13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਪਿੰਡ ਝੰਜੋਟੀ ‘ਚ ਕਾਂਗਰਸ ਸਮੇਤ ਰਵਾਇਤੀ ਪਾਰਟੀਆਂ ਦੇ ਵਰਕਰ ਆਮ ਆਦਮੀ ਪਾਰਟੀ ’ਚ ਸ਼ਾਮਿਲ

ਅਜੀਤ ਡੈਸਕ 27-07-2026

ਰਾਜਾਸਾਂਸੀ, 26 ਜੁਲਾਈ (ਹਰਦੀਪ ਸਿੰਘ ਖੀਵਾ)- ਪਿੰਡ ਝੰਜੋਟੀ ਵਿਚ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਭਾਰੀ ਬਲ ਮਿਲਿਆ ਜਦ ਲੋਕ ਮਿਲਣੀ ਦੌਰਾਨ ਹਲਕਾ ਰਾਜਾਸਾਂਸੀ ਦੇ ਅਧੀਨ ਪੈਂਦੇ ਪਿੰਡ ਝੰਜੋਟੀ ਤੋਂ ਮਿਹਨਤੀ ਐੱਸ. ਸੀ. ਵਿੰਗ ਦੇ ਹਲਕਾ ਕੋਆਰਡੀਨੇਟਰ ਗੁਰਦੇਵ ਸਿੰਘ (ਜੋਬਨ ਝੰਜੋਟੀ) ਅਤੇ ਬਲਾਕ ਪ੍ਰਧਾਨ ਗੁਰਬਾਜ ਸਿੰਘ ਦੀ ਯੋਗ ਅਗਵਾਈ ਹੇਠ ਕਾਂਗਰਸੀ ਵਿਵੇਕ ਸਿੰਘ ਛੀਨਾ (ਨੰਬਰਦਾਰ) ਨੇ ਆਪਣੇ ਸਾਥੀ ਪਰਿਵਾਰਾਂ ਸਮੇਤ ਕਾਂਗਰਸ ਪਾਰਟੀ ਨੂੰ ਅਲਵਿਦਾ ਆਖ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ। ਇਸ ਦੌਰਾਨ ਹਲਕਾ ਰਾਜਾਸਾਂਸੀ ਦੇ ਇੰਚਾਰਜ ਸੋਨੀਆ ਮਾਨ ਅਤੇ ਉਨ੍ਹਾਂ ਦੇ ਸਾਥੀਆਂ ‘ਚ ਰੇਸ਼ਮ ਸਿੰਘ ਵੜੈਚ, ਸੁਖਦੀਪ ਸਿੰਘ ਛੀਨਾ ਅਤੇ ਰਾਜਬੀਰ ਸਿੰਘ ਤੋਲਾਨੰਗਲ ਵਲੋਂ ਪਾਰਟੀ ਸ਼ਾਮਿਲ ਹੋਏ ਵਿਵੇਕ ਸਿੰਘ ਛੀਨਾ ਤੋਂ ਇਲਾਵਾ ਬਿਕਰਮ ਸਿੰਘ, ਨਿਰਵੈਰ ਸਿੰਘ ਸ਼ਾਹ, ਬਲਬੀਰ ਸਿੰਘ ਨੰਬਰਦਾਰ, ਦਰਬਾਰਾ ਸਿੰਘ, ਪੂਰਨ ਸਿੰਘ, ਸਰਵਨ ਸਿੰਘ ਢਿੱਲੋਂ, ਕਰਨ ਸਿੰਘ ਸ਼ਾਹ, ਸੋਨੂੰ ਸਿੰਘ, ਗੁਰਵਿੰਦਰ ਸਿੰਘ ਫੌਜੀ, ਜਸਪਾਲ ਸਿੰਘ, ਅਰਜਨ ਸ਼ਰਮਾ, ਗੁਰਸੇਵਕ ਸਿੰਘ, ਅੰਮ੍ਰਿਤਪਾਲ ਸਿੰਘ ਮੈਂਬਰ, ਗੁਰਬਚਨ ਸਿੰਘ ਮੈਂਬਰ, ਸਰਵਣ ਸਿੰਘ ਬਾਜਵਾ, ਸੁਖਬੀਰ ਸਿੰਘ, ਸੁਖਰਾਜ ਸਿੰਘ, ਸੁਖਦੇਵ ਸਿੰਘ ਰਿੰਕੂ, ਮਲਕੀਤ ਸਿੰਘ, ਬਲਜੀਤ ਸਿੰਘ, ਮੁਖਤਾਰ ਸਿੰਘ ਦਾ ਭਰਵਾਂ ਸਵਾਗਤ ਕੀਤਾ ਗਿਆ। ਹਲਕਾ ਇੰਚਾਰਜ ਸੋਨੀਆ ਮਾਨ ਨੇ ਕਿਹਾ ਕਿ ਪਾਰਟੀ ਵਿਚ ਸ਼ਾਮਿਲ ਹੋਏ ਵਰਕਰਾਂ ਦਾ ਪਾਰਟੀ ਵਿਚ ਪੂਰਾ ਮਾਣ ਸਨਮਾਨ ਦਿੱਤਾ ਜਾਵੇਗਾ।

ਪਿਛਲੀ ਖ਼ਬਰ ਸਟਾਲਵਰਟਸ ਵਰਲਡ ਸਕੂਲ ਵਿਖੇ ਕਾਰਗਿਲ ਵਿਜੇ ਦਿਵਸ ਦੇਸ਼ ਭਗਤੀ ਦੀ ਭਾਵਨਾ ਨਾਲ ਮਨਾਇਆ ਅਗਲੀ ਖ਼ਬਰ ਡਾਕਟਰ ਸੋਹਲ ਦੀ ਅਗਵਾਈ ’ਚ ਮਕਬੂਲਪੁਰਾ ਵਿਖੇ ਮੁਫ਼ਤ ਮੈਡੀਕਲ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।