02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਸੰਭਾਵੀ ਹਾਦਸਿਆਂ ਨੂੰ ਰੋਕਣ ਲਈ ਨਿਗਮ ਨੇ 10 ਅਸੁਰੱਖਿਅਤ ਬਿਲਡਿੰਗਾਂ ਨੂੰ ਕੱਢੇ ਨੋਟਿਸ

ਅਜੀਤ ਡੈਸਕ 23-07-2026
ਅੰਮ੍ਰਿਤਸਰ, 22 ਜੁਲਾਈ (ਹਰਮਿੰਦਰ ਸਿੰਘ)-ਬ ਰਸਾਤੀ ਦਿਨਾਂ ‘ਚ ਹਰ ਸਾਲ ਪੁਰਾਣੀਆਂ ਖਸਤਾ ਇਮਾਰਤਾਂ ਦੇ ਡਿੱਗਣ ਦੀਆਂ ਕਈ ਘਟਨਾਵਾਂ ਵਾਪਰਦੀਆਂ ਹਨ । ਇਸ ਲਈ ਨਗਰ ਨਿਗਮ ਵਲੋਂ ਸ਼ਹਿਰ ‘ਚ ਪੁਰਾਣੀਆਂ ਅਸੁਰੱਖਿਅਤ ਇਮਾਰਤਾਂ ਦਾ ਹਰ ਸਾਲ ਸਰਵੇਖਣ ਕਰਵਾਇਆ ਜਾਂਦਾ ਹੈ ਪਰ ਬੀਤੇ ਦੋ ਸਾਲ ਤੋਂ ਨਿਗਮ ਵਲੋਂ ਇਹ ਸਰਵੇਖਣ ਨਹੀਂ ਕਰਵਾਇਆ ਗਿਆ । ਅਣਸੁਰੱਖਿਅਤ ਇਮਾਰਤਾਂ ਕਾਰਨ ਹੋਣ ਵਾਲੇ ਸੰਭਾਵੀ ਹਾਦਸਿਆਂ ਨੂੰ ਮੁੱਖ ਰੱਖਦੇ ਹੋਏ ਨਗਰ ਨਿਗਮ ਦੇ ਬਿਲਡਿੰਗ ਵਿਭਾਗ ਵਲੋਂ ਪੁਰਾਣੇ ਸ਼ਹਿਰ ਦੀ ਹਦੂਦ ਅੰਦਰ ਪੁਰਾਣੀਆਂ ਅਸੁਰੱਖਿਅਤ 10 ਬਿਲਡਿੰਗਾਂ ਨੂੰ ਨੋਟਿਸ ਕੱਢੇ ਗਏ ਹਨ। ਜਿਨ੍ਹਾਂ ਦੇ ਅਸੁਰੱਖਿਅਤ ਹਿੱਸੇ ਨੂੰ ਹਟਾਉਣ ਜਾਂ ਉਸ ਦੀ ਮੁਰੰਮਤ ਕਰਵਾਉਣ ਲਈ ਹਦਾਇਤਾਂ ਕੀਤੀਆਂ ਹਨ । ਇੱਥੇ ਇਹ ਦੱਸਣਾ ਬਣਦਾ ਹੈ ਕਿ ਨਗਰ ਨਿਗਮ ਵਲੋਂ ਜਿਸ ਵੇਲੇ ਅਸੁਰੱਖਿਅਤ ਬਿਲਡਿੰਗਾਂ ਦਾ ਸਰਵੇਖਣ ਕਰਵਾਇਆ ਸੀ, ਉਸ ਵੇਲੇ 125 ਅਜਿਹੀਆਂ ਬਿਲਡਿੰਗਾਂ ਸਨ, ਹੁਣ ਇਨ੍ਹਾਂ ਬਿਲਡਿੰਗਾਂ ਦੀ ਗਿਣਤੀ ਵਧੀ ਹੈ ਜਾਂ ਘਟੀ ਹੈ ਇਹ ਤਾਂ ਇਲਾਕਿਆਂ ਦਾ ਦੌਰਾ ਕਰਕੇ ਮੌਕੇ ‘ਤੇ ਸਰਵੇਖਣ ਕਰਨ ਤੋਂ ਪਤਾ ਲੱਗੇਗਾ। ਪਰ ਨਿਗਮ ਦੇ ਬਿਲਡਿੰਗ ਵਿਭਾਗ ਵਲੋਂ 10 ਅਸੁਰੱਖਿਅਤ ਇਮਾਰਤਾਂ ਨੂੰ ਹੀ ਨੋਟਿਸ ਕੱਢੇ ਗਏ ਹਨ।
ਪਿਛਲੀ ਖ਼ਬਰ ਸਿਮਰਨਜੀਤ ਸਿੰਘ ਮਾਨ ਵਲੋਂ 1978 ਤੋਂ 1995 ਤੱਕ ਦੇ ਸੰਘਰਸ਼ ਨੂੰ ਬਿਆਨਦੀ ‘ਸੰਘਰਸ਼ੀ ਪੈਂਡੇ’ ਕਿਤਾਬ ਜਾਰੀ ਅਗਲੀ ਖ਼ਬਰ ਸਟਾਲਵਰਟਸ ਵਰਲਡ ਸਕੂਲ ਦੀ ਇੰਡੀਅਨ ਟੈਲੇਂਟ ਉਲੰਪੀਆਡ ਦੇ ਰਾਸ਼ਟਰੀ ਦੌਰ ’ਚ ਸ਼ਾਨਦਾਰ ਪ੍ਰਾਪਤੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।