ਅੰਮ੍ਰਿਤਸਰ, 21 ਜੁਲਾਈ (ਰੇਸ਼ਮ ਸਿੰਘ)-ਸੋਸ਼ਲ ਮੀਡੀਆ ’ਤੇ ਲੱਗੇ ਇਲਜਾਮ ਕਾਰਨ ਵਾਇਰਲ ਹੋਈਆਂ ਪੋਸਟਾਂ ਉਪਰੰਤ ਚਰਚਾ ‘ਚ ਆਇਆ ਪ੍ਰਾਪਰਟੀ ਕਾਰੋਬਾਰੀ ਤੇ ਡਿਵੈਲਪਰ ਸਾਹਿਲ ਗੁਪਤਾ ਉਰਫ ਸ਼ਿਵਾ ਅੱਜ ਆਖਰ ਮੀਡੀਆ ਸਾਹਮਣੇ ਆ ਗਿਆ ਹੈ, ਜਿਸ ਵਲੋਂ ਆਪਣੇ ਆਪ ਨੂੰ ਬੇਕਸੂਰ ਦੱਸਦਿਆਂ ਪੁਲਿਸ ਨੂੰ ਸ਼ਿਕਾਇਤ ਕਰਕੇ ਮੰਗ ਕੀਤੀ ਹੈ ਕਿ ਉਸ ਖ਼ਿਲਾਫ਼ ਦੋਸ਼ ਦੀ ਪੋਸਟ ਵਾਇਰਲ ਕਰਨ ਵਾਲੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਤੇ ਸੀਨੀਅਰ ਵਕੀਲ ਸ੍ਰੀ ਪ੍ਰਦੀਪ ਕੁਮਾਰ ਸੈਣੀ ਨੇ ਅੱਜ ਕਰਵਾਏ ਗਏ ਪੱਤਰਕਾਰ ਸੰਮੇਲਨ ’ਚ ਸਾਹਿਲ ਗੁਪਤਾ ਉਰਫ ਸ਼ਿਵਾ ਨੂੰ ਮੀਡੀਆ ਦੇ ਰੂ-ਬ-ਰੂ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਮੁਵੱਕਲ ਖ਼ਿਲਾਫ਼ ਕਿਸੇ ਵਲੋਂ ਝੂਠੀ ਪੋਸਟ ਪਾ ਕੇ ਬਦਨਾਮ ਕੀਤਾ ਗਿਆ, ਜਿਸ ‘ਚ ਦੱਸਿਆ ਕਿ ਉਸਨੇ ਲੋਕਾਂ ਦੇ ਪੈਸੇ ਦੇਣੇ ਹਨ ਅਤੇ ਉਹ ਫਰਾਡ ਕਰ ਰਿਹਾ ਹੈ । ਜਦੋਂ ਕਿ ਉਨ੍ਹਾਂ ਦੇ ਮੁਵੱਕਲ ਦਾ ਕਦੇ ਵੀ ਕਿਸੇ ਨਾਲ ਪੈਸਿਆਂ ਦਾ ਕੋਈ ਲੈਣ ਦੇਣ ਨਹੀਂ ਰਿਹਾ ਅਤੇ ਨਾ ਹੀ ਉਹ ਕਿਸੇ ਅਜਿਹੇ ਜਾਅਲਸਾਜ਼ੀ ਦੇ ਮਾਮਲੇ ’ਚ ਹੀ ਸ਼ਾਮਿਲ ਹੈ । ਉਨ੍ਹਾਂ ਕਿਹਾ ਕਿ ਅਜਿਹੇ ਇਲਜਾਮ ਲਾਉਣ ਦਾ ਮਕਸਦ ਕੇਵਲ ਡੀਲਰ ਸ਼ਿਵਾ ਦੀ ਛਵੀ ਨੂੰ ਹੀ ਖ਼ਰਾਬ ਕਰਨਾ ਹੈ ਅਤੇ ਜੇਕਰ ਕਿਸੇ ਨੇ ਪੈਸੇ ਲੈਣੇ ਹਨ ਤਾਂ ਉਹ ਉਨ੍ਹਾਂ ਨਾਲ ਸੰਪਰਕ ਕਰੇ । ਉਨ੍ਹਾਂ ਦੱਸਿਆ ਕਿ ਅੱਜ ਉਨ੍ਹਾਂ ਵਲੋਂ ਪੁਲਿਸ ਕਮਿਸ਼ਨਰ ਨੂੰ ਦਰਖਾਸਤ ਦੇ ਕੇ ਸੰਬੰਧਿਤ ਵਿਅਕਤੀ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ ਅਤੇ ਇਸ ਤੋਂ ਬਾਅਦ ਉਸ ਖ਼ਿਲਾਫ਼ ਮਾਣਹਾਨੀ ਦਾ ਕੇਸ ਠੋਕਿਆ ਜਾਵੇਗਾ।
ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਉਪੰਰਤ ਮੀਡੀਆ ਸਾਹਮਣੇ ਆਇਆ ਸ਼ਿਵਾ ਪ੍ਰਾਪਰਟੀ ਕਾਰੋਬਾਰੀ
ਅਜੀਤ ਡੈਸਕ
22-07-2026