09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਨੇ ਜ਼ਰੂਰਤਮੰਦ ਮਹਿਲਾ ਦੀਆਂ ਅੱਖਾਂ ਦੀ ਕਰਵਾਈ ਸਰਜਰੀ

ਅਜੀਤ ਡੈਸਕ 25-07-2026
ਅੰਮ੍ਰਿਤਸਰ, 24 ਜੁਲਾਈ (ਸੁਰਿੰਦਰ ਕੋਛੜ)-ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਵਲੋਂ ਆਪਣੀਆਂ ਸਮਾਜਿਕ ਸਰਗਰਮੀਆਂ ‘ਚ ਤੇਜ਼ੀ ਲਿਆਉਂਦੇ ਹੋਏ ਕਲੱਬ ਦੇ ਪ੍ਰਧਾਨ ਇੰਜੀਨੀਅਰ ਅਸ਼ੋਕ ਸ਼ਰਮਾ, ਸਕੱਤਰ ਸਰਬਜੀਤ ਸਿੰਘ ਦੀ ਦੇਖ-ਰੇਖ ਹੇਠ ਇਕ ਜ਼ਰੂਰਤਮੰਦ ਔਰਤ ਦੀਆਂ ਅੱਖਾਂ ਦੀ ਮੁਫ਼ਤ ਸਰਜਰੀ ਕਰਵਾਈ ਗਈ। ਇਸ ਪ੍ਰੋਜੈਕਟ ‘ਚ ਆਪਣਾ ਵਿਸ਼ੇਸ਼ ਯੋਗਦਾਨ ਦੇਣ ਵਾਲੇ ਨਿਰਮਲਜੋਤ ਆਈ ਹਸਪਤਾਲ ਦੇ ਰੋਟੇਰੀਅਨ ਡਾਕਟਰ ਭੁਪਿੰਦਰ ਸਿੰਘ ਨੇ ਮਰੀਜ਼ ਦੀ ਸਰਜਰੀ ਕਰਨ ਉਪਰੰਤ ਦੱਸਿਆ ਕਿ ਉਕਤ ਔਰਤ ਨੂੰ ਫੋਕੋ ਕੈਟਾਰੇਕਟ ਸਰਜਰੀ ਦੀ ਜ਼ਰੂਰਤ ਸੀ, ਜੋ ਰੋਟਰੀ ਆਸਥਾ ਵਲੋਂ ਕਰਵਾਈ ਗਈ। ਪ੍ਰੋਜੈਕਟ ਚੇਅਰਮੈਨ ਪਰਮਜੀਤ ਸਿੰਘ ਅਤੇ ਅਸ਼ਵਨੀ ਅਵਸਥੀ ਨੇ ਦੱਸਿਆ ਕਿ ਇਹ ਰੋਟਰੀ ਕਲੱਬ ਆਸਥਾ ਦਾ ਸਥਾਈ ਪ੍ਰੋਜੈਕਟ ਹੈ, ਜਿਸ ‘ਚ ਸੈਂਕੜੇ ਜ਼ਰੂਰਤਮੰਦ ਰੋਗੀਆਂ ਦੀਆਂ ਅੱਖਾਂ ਦੀ ਕਲੱਬ ਵਲੋਂ ਸਰਜਰੀ ਕਰਵਾਈ ਜਾ ਚੁੱਕੀ ਹੈ ਅਤੇ ਇਹ ਸਿਲਸਿਲਾ ਅਗਾਂਹ ਵੀ ਜਾਰੀ ਰਹੇਗਾ। ਇਸ ਮੌਕੇ ਰੋਟਰੀ ਦੇ ਸਹਾਇਕ ਗਵਰਨਰ ਵਰੁਨ ਕੱਕੜ, ਕੇ. ਐੱਸ. ਚੱਠਾ, ਸਾਬਕਾ ਪ੍ਰਧਾਨ ਮਨਮੋਹਨ ਸਿੰਘ, ਅੰਦੇਸ਼ ਭੱਲਾ, ਹਰਦੇਸ਼ ਦਵੇਸਰ, ਅਮਨ ਸ਼ਰਮਾ, ਅਸ਼ਵਨੀ ਅਵਸਥੀ ਸਮੇਤ ਰੋਟਰੀ ਕਲੱਬ ਆਸਥਾ ਦੇ ਹੋਰ ਮੈਂਬਰ ਮੌਜੂਦ ਸਨ। ਸਰਜਰੀ ਤੋਂ ਬਾਅਦ ਉਕਤ ਮਹਿਲਾ ਨੂੰ ਜ਼ਰੂਰੀ ਦਵਾਈਆਂ ਅਤੇ ਆਈ ਡ੍ਰੌਪ ਦੇ ਕੇ ਵਿਦਾ ਕੀਤਾ ਗਿਆ।
ਪਿਛਲੀ ਖ਼ਬਰ ਕਮਲ ਕਿਸ਼ੋਰ ਯਾਦਵ ਵਲੋਂ ਜ਼ਿਲ੍ਹੇ ਦੇ ਆਂਗਨਵਾੜੀ ਕੇਂਦਰਾਂ ਤੇ ਪੀ. ਐੱਮ. ਸ੍ਰੀ ਸਕੂਲਾਂ ਦਾ ਅਚਨਚੇਤ ਦੌਰਾ ਅਗਲੀ ਖ਼ਬਰ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਮੱਥਾ ਲਗਾਉਣ ਵਾਲਿਆਂ ਦਾ ਹਸ਼ਰ ਬਹੁਤ ਬੁਰਾ ਹੋਇਆ-ਜਥੇਦਾਰ ਗੜਗੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।