02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਉੱਚ ਸਿੱਖਿਆ ’ਚ ਡਿਜੀਟਲ ਤਬਦੀਲੀ ਅਤੇ ਨਵੀਨਤਾ ਨੂੰ ਅਪਣਾਉਣਾ ਸਮੇਂ ਦੀ ਲੋੜ-ਪ੍ਰੋ. ਬੀ. ਸ਼ਾਦਰਚ

ਅਜੀਤ ਡੈਸਕ 28-07-2026

ਅੰਮ੍ਰਿਤਸਰ, 27 ਜੁਲਾਈ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਕਾਮਨਵੈਲਥ ਐਜੂਕੇਸ਼ਨਲ ਮੀਡੀਆ ਸੈਂਟਰ ਫਾਰ ਏਸ਼ੀਆ (ਸੀ.ਈ.ਐੱਮ.ਸੀ.ਏ.), ਨਵੀਂ ਦਿੱਲੀ ਦੇ ਡਾਇਰੈਕਟਰ ਪ੍ਰੋ. ਬੀ. ਸ਼ਾਦਰਚ ਨਾਲ ਇਕ ਵਿਸ਼ੇਸ਼ ਇੰਟਰਐਕਟਿਵ ਸੈਸ਼ਨ ਕਰਵਾਇਆ ਗਿਆ। ਇਸ ਮੌਕੇ ਉੱਚ ਸਿੱਖਿਆ ਵਿਚ ਉੱਭਰ ਰਹੇ ਰੁਝਾਨਾਂ, ਡਿਜੀਟਲ ਤਬਦੀਲੀ, ਆਨਲਾਈਨ ਅਤੇ ਮਿਸ਼ਰਤ ਸਿੱਖਿਆ, ਖੋਜ, ਪਾਠਕ੍ਰਮ ਸੁਧਾਰ ਅਤੇ ਵਿਦਿਆਰਥੀਆਂ ਦੀ ਰੁਜ਼ਗਾਰਯੋਗਤਾ ਨਾਲ ਸੰਬੰਧਿਤ ਮਹੱਤਵਪੂਰਨ ਮੁੱਦਿਆਂ ‘ਤੇ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਗਿਆ। ਸੈਸ਼ਨ ਦੌਰਾਨ ਪ੍ਰੋ. ਹਰਵਿੰਦਰ ਸਿੰਘ ਸੈਣੀ, ਡੀਨ ਅਕਾਦਮਿਕ ਮਾਮਲੇ, ਨੇ ਉਪ-ਕੁਲਪਤੀ ਪ੍ਰੋ. (ਡਾ.) ਕਰਮਜੀਤ ਸਿੰਘ, ਪ੍ਰੋ. ਬੀ. ਸ਼ਾਦਰਚ ਅਤੇ ਹਾਜ਼ਰ ਅਧਿਆਪਕਾਂ ਦਾ ਸਵਾਗਤ ਕੀਤਾ। ਉਪ-ਕੁਲਪਤੀ ਪ੍ਰੋ. (ਡਾ.) ਕਰਮਜੀਤ ਸਿੰਘ ਨੇ ਕਿਹਾ ਕਿ ਅੱਜ ਯੂਨੀਵਰਸਿਟੀਆਂ ਨੂੰ ਕੇਵਲ ਡਿਗਰੀਆਂ ਪ੍ਰਦਾਨ ਕਰਨ ਵਾਲੀਆਂ ਸੰਸਥਾਵਾਂ ਦੀ ਰਵਾਇਤੀ ਭੂਮਿਕਾ ਤੋਂ ਅੱਗੇ ਵਧ ਕੇ ਨਵੀਨਤਾ, ਉੱਦਮਤਾ, ਖੋਜ ਅਤੇ ਹੁਨਰ ਵਿਕਾਸ ਦੇ ਕੇਂਦਰਾਂ ਵਜੋਂ ਵਿਕਸਿਤ ਹੋਣਾ ਪਵੇਗਾ। ਪ੍ਰੋ. ਬੀ. ਸ਼ਾਦਰਚ ਨੇ ਯੂਨੀਵਰਸਿਟੀ ਦੀਆਂ ਅਕਾਦਮਿਕ ਪ੍ਰਾਪਤੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਯੂਨੀਵਰਸਿਟੀ ਦੀ ਕੈਟਾਗਰੀ-1 ਗ੍ਰੇਡਿਡ ਆਟੋਨੋਮੀ ਅਧੀਨ ਅਕਾਦਮਿਕ ਵਿਕਾਸ ਦੀਆਂ ਵੱਡੀਆਂ ਸੰਭਾਵਨਾਵਾਂ ਮੌਜੂਦ ਹਨ। ਅੰਤ ਵਿਚ ਰਜਿਸਟਰਾਰ ਪ੍ਰੋ. ਕੇ. ਐੱਸ. ਚਾਹਲ ਨੇ ਧੰਨਵਾਦ ਦਾ ਮਤਾ ਪੇਸ਼ ਕਰਦਿਆਂ ਪ੍ਰੋ. ਬੀ. ਸ਼ਾਦਰਚ ਵਲੋਂ ਸਾਂਝੇ ਕੀਤੇ ਕੀਮਤੀ ਵਿਚਾਰਾਂ ਲਈ ਧੰਨਵਾਦ ਕੀਤਾ ਅਤੇ ਅਧਿਆਪਕਾਂ ਦੀ ਸਰਗਰਮ ਭਾਗੀਦਾਰੀ ਦੀ ਸ਼ਲਾਘਾ ਕੀਤੀ।

ਪਿਛਲੀ ਖ਼ਬਰ ਸਕੂਲ ਆਫ ਐਮੀਨੈਂਸ ਫ਼ਾਰ ਗਰਲਜ਼ ਵਿਖੇ ਮੁਫ਼ਤ ਸਕੂਲ ਬੈਗ ਅਤੇ ਵਰਦੀ ਵੰਡ ਸਮਾਗਮ ਕਰਵਾਇਆ ਅਗਲੀ ਖ਼ਬਰ ਨੈਸ਼ਨਲ ਡੀ.ਵਾਰਮਿੰਗ ਡੇ ਦੀਆਂ ਤਿਆਰੀਆਂ ਸੰਬੰਧੀ ਸਿਹਤ ਵਿਭਾਗ ਵਲੋਂ ਜਾਗਰੂਕਤਾ ਪੋਸਟਰ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।