ ਆਉਣ ਵਾਲੇ ਬੱਚਿਆਂ ਨੂੰ ਗੁਰਦੁਆਰਾ ਸਾਹਿਬ ਵਲੋਂ ਵਿਸ਼ੇਸ਼ ਸਨਮਾਨ ਦਿੰਦਿਆਂ ਬਾਕੀ ਸਾਰੇ ਕੈਂਪ ਵਿਚ ਸ਼ਾਮਿਲ ਹੋਣ ਵਾਲੇ ਸਿੱਖਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਕੈਂਪ ਦੌਰਾਨ ਸਿੱਖਿਆਰਥੀਆਂ ਨੂੰ ਧਾਰਮਿਕ ਸਿੱਖਿਆ ਤੇ ਸ਼ੁੱਧ ਗੁਰਬਾਣੀ ਉਚਾਰਣ ਹਿਤ ਸਿੱਖਿਆ ਦੇਣ ਦੀ ਸੇਵਾ ਭਾਈ ਮਨਜੀਤ ਸਿੰਘ ਅਤੇ ਭਾਈ ਰਣਜੋਧ ਸਿੰਘ ਨੇ ਨਿਭਾਈ। ਇਸ ਮੌਕੇ ਇਕਬਾਲ ਸਿੰਘ ਵਡਾਲਾ, ਹੈੱਡ ਗ੍ਰੰਥੀ ਗਿਆਨੀ ਤਰਸੇਮ ਸਿੰਘ ਖ਼ਾਲਸਾ, ਮੈਨੇਜਰ ਸੁਰਜੀਤ ਸਿੰਘ, ਨੱਥਾ ਸਿੰਘ ਪੰਨੂੰ, ਸਰਦੂਲ ਸਿੰਘ, ਸੁਰਿੰਦਰ ਸਿੰਘ, ਰਣਧੀਰ ਸਿੰਘ, ਰਣਜੀਤ ਸਿੰਘ ਦੁਸਾਂਝ, ਹਰਦਿਆਲ ਸਿੰਘ ਭੁੱਲਰ, ਮਹਿੰਦਰ ਸਿੰਘ, ਜਗਦੀਸ਼ ਸਿੰਘ ਭੱਟੀ, ਗੁਰਦਿਆਲ ਸਿੰਘ, ਅਵਤਾਰ ਸਿੰਘ ਨਾਗੀ, ਬਲਬੀਰ ਸਿੰਘ ਬੇਦੀ, ਸਤਿੰਦਰਪਾਲ ਸਿੰਘ ਕਰਨਲ, ਪ੍ਰੇਮ ਸਿੰਘ, ਕਮਲਜੀਤ ਸਿੰਘ, ਹਰਜੀਤ ਸਿੰਘ ਲਾਲੀ, ਮਨਜੀਤ ਸਿੰਘ, ਸ਼ਾਮ ਸਿੰਘ ਟੋਨੀ, ਦਿਲਬਾਗ ਸਿੰਘ ਢਿੱਲੋਂ, ਨਿਰਮਲ ਸਿੰਘ ਨਰਿੰਦਰ ਸਿੰਘ ਲਵਲੀ ਆਦਿ ਗੁ: ਕਮੇਟੀ ਪ੍ਰਬੰਧਕ ਤੇ ਇਲਾਕਾ ਨਿਵਾਸੀ ਸੰਗਤਾਂ ਹਾਜ਼ਰ ਸਨ।

ਪਿਛਲੀ ਖ਼ਬਰ ਹੈਰੋਇਨ ਸਮੇਤ ਇਕ ਨੌਜਵਾਨ ਕਾਬੂ ਅਗਲੀ ਖ਼ਬਰ ਕੈਬਨਿਟ ਮੰਤਰੀ ਬੈਂਸ ਨੇ ਨਿਗਮ ਦਫ਼ਤਰ ਵਿਖੇ ਅਧਿਕਾਰੀਆਂ ਨਾਲ ਕੀਤੀ ਬੈਠਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।