ਅੰਮ੍ਰਿਤਸਰ, 27 ਜੁਲਾਈ (ਰੇਸ਼ਮ ਸਿੰਘ)- ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਵਲੋਂ ਪੁਲਿਸ ਕਮਿਸ਼ਨਰੇਟ ‘ਚ ਸਥਾਨਕ ਪ੍ਰਸ਼ਾਸਨ ਨੂੰ ਚੁਸਤ ਦਰੁਸਤ ਕਰਨ ਦੇ ਮਕਸਦ ਨਾਲ ਅੱਧੀ ਦਰਜ਼ਨ ਦੇ ਕਰੀਬ ਥਾਣਾ ਮੁਖੀਆਂ ਦੀਆਂ ਬਦਲੀਆਂ ਕੀਤੀਆਂ ਹਨ, ਜਿਨ੍ਹਾਂ ਨੂੰ ਤੁਰੰਤ ਪ੍ਰਭਾਵ ਨਾਲ ਆਪਣੀਆਂ ਨਵੀਆਂ ਥਾਵਾਂ ‘ਤੇ ਤਾਇਨਾਤੀਆਂ ਦੇ ਹੁਕਮ ਦਿੱਤੇ ਹਨ। ਹਾਲਾਂ ਕਿ ਕਾਫੀ ਸਮੇਂ ਬਾਅਦ ਥਾਣਾ ਮੁਖੀਆਂ ਦੀਆਂ ਬਦਲੀਆਂ ਹੋਣਾ ਵੀ ਚਰਚਾ ‘ਚ ਹੈ। ਪੁਲਿਸ ਕਮਿਸ਼ਨਰ ਸ: ਭੁੱਲਰ ਵਲੋਂ ਕੀਤੇ ਬਦਲੀ ਹੁਕਮਾਂ ਮੁਤਾਬਕ ਥਾਣਾ ਸਿਵਲ ਲਾਈਨ ਦੇ ਇੰਸ: ਗੁਰਪ੍ਰੀਤ ਸਿੰਘ ਨੂੰ ਥਾਣਾ ਮੁਖੀ ਸਦਰ, ਥਾਣਾ ਸਦਰ ਦੇ ਮੁਖੀ ਇੰਸ: ਕਿਰਨਦੀਪ ਸਿੰਘ ਨੂੰ ਥਾਣਾ ਮੁਖੀ ਬੀ. ਡਵੀਜ਼ਨ, ਥਾਣਾ ਬੀ. ਡਵੀਜ਼ਨ ਦੇ ਮੁਖੀ ਇੰਸ: ਬਲਜਿੰਦਰ ਸਿੰਘ ਔਲਖ ਨੂੰ ਥਾਣਾ ਡੀ. ਡਵੀਜ਼ਨ ਲਾਇਆ ਗਿਆ ਹੈ ਜਦੋਂ ਕਿ ਥਾਣਾ ਡੀ. ਡਵੀਜ਼ਨ ਦੇ ਮੁਖੀ ਇੰਸ: ਸ਼ਮਿੰਦਰ ਸਿੰਘ ਨੂੰ ਪੁਲਿਸ ਲਾਈਨ ਵਿਖੇ ਤਾਇਨਾਤ ਕੀਤਾ ਗਿਆ ਹੈ। ਥਾਣਾ ਸਿਵਲ ਲਾਈਨ ਦੇ ਨਵੇਂ ਮੁਖੀ ਇੰਸ: ਮੋਹਿਤ ਕੁਮਾਰ ਹੋਣਗੇ। ਅਗਲੇ ਦਿਨਾਂ ‘ਚ ਹੋਰ ਹੇਠਲੇ ਪੱਧਰ ‘ਤੇ ਬਦਲੀਆਂ ਤੇ ਤਾਇਨਾਤੀਆ ਹੋਣ ਦੀ ਸੰਭਾਵਨਾ ਹੈ।
ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ ’ਚ ਅੱਧੀ ਦਰਜਨ ਥਾਣਿਆਂ ਦੇ ਥਾਣਾ ਮੁਖੀ ਤਬਦੀਲ
ਅਜੀਤ ਡੈਸਕ
28-07-2026