29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2026

ਪਿੰਡ ਚੱਬਾ ਵਿਖੇ ਹਾਸ਼ੀਆ ਲੋਕ ਦਲ ਸੋਸਾਇਟੀ ਵਲੋਂ ਮੀਟਿੰਗ

ਅਜੀਤ ਡੈਸਕ 25-06-2026
ਚੱਬਾ, 24 ਜੂਨ (ਜੱਸਾ ਅਨਜਾਣ)-ਵਿਧਾਨ ਸਭਾ ਹਲਕਾ ਅਤੇ ਬਲਾਕ ਅਟਾਰੀ ਅਧੀਨ ਆਉਂਦੇ ਪਿੰਡ ਪਿੰਡ ਚੱਬਾ ਵਿਖੇ ਹਾਸ਼ੀਆ ਲੋਕ ਦਲ ਸੋਸਾਇਟੀ ਵਲੋਂ ਨਸਲ ਤੇ ਫਸਲ ਬਚਾਓ ਮੁਹਿੰਮ ਤਹਿਤ ਮੀਟਿੰਗ ਕਰਵਾਈ ਗਈ, ਜਿਸ ਵਿਚ ਪਿੰਡ ਵਾਸੀਆਂ ਨੇ ਵੱਡੀ ਗਿਣਤੀ ਵਿਚ ਹਿੱਸਾ ਲਿਆ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾ. ਕਸ਼ਮੀਰ ਸਿੰਘ ਖੁੰਡਾ ਨੇ ਕਿਹਾ ਕਿ ਹਾਸ਼ੀਆ ਲੋਕ ਦਲ ਸੋਸਾਇਟੀ ਨੂੰ 6 ਜੂਨ 2024 ਨੂੰ ਸਰਵ ਉੱਚ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਕਰਨ ਉਪਰੰਤ ਹੋਂਦ ਵਿਚ ਪਾਇਆ ਗਿਆ। ਜਿਸ ਦਾ ਮੁੱਖ ਸਿੱਟਾ ਸਦੀਆਂ ਤੋਂ ਭਾਰਤੀ ਸਮਾਜ ਵਿਚ ਆਪਣੇ ਹੱਕਾਂ ਤੇ ਹਿੱਤਾਂ ਤੋਂ ਵਾਂਝੇ ਕੀਤੇ ਗਏ ਲੋਕਾਂ ਨੂੰ ਸੰਘਰਸ਼ ਪ੍ਰਤੀ ਜਾਗਰੂਕ ਕਰਨਾ ਤੇ ਜਿੱਤ ਪ੍ਰਾਪਤ ਕਰਨੀ। ਉਨ੍ਹਾਂ ਕਿਹਾ ਕਿ ਰਾਜ ਕਰਤਾ ਜਮਾਤਾਂ ਨੇ ਦਮਨ ਦੀ ਨੀਤੀ ਜਾਰੀ ਰੱਖੀ ਹੋਈ ਹੈ ਤੇ ਲੋਕ ਮਾਰੂ ਨੀਤੀਆਂ ਨੂੰ ਜਾਰੀ ਰੱਖ ਕੇ ਰੁਜ਼ਗਾਰ ਦੇ ਦੀ ਬਜਾਏ ਲੋਕ ਮੁਫ਼ਤਖੋਰੀ ਵੱਲ ਧੱਕੇ ਨੇ ਨਸ਼ੇ ਨੂੰ ਕੰਟਰੋਲ ਨਾ ਕਰਕੇ ਰਾਜ ਸਥਾਪਿਤ ਕਰਨ ਲਈ ਹਰ ਤਰ੍ਹਾਂ ਦੇ ਹੱਥਕੰਡੇ ਅਪਣਾ ਰਹੇ ਹਨ। ਉਨ੍ਹਾਂ ਕਿਹਾ ਕਿ ਮਜ਼ਦੂਰ ਨੂੰ ਮਹਿੰਗਾਈ ਅਨੁਸਾਰ ਮਜ਼ਦੂਰੀ ਨਹੀਂ ਮਿਲ ਰਹੀ ਤੇ ਅੱਜ ਰੋਜ਼ਗਾਰ ਨਾ ਮਿਲਣ ਕਾਰਨ ਨਸ਼ਿਆਂ ਨਾਲ ਲੱਖਾਂ ਘਰ ਤਬਾਹ ਹੋ ਰਹੇ ਹਨ। ਹਾਸ਼ੀਆ ਲੋਕ ਦਲ ਸੋਸਾਇਟੀ ਹਾਸ਼ੀਏ ਤੋਂ ਧੱਕੇ ਲੋਕਾਂ ਨੂੰ ਮੁੱਖ ਕੈਨਵਸ ‘ਤੇ ਲਿਆਉਣ ਲਈ ਸੰਘਰਸ਼ਸ਼ੀਲ ਹੈ। ਇਸ ਮੀਟਿੰਗ ਨੂੰ ਡਾ. ਬਲਵੰਤ ਸਿੰਘ ਮੰਡਿਆਲਾ, ਸ਼ੰਕਰ ਸਿੰਘ, ਰੂਪ ਸਿੰਘ ਸਾਬਕਾ ਮੈਂਬਰ, ਸੁੱਚਾ ਸਿੰਘ, ਸੁਖਵਿੰਦਰ ਸਿੰਘ, ਰਣਜੀਤ ਸਿੰਘ, ਗੁਰਚਰਨ ਸਿੰਘ, ਸੁਖਦੀਪ ਸਿੰਘ ਚੱਬਾ, ਬਲਵਿੰਦਰ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।
ਪਿਛਲੀ ਖ਼ਬਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈੱਸਟ-2026 ਕਰਵਾਇਆ ਅਗਲੀ ਖ਼ਬਰ ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਫਰੰਟ, ਸਾਂਝਾ ਮੁਲਾਜ਼ਮ ਮੰਚ ਤੇ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਵਲੋਂ ਜ਼ਿਲ੍ਹਾ ਪੱ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।