26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2026

ਖ਼ੂਨਦਾਨ ਦਿਵਸ ਮੌਕੇ ਥੈਲੇਸੀਮੀਆ ਪੀੜਤ ਬੱਚਿਆਂ ਨੂੰ ਸਮਰਪਿਤ ਕੈਂਪ ਲਗਾਿੲਆ

ਅਜੀਤ ਡੈਸਕ 17-06-2026

ਅੰਮ੍ਰਿਤਸਰ, 14 ਜੂਨ (ਸੁਰਿੰਦਰ ਕੋਛੜ)-ਵਿਸ਼ਵ ਸਿੱਖ ਚੈਂਬਰ ਆਫ਼ ਕਾਮਰਸ ਪੰਜਾਬ ਦੇ ਸਹਿਯੋਗ ਨਾਲ ਮਜੀਠਾ ਰੋਡ ਸਥਿਤ ਹਸਪਤਾਲ ‘ਚ ਚੈਂਬਰ ਦੇ ਚੇਅਰਮੈਨ ਰਜਿੰਦਰ ਸਿੰਘ ਮਰਵਾਹਾ ਦੀ ਅਗਵਾਈ ‘ਚ ਖ਼ੂਨਦਾਨ ਕੈਂਪ ਲਗਾਇਆ ਗਿਆ। ਕੈਂਪ ਦੀ ਸ਼ੁਰੂਆਤ ਮੁੱਖ ਮਹਿਮਾਨ ਵਜੋਂ ਪਧਾਰੇ ਜ਼ਿਲ੍ਹਾ ਪਾਸਪੋਰਟ ਅਫ਼ਸਰ ਵਿਕਰਮ ਗਰੇਵਾਲ ਨੇ ਖ਼ੂਨਦਾਨ ਕਰਕੇ ਕੀਤੀ। ਚੈਂਬਰ ਦੇ ਚੇਅਰਮੈਨ ਸ: ਮਰਵਾਹਾ ਅਤੇ ਅੰਮ੍ਰਿਤਸਰ ਦੇ ਚੇਅਰਮੈਨ ਹਰਪ੍ਰੀਤ ਸਿੰਘ ਭਾਟੀਆ ਨੇ ਵਿਕਰਮ ਗਰੇਵਾਲ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਉਨ੍ਹਾਂ ਦਾ ਸਵਾਗਤ ਕੀਤਾ। ਹਸਪਤਾਲ ਦੇ ਸੰਚਾਲਕ ਡਾ: ਅਮਰਜੀਤ ਸਿੰਘ ਸਚਦੇਵਾ ਨੇ ਕਿਹਾ ਕਿ ਇਹ ਕੈਂਪ ਥੈਲੇਸੀਮੀਆ ਪੀੜਤ ਬੱਚਿਆਂ ਨੂੰ ਸਮਰਪਿਤ ਹੈ। ਕੈਂਪ ‘ਚ ਹੋਰ ਖ਼ੂਨਦਾਨੀਆਂ ਦੇ ਨਾਲ ਸਰਬਰਿੰਦਰ ਸਿੰਘ ਸੋਨੂੰ ਸੁਲਤਾਨਵਿੰਡ ਨੇ ਵੀ ਖ਼ੂਨਦਾਨ ਕੀਤਾ। ਨਗਰ ਨਿਗਮ ਅੰਮ੍ਰਿਤਸਰ ਦੇ ਮੇਅਰ ਜਤਿੰਦਰ ਸਿੰਘ ਮੋਤੀ ਭਾਟੀਆ ਨੇ ਖ਼ੂਨਦਾਨੀਆਂ ਨੂੰ ਰਿਫਰੈਸ਼ਮੈਂਟ ਕਿੱਟਾਂ ਭੇਟ ਕਰਦਿਆਂ ਕਿਹਾ ਕਿ ਖ਼ੂਨਦਾਨ ਕਰਨ ਵਾਲੇ ਮਨੁੱਖਤਾ ਦੀ ਸੇਵਾ ‘ਚ ਮਹਾਂਦਾਨੀ ਦਾ ਰੁਤਬਾ ਰੱਖਦੇ ਹਨ। ਖ਼ੂਨਦਾਨ ਕੈਂਪ ‘ਚ ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ, ਤਜਿੰਦਰਪਾਲ ਸਿੰਘ ਬੌਬੀ ਬਾਦਸ਼ਾਹ, ਪਰਮਜੀਤ ਸਿੰਘ ਰਾਜੇਵਾਲ, ਸ਼ਸ਼ੀ, ਰੁਪਿੰਦਰ ਸਿੰਘ ਕਟਾਰੀਆ, ਕੁਲਵਿੰਦਰ ਸਿੰਘ ਮਰਵਾਹਾ, ਅਮਰਜੀਤ ਸਿੰਘ ਨਾਰੰਗ ਸੀ. ਏ., ਆਰਕੀਟੈਕਟ ਜੱਜਬੀਰ ਸਿੰਘ ਆਹਲੂਵਾਲੀਆ, ਸਵਰਨਕਾਰ ਭਾਈਚਾਰੇ ਦੇ ਪ੍ਰਧਾਨ ਅਵਤਾਰ ਸਿੰਘ ਕੰਡਾ, ਡਾ: ਜਗਜੀਤ ਸਿੰਘ, ਮਨਦੀਪ ਸਿੰਘ, ਕੌਂਸਲਰ ਮਨਦੀਪ ਸਿੰਘ ਅਹੂਜਾ ਵੀ ਸ਼ਾਮਿਲ ਹੋਏ। ਕੈਂਪ ‘ਚ ਡਾ: ਅਨਿਲ ਮਹਾਜਨ ਨੇ ਖ਼ੂਨ ਨਾਲ ਸਬੰਧਿਤ ਬਿਮਾਰੀ ਥੈਲੇਸੀਮੀਆ ਤੋਂ ਬਚਾਅ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਇਸ ਕੈਂਪ ‘ਚ ਮਾਹਿਰ ਡਾਕਟਰਾਂ ਸਰਬਜੀਤ ਸਿੰਘ, ਡਾ: ਅਮਨਦੀਪ ਸਿੰਘ, ਡਾ. ਸ਼ਰਨਜੀਤ ਕੌਰ ਅਤੇ ਡਾ. ਜਸਬੀਰ ਸਿੰਘ ਗਿੱਲ ਸੁਰਸਿੰਘ ਨੇ ਵੀ ਸੇਵਾਵਾਂ ਦਿੱਤੀਆਂ।

ਪਿਛਲੀ ਖ਼ਬਰ ਇਨਕਮ ਟੈਕਸ ਐਕਟ-2025 ਬਾਰੇ ਜਾਗਰੂਕਤਾ ਲਈ ਮਿਸ਼ਨ ਵਿਕਾਸ ਭਾਰਤ ਆਊਟਰੀਚ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ਭਗਵੰਤ ਮਾਨ ਮੁੱਖ ਮੰਤਰੀ ਦੇ ਅਹੁਦੇ ਤੋਂ ਤੁਰੰਤ ਅਸਤੀਫ਼ਾ ਦੇਵੇ-ਪ੍ਰਧਾਨ ਸੰਧੂ, ਸਰਕਾਰੀਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।