12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਗੁਰਦੁਆਰਾ ਅਟਾਰੀ ਸਾਹਿਬ ਸੁਲਤਾਨਵਿੰਡ ਵਿਖੇ ਨਵੇਂ ਟਿਊਬਵੈੱਲ ਦੇ ਬੋਰ ਦੀ ਸੇਵਾ ਆਰੰਭ

ਅਜੀਤ ਡੈਸਕ 19-07-2026
ਸੁਲਤਾਨਵਿੰਡ, 18 ਜੁਲਾਈ (ਗੁਰਨਾਮ ਸਿੰਘ ਬੁੱਟਰ)- ਗੁਰਦੁਆਰਾ ਅਟਾਰੀ ਸਾਹਿਬ ਸੁਲਤਾਨਵਿੰਡ ਵਿਖੇ ਉਸਾਰੇ ਜਾ ਰਹੇ ਨਵੇਂ ਦਰਬਾਰ ਸਾਹਿਬ ਦੀ ਧੁਆਈ ਅਤੇ ਭਵਿੱਖ ਵਿਚ ਸੰਗਤ ਦੀਆਂ ਲੋੜਾਂ ਨੂੰ ਧਿਆਨ ਵਿਚ ਰੱਖਦਿਆਂ ਨਵੇਂ ਟਿਊਬਵੈੱਲ ਦੇ ਬੋਰ ਦੀ ਸੇਵਾ ਆਰੰਭ ਕਰਵਾਈ ਗਈ। ਇਹ ਸੇਵਾ ਇਲਾਕੇ ਦੀ ਸੰਗਤ ਅਤੇ ਦਾਨੀ ਸੱਜਣਾਂ ਦੇ ਭਰਵੇਂ ਸਹਿਯੋਗ ਨਾਲ ਸ਼ੁਰੂ ਕੀਤੀ ਗਈ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ, ਮੈਂਬਰਾਂ, ਧਾਰਮਿਕ ਸ਼ਖ਼ਸੀਅਤਾਂ ਅਤੇ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਸੰਗਤ ਹਾਜ਼ਰ ਰਹੀ । ਅਰਦਾਸ ਉਪਰੰਤ ਸੇਵਾ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਗੁਰਦੁਆਰਾ ਅਟਾਰੀ ਸਾਹਿਬ ਦੇ ਮੈਨੇਜਰ ਰਸ਼ਪਾਲ ਸਿੰਘ ਨੇ ਦੱਸਿਆ ਕਿ ਨਵੇਂ ਟਿਊਬਵੈੱਲ ਦੇ ਬੋਰ ਨਾਲ ਦਰਬਾਰ ਸਾਹਿਬ ਦੀ ਧੁਆਈ, ਲੰਗਰ ਹਾਲ, ਸੇਵਾਦਾਰਾਂ ਅਤੇ ਆਉਣ ਵਾਲੀ ਸੰਗਤ ਲਈ ਪਾਣੀ ਦੀ ਸੁਚੱਜੀ ਅਤੇ ਨਿਰੰਤਰ ਸਪਲਾਈ ਯਕੀਨੀ ਬਣੇਗੀ। ਉਨ੍ਹਾਂ ਕਿਹਾ ਕਿ ਗੁਰੂ ਘਰ ਦੇ ਵਿਕਾਸ ਲਈ ਵੱਖ-ਵੱਖ ਸੇਵਾਵਾਂ ਲਗਾਤਾਰ ਚੱਲ ਰਹੀਆਂ ਹਨ, ਜਿਨ੍ਹਾਂ ’ਚ ਸੰਗਤ ਵਲੋਂ ਦਿਲ ਖੋਲ੍ਹ ਕੇ ਸਹਿਯੋਗ ਦਿੱਤਾ ਜਾ ਰਿਹਾ ਹੈ। ਇਸ ਮੌਕੇ ਇਸ ਮੌਕੇ ਮੈਨੇਜਰ ਰਛਪਾਲ ਸਿੰਘ, ਜੁਗਰਾਜ ਸਿੰਘ ਮੀਤ ਮੈਨੇਜਰ ਰਣਜੋਧ ਸਿੰਘ, ਰਵਿੰਦਰ ਸਿੰਘ, ਰੋਬਨਦੀਪ ਸਿੰਘ, ਗ੍ਰੰਥੀ ਰਣਜੋਧ ਸਿੰਘ, ਬੀਬੀ ਅਮਨਪ੍ਰੀਤ ਕੌਰ, ਕੰਵਲ ਬੀਰ ਕੌਰ, ਰਾਜਵਿੰਦਰ ਕੌਰ, ਬਲਜੀਤ ਕੌਰ, ਜਸਲੀਨ ਕੌਰ, ਪਰਮਜੀਤ ਕੌਰ, ਰੁਪਿੰਦਰ ਕੌਰ, ਸੰਦੀਪ ਕੌਰ, ਭੁਪਿੰਦਰ ਕੌਰ, ਸੁਖਬੀਰ ਕੌਰ ਕੰਵਲਜੀਤ ਕੌਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਪਹਿਲਾਂ ਬਣਾਇਆ ਇਤਿਹਾਸਕ ਰਾਮ ਬਾਗ ’ਚ ਗੰਦਗੀ ਦਾ ਡੰਪ; ਮਾਮਲਾ ਜਨਤਕ ਹੋਣ ’ਤੇ ਲਗਾਈ ਅੱਗ ਅਗਲੀ ਖ਼ਬਰ ਥਾਣਾ ਤਰਸਿੱਕਾ ਵਲੋਂ ਇਕ ਪਿਸਟਲ ਤੇ ਚਾਰ ਜਿੰਦਾ ਰੌਂਦਾਂ ਸਮੇਤ ਦੋ ਵਿਅਕਤੀ ਗ੍ਰਿਫਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।