23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਜਿਮਨਾਸਟਿਕ ਮੁਕਾਬਲੇ ’ਚ ਡੀ. ਏ. ਵੀ. ਸਕੂਲ ਹਾਥੀ ਗੇਟ ਨੇ ਪਹਿਲਾ ਸਥਾਨ ਹਾਸਿਲ ਕੀਤਾ

ਅਜੀਤ ਡੈਸਕ 22-07-2026

ਅੰਮ੍ਰਿਤਸਰ, 21 ਜੁਲਾਈ (ਰਾਜੇਸ਼ ਕੁਮਾਰ ਸ਼ਰਮਾ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਜ਼ਿਲ੍ਹਾ ਜਿਮਨਾਸਟਿਕ ਐਸੋਸੀਏਸ਼ਨ ਵਲੋਂ ਕਰਵਾਏ ਗਏ ਜਿਮਨਾਸਟਿਕ ਮੁਕਾਬਲੇ ‘ਚ ਡੀ. ਏ. ਵੀ. ਸੀ. ਸੈਕੰ. ਸਕੂਲ ਹਾਥੀ ਗੇਟ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪਹਿਲਾ ਸਥਾਨ ਹਾਸਿਲ ਕੀਤਾ। ਜ਼ਿਲ੍ਹੇ ਦੀਆਂ 14 ਟੀਮਾਂ ਨੇ ਅੰਡਰ-14 ਵਰਗ ‘ਚ ਅਤੇ 11 ਟੀਮਾਂ ਨੇ ਅੰਡਰ-19 ਵਰਗ ‘ਚ ਹਿੱਸਾ ਲਿਆ। ਲਗਭਗ 350 ਭਾਗੀਦਾਰਾਂ ਵਿਚੋਂ ਮਾਨਵ ਨੂੰ ਅੰਡਰ-19 ਵਰਗ ‘ਚ ਸਭ ਤੋਂ ਵਧੀਆ ਜਿਮਨਾਸਟ ਐਲਾਨਿਆ ਗਿਆ ਅਤੇ ਰਿਤਿਕ ਨੂੰ ਅੰਡਰ-14 ਵਰਗ ‘ਚ ਸਭ ਤੋਂ ਵਧੀਆ ਜਿਮਨਾਸਟ ਐਲਾਨਿਆ ਗਿਆ। ਸਕੂਲ ਨੇ ਦੋਵਾਂ ਵਰਗਾਂ ‘ਚ ਪਹਿਲਾ ਸਥਾਨ ਹਾਸਿਲ ਕੀਤਾ। ਪ੍ਰਿੰਸੀਪਲ ਵਿਕਾਸ ਪਰਾਸ਼ਰ ਅਤੇ ਵਾਈਸ ਪ੍ਰਿੰਸੀਪਲ ਰਾਜੇਸ਼ ਸ਼ਰਮਾ ਨੇ ਜੇਤੂ ਖਿਡਾਰੀਆਂ ਦਾ ਨਿੱਘਾ ਸਵਾਗਤ ਕੀਤਾ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਪ੍ਰਿੰਸੀਪਲ ਵਿਕਾਸ ਪਰਾਸ਼ਰ ਨੇ ਖਿਡਾਰੀਆਂ ਦੇ ਕੋਚ, ਰਮੇਸ਼ ਸ਼ਰਮਾ ਅਤੇ ਇੰਚਾਰਜ, ਦਲਵੀਰ ਸਿੰਘ ਨੂੰ ਵਧਾਈ ਦਿੱਤੀ।

ਪਿਛਲੀ ਖ਼ਬਰ ਡੀ. ਏ. ਵੀ. ਇੰਟਰਨੈਸ਼ਨਲ ਸਕੂਲ ਵਿਖੇ ਇੰਟਰ ਹਾਊਸ ਮੁਕਾਬਲਿਆਂ ਦਾ ਸਫ਼ਲ ਆਯੋਜਨ ਅਗਲੀ ਖ਼ਬਰ ਪ੍ਰਭਬੀਰ ਸਿੰਘ ਬਰਾੜ ਵਲੋਂ ਨਵ-ਨਿਯੁਕਤ ਵੈਲਫੇਅਰ ਬੋਰਡ ਚੇਅਰਪਰਸਨਾਂ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।