06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2026

ਸ੍ਰੀ ਰਾਮ ਸ਼ਰਣਮ ਆਸ਼ਰਮ ਵਲੋਂ ਸ੍ਰੀ ਰਾਮਾਇਣ ਦੇ ਮਹਾਨ ਯੱਗ ਦਾ ਸਮਾਪਨ

ਅਜੀਤ ਡੈਸਕ 18-06-2026
ਅੰਮ੍ਰਿਤਸਰ, 17 ਜੂਨ (ਰਾਜੇਸ਼ ਕੁਮਾਰ ਸ਼ਰਮਾ)-ਸ੍ਰੀ ਰਾਮ ਸ਼ਰਣਮ ਆਸ਼ਰਮ ਅੰਮ੍ਰਿਤਸਰ ਵਲੋਂ ਭਗਤ ਹੰਸਰਾਜ ਮਹਾਰਾਜ ਦੇ ਅਸ਼ੀਰਵਾਦ ਸਦਕਾ ਮੁੱਖ ਸੰਚਾਲਕ ਤਿਲਕ ਰਾਜ ਵਾਲੀਆ ਦੀ ਰਹਿਨੁਮਾਈ ਹੇਠ ਸ੍ਰੀ ਰਾਮ ਮੰਦਰ ਵਿਖੇ ਰਾਮਾਇਣ ਦੇ ਮਹਾਨ ਯੱਗ ਦਾ ਸ਼ਰਧਾ ਭਾਵਨਾ ਨਾਲ ਸਮਾਪਨ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਜੋਤ ਜਗ੍ਹਾਂ ਕੇ ਕੀਤੀ, ਜਿਸ ‘ਚ ਤਿਲਕ ਰਾਜ ਵਾਲੀਆ ਦੇ ਨਾਲ ਸ਼ਿਵਾਲਾ ਬਾਗ ਭਾਈਆ ਦੇ ਟਰੱਸਟੀ ਪੀ. ਆਰ. �. ਵਿਜੇ ਰੋਲੀ, ਪੰਨਾ ਲਾਲ ਆਹੂਜਾ, ਦਿਨੇਸ਼ ਗੁਪਤਾ (ਸੋਨੀ), ਚਰਨਜੀਤ ਬਹਿਲ, ਸੁਨੀਲ ਗੁਪਤਾ, ਸੰਜੇ ਮਲਿਕ, ਅਸ਼ਵਨੀ ਬਾਲੀ ਅਤੇ ਜੈਅੰਤ ਸੂਦ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ। ਇਸ ਮੌਕੇ ਸ਼ਰਧਾਲੂਆਂ ਨੇ ਸੰਗਰਾਂਦ ‘ਤੇ ਸ੍ਰੀ ਕ੍ਰਿਸ਼ਨ ਮਹਾਰਾਜ ਦਾ ਸ਼ੁਭ ਸੰਦੇਸ਼ ਮੋਬਾਈਲ ਫੋਨ ਰਾਹੀਂ ਸੁਣਿਆ। ਇਸ ਮੌਕੇ ਤਿਲਕ ਰਾਜ ਵਾਲੀਆ ਨੇ ਕਿਹਾ ਕਿ ਜਦੋਂ ਰਾਵਣ ਆਪਣੇ ਅਖ਼ੀਰਲੇ ਸਮੇਂ ਜ਼ਮੀਨ ‘ਤੇ ਪਿਆ ਸੀ ਤਾਂ ਰਾਘਵ ਨੇ ਲਕਸ਼ਮਣ ਨੂੰ ਰਾਵਣ ਕੋਲ ਉਨ੍ਹਾਂ ਦੀਆਂ ਸਿੱਖਿਆਵਾਂ ਪ੍ਰਾਪਤ ਕਰਨ ਲਈ ਭੇਜਿਆ। ਰਾਵਣ ਨੇ ਉਸ ਸਮੇਂ ਸਿੱਖਿਆ ਦਿੰਦੇ ਹੋਏ ਕਿਹਾ ਕਿ ਚੰਗੇ ਕੰਮਾਂ ‘ਚ ਦੇਰੀ ਚੰਗੀ ਨਹੀਂ ਹੈ ਅਤੇ ਬੁਰੇ ਕੰਮਾਂ ‘ਚ ਜਲਦਬਾਜ਼ੀ ਚੰਗੀ ਨਹੀਂ ਹੈ। ਸ਼ੁਭ ਕੰਮ ਤੁਰੰਤ ਕੀਤੇ ਜਾਣੇ ਚਾਹੀਦੇ ਹਨ, ਉਨ੍ਹਾਂ ਨੂੰ ਦੇਰੀ ਨਾਲ ਕਰਨ ਨਾਲ ਇਨਸਾਨ ਦਾ ਮਨ ਬਦਲ ਸਕਦਾ ਹੈ। ਬੁਰੇ ਕੰਮਾਂ ‘ਚ ਦੇਰੀ ਕਰਨ ਨਾਲ ਸਾਨੂੰ ਉਨ੍ਹਾਂ ਨੂੰ ਕਰਨ ਤੋਂ ਬਚਿਆ ਜਾ ਸਕਦਾ ਹੈ। ਹਿਨਾ, ਰੂਬੀ, ਸ਼ਿਵਾਨੀ ਜਾਨ੍ਹਵੀ, ਵਾਣੀ ਅਤੇ ਅੰਜੂ ਨੇ ਰਾਮਾਇਣ ਦੇ ਪੰਕਤੀਆਂ ਦਾ ਪਾਠ ਕੀਤਾ। ਇਸ ਦੌਰਾਨ ਹਿਨਾ, ਰੂਬੀ, ਸ਼ਿਵਾਨੀ ਜਾਨ੍ਹਵੀ, ਵਾਣੀ ਅਤੇ ਅੰਜੂ ਨੇ ਰਾਮਾਇਣ ਦਾ ਪਾਠ ਕੀਤਾ। ਇਸ ਮੌਕੇ ਪ੍ਰਿੰਸ ਮਹਾਜਨ, ਹੈਪੀ ਕੋਚਰ, ਵਨੀਤ ਸ਼ਰਮਾ, ਡਾ. ਧਰਮਪਾਲ ਸ਼ਰਮਾ, ਰਾਜੀਵ ਸੂਦ, ਦੀਪਾਂਸ਼ੂ ਸ਼ਰਮਾ, ਦੀਨਾਨਾਥ ਦੇਵਗਨ, ਸੁਸ਼ੀਲ ਸ਼ਰਮਾ, ਮਨੀਰਾਮ, ਰਾਮ ਸਿਮਰਨ, ਨੀਲਮ ਵਰਮਾ, ਪੁਰਸ਼ੋਤਮ ਸ਼ਰਮਾ, ਇੰਦਰਜੀਤ ਮਰਵਾਹਾ, ਸੁਨੀਲ ਸ਼ਰਮਾ ਸਮੇਤ ਵੱਡੀ ਗਿਣਤੀ ‘ਚ ਸ਼ਰਧਾਲੂ ਹਾਜ਼ਰ ਸਨ।
ਪਿਛਲੀ ਖ਼ਬਰ ਆਈ. ਸੀ. ਏ. ਆਈ. ਦੀ ਐੱਨ. ਆਈ. ਆਰ. ਸੀ. ਅੰਮ੍ਰਿਤਸਰ ਸ਼ਾਖ਼ਾ ਨੇ ਜੀ. ਐੱਸ. ਟੀ. ’ਤੇ ਵਰਕਸ਼ਾਪ ਕਰਵਾਈ ਅਗਲੀ ਖ਼ਬਰ ਗੁਰਦੁਆਰਾ ਸ੍ਰੀ ਛੇਹਰਟਾ ਸਾਹਿਬ ਦੀ ਕਾਰ ਪਾਰਕਿੰਗ ਦੀ ਸੇਵਾ ਸੰਪੂਰਨ ਹੋਣ ’ਤੇ ਸੰਗਤਾਂ ਨੂੰ ਕੀਤੀ ਸਮਰਪਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।