14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਜੀਵਨ ਜੁਗਤਿ ਸਮਾਗਮਾਂ ਦੀ ਪ੍ਰੇਰਨਾ ਤੇ ਤਿਆਰੀ ਸੰਬੰਧੀ 5ਵਾਂ ਸਮਾਗਮ ਹੋਇਆ

ਅਜੀਤ ਡੈਸਕ 27-07-2026

ਅੰਮ੍ਰਿਤਸਰ, 26 ਜੁਲਾਈ (ਹਰਮਿੰਦਰ ਸਿੰਘ)- ਗੁਰਮਤਿ ਸੰਸਥਾ ਸ਼ਬਦ ਕੀਰਤਨ ਨਾਮ ਸਿਮਰਨ ਸਤਸੰਗ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਕਰਵਾਏ ਜਾਂਦੇ ਜੀਵਨ ਜੁਗਤਿ ਸਮਾਗਮਾਂ ਦੀ 2026 ਦੀ ਲੜੀ 1 ਅਗਸਤ ਤੋਂ ਸ਼ੁਰੂ ਹੋ ਰਹੀ ਹੈ। ਇਨ੍ਹਾਂ ਸਮਾਗਮਾਂ ਦੇ ਸੰਬੰਧ ਵਿਚ ਆਰੰਭ ਹੋਏ ਪ੍ਰੇਰਨਾ ਤੇ ਤਿਆਰੀ ਸਮਾਗਮ ਦਾ ਪੰਜਵਾਂ ਤੇ ਆਖਰੀ ਸਮਾਗਮ ਸਤਿਸੰਗ ਵਾੜੀ ਪਰਿਵਾਰ ਭਾਈ ਮਨਪ੍ਰੀਤ ਸਿੰਘ ਦੇ ਗ੍ਰਹਿ ਵਿਖੇ ਸਜਾਏ ਹੋਏ। ਸਮਾਗਮ ਦੀ ਸ਼ੁਰੂਆਤ ਸੁਸਾਇਟੀ ਦੇ ਮੈਂਬਰਾਂ ਨੇ ਸੰਗਤੀ ਰੂਪ ਵਿਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕੀਤੇ। ਉਪਰੰਤ ਸਤਿਸੰਗ ਵਾੜੀ ਪਰਿਵਾਰ ਦੇ ਬੱਚੇ ਬੱਚੀਆਂ ਨੇ ਗੁਰਬਾਣੀ ਕੀਰਤਨ ਦੀ ਛਹਿਬਰ ਲਗਾਈ । ਇਸ ਉਪਰੰਤ ਭਾਈ ਸਤਬੀਰ ਸਿੰਘ ਚੋਜੀ ਨੇ ਰਸਭਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ । ਇਸ ਮੌਕੇ ‘ਤੇ ਗਿਆਨੀ ਸੁਰਜੀਤ ਸਿੰਘ ਸਭਰਾ ਮੁੱਖ ਗ੍ਰੰਥੀ ਗੁ: ਸ਼ਹੀਦਗੰਜ ਬਾਬਾ ਦੀਪ ਸਿੰਘ ਸ਼ਹੀਦ ਨੇ ਸੰਗਤਾਂ ਨੂੰ ਕਥਾ ਰਾਹੀਂ ਨਿਹਾਲ ਕੀਤਾ । ਇਸ ਦੌਰਾਨ ਸੁਸਾਇਟੀ ਵਲੋਂ ਕੀਰਤਨੀ ਜਥਿਆਂ, ਕਥਾਵਾਚਕ ਪਰਿਵਾਰ ਦੇ ਮੈਂਬਰਾਂ ਨੂੰ ਸਿਰੋਪਾਓ ਨਾਲ ਸਨਮਾਨਿਤ ਕੀਤਾ ਗਿਆ। ਅਰਦਾਸ ਦੀ ਸੇਵਾ ਭਾਈ ਨਿਸ਼ਾਨ ਸਿੰਘ ਅਰਦਾਸੀਏ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਨੇ ਕੀਤੀ ਤੇ ਆਖਿਰ ਵਿਚ ਭਾਈ ਸੁਰਜੀਤ ਸਿੰਘ ਸਭਰਾ ਨੇ ਹੁਕਮਨਾਮਾ ਸੁਣਾ ਕੇ ਸਮਾਗਮ ਦੀ ਸਮਾਪਤੀ ਕੀਤੀ। ਇਸ ਮੌਕੇ ‘ਤੇ ਭਾਈ ਕੁਲਵਿੰਦਰ ਸਿੰਘ ਸਾਬਕਾ ਅਰਦਾਸੀਏ ਸ੍ਰੀ ਹਰਿਮੰਦਰ ਸਾਹਿਬ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਇਸ ਮੌਕੇ ‘ਤੇ ਸੁਸਾਇਟੀ ਵਲੋਂ ਭਾਈ ਜਸਬੀਰ ਸਿੰਘ, ਸਤਿੰਦਰ ਸਿੰਘ ਚਾਵਲਾ, ਸ਼ਰਨਜੀਤ ਸਿੰਘ ਡੀਈਸੀ ਫੈਨ, ਅਵਤਾਰ ਸਿੰਘ ਖਾਲਸਾ, ਗੁਰਬਖਸ਼ ਸਿੰਘ ਬੱਗਾ, ਅੰਮ੍ਰਿਤ ਪਾਲ ਸਿੰਘ, ਬੀਬੀ ਅਮਰਜੀਤ ਕੌਰ, ਬੀਬੀ ਰਵਿੰਦਰ ਕੌਰ, ਬੀਬੀ ਸਰਬਜੀਤ ਕੌਰ, ਜਸਬੀਰ ਸਿੰਘ ਅਰੋੜਾ, ਭਾਈ ਭੁਪਿੰਦਰ ਸਿੰਘ, ਮਨਮੋਹਨ ਸਿੰਘ, ਭਾਈ ਦਵਿੰਦਰ ਸਿੰਘ, ਹੀਰਾ ਸਿੰਘ, ਭਾਈ ਜਗਜੀਤ ਸਿੰਘ, ਭਾਈ ਜਗਦੀਸ਼ ਸਿੰਘ ਆਹਲੂਵਾਲੀਆ ਤੇ ਭਾਈ ਜਗਦੀਸ਼ ਸਿੰਘ ਆਦਿ ਮੈਂਬਰ ਹਾਜ਼ਰ ਸਨ।
1 ਅਗਸਤ ਨੂੰ ਹੋਵੇਗੀ ਜੀਵਨ ਜੁਗਤਿ ਸਮਾਗਮ ਦੀ ਆਰੰਭਤਾ
ਸ਼ਬਦ ਕੀਰਤਨ ਨਾਮ ਸਿਰਮਨ ਸਤਿਸੰਗ ਸੁਸਾਇਟੀ ਦੇ ਮੈਂਬਰ ਭਾਈ ਜਸਬੀਰ ਸਿੰਘ ਨੇ ਦੱਸਿਆ ਕਿ ਜੀਵਨ ਜੁਗਤਿ ਸਮਾਗਮਾਂ ਦੀ ਲੜੀ ਦੇ ਪਹਿਲੇ ਸਮਾਗਮ ਸ਼ਨੀਵਾਰ 1 ਅਗਸਤ ਸ਼ਾਮ 6 ਤੋਂ 9 ਵਜੇ ਤੱਕ ਗੁ: ਸ੍ਰੀ ਪਿੱਪਲੀ ਸਾਹਿਬ ਪੁਤਲੀਘਰ ਵਿਖੇ ਸਜਾਏ ਜਾਣਗੇ।

ਪਿਛਲੀ ਖ਼ਬਰ ਪੱਛਮ ਸੁਪਰਫਾਸਟ ਐਕਸਪ੍ਰੈੱਸ ਹੋਈ ਰੱਦ ਅਗਲੀ ਖ਼ਬਰ ਪੰਜਾਬ ਇੰਮੀਗਰੇਸ਼ਨ ਵਲੋਂ ਯੂ. ਕੇ. ਸਟੱਡੀ ਵੀਜ਼ੇ ਦੇ ਨਾਲ ਕੈਨੇਡਾ ਸਟੱਡੀ ਵੀਜ਼ਿਆਂ ’ਚ ਵੀ ਬਣਾਇਆ ਭਰੋਸਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।