10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-07-2026

ਐੱਸ.ਡੀ.ਐੱਮ. ਬਾਬਾ ਬਕਾਲਾ ਸਾਹਿਬ ਜਸ਼ਨਜੀਤ ਸਿੰਘ ਵਲੋਂ ਬੀ.ਐੱਲ.ਓ. ਕੈਪਟਨ ਸਿੰਘ ਦਾ ਸਨਮਾਨ

ਅਜੀਤ ਡੈਸਕ 13-07-2026

ਬਾਬਾ ਬਕਾਲਾ ਸਾਹਿਬ, 12 ਜੁਲਾਈ (ਸ਼ੇਲਿੰਦਰਜੀਤ ਸਿੰਘ ਰਾਜਨ)-ਹਲਕਾ ਬਾਬਾ ਬਕਾਲਾ ਸਾਹਿਬ ਵਿਚ ਐੱਸ.ਆਈ.ਆਰ. ਵੋਟ ਸੁਧਾਈ ਦਾ ਕੰਮ ਪੂਰੇ ਜ਼ੋਰਾਂ ‘ਤੇ ਚੱਲ ਰਿਹਾ ਹੈ । ਇਸ ਸੰਬੰਧੀ ਐੱਸ.ਡੀ.ਐੱਮ.-ਕਮ- ਮੁੱਖ ਚੋਣ ਅਫਸਰ ਬਾਬਾ ਬਕਾਲਾ ਸਾਹਿਬ ਜਸ਼ਨਜੀਤ ਸਿੰਘ ਨੇ ਹਲਕੇ ਦੇ ਬੂਥ ਨੰਬਰ 131 ਜੱਲੂਪੁਰ ਖੈੜਾ ਦੇ ਬੀ.ਐੱਲ.ਓ. ਕੈਪਟਨ ਸਿੰਘ ਨੂੰ ਸਨਮਾਨਿਤ ਕੀਤਾ । ਕੈਪਟਨ ਸਿੰਘ ਨੇ ਸਮੇਂ ਤੋਂ ਪਹਿਲਾਂ ਐੱਸ.ਆਈ.ਆਰ. ਵੋਟ ਸੁਧਾਈ ਦੇ ਫਾਰਮ ਵੋਟਰਾਂ ਨੂੰ ਵੰਡ ਕੇ, ਭਰ ਕੇ, ਫੋਟੋ ਅਤੇ ਦਸਤਾਵੇਜ 100% ਇਕੱਠੇ ਕੀਤੇ ਅਤੇ ਆਨਲਾਈਨ ਪੋਰਟਲ ‘ਤੇ ਭਰ ਕੇ ਇਹ ਕੰਮ ਮੁਕੰਮਲ ਕੀਤਾ। ਐੱਸ.ਡੀ.ਐੱਮ. ਜਸ਼ਨਜੀਤ ਸਿੰਘ ਨੇ ਬੀ.ਐੱਲ.ਓ. ਕੈਪਟਨ ਸਿੰਘ ਨੂੰ ਕੰਮ ਕਰਨ ‘ਤੇ ਪ੍ਰਸ਼ੰਸਾ ਪੱਤਰ ਦਿੱਤਾ ਅਤੇ ਵਧਾਈ ਦਿੱਤੀ । ਕੈਪਟਨ ਸਿੰਘ ਨੇ ਜ਼ਿਲ੍ਹੇ ਅੰਮ੍ਰਿਤਸਰ ‘ਚੋ ਦੂਸਰਾ ਸਥਾਨ ਹਾਸਿਲ ਕੀਤਾ ਹੈ। ਇਸ ਮੌਕੇ ਇਲੈਕਸ਼ਨ ਸੁਪਰਵਾਈਜਰ ਸਿਧਾਰਥ ਕੁਮਾਰ ਅਤੇ ਹਰਪਾਲ ਸਿੰਘ ਵੀ ਹਾਜ਼ਰ ਸਨ ।

ਪਿਛਲੀ ਖ਼ਬਰ ਮਲਿਕ ਤੇ ਸੰਧੂ ਦੀ ਅਗਵਾਈ ਹੇਠ ਮਨਰੇਗਾ ਮਜ਼ਦੂਰਾਂ ਦੇ ਵਫ਼ਦ ਨੇ ਰਾਜਪਾਲ ਨਾਲ ਕੀਤੀ ਮੁਲਾਕਾਤ ਅਗਲੀ ਖ਼ਬਰ ਵਿਸ਼ਵ ਆਬਾਦੀ ਜਾਗਰੂਕਤਾ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।