06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਪਿੰਡ ਸੁਲਤਾਨਵਿੰਡ ਦੇ ਰਾਮਜਾਨਕੀ ਮੰਦਰ ਵਿਖੇ ਗੁਰੂ ਪੂਰਨਿਮਾ ਦਿਵਸ ਮਨਾਇਆ

ਅਜੀਤ ਡੈਸਕ 30-07-2026
ਸੁਲਤਾਨਵਿੰਡ, 29 ਜੁਲਾਈ (ਗੁਰਨਾਮ ਸਿੰਘ ਬੁੱਟਰ)- ਮੰਦਰ ਵਾਲੇ ਪਲਾਟ ਸੁਭਾਸ਼ ਕਾਲੋਨੀ ਪਿੰਡ ਸੁਲਤਾਨਵਿੰਡ ਵਿਖੇ ਸਥਿਤ ਪ੍ਰਾਚੀਨ ਰਾਮਜਾਨਕੀ ਮੰਦਿਰ ‘ਚ ‘ਗੁਰੂ ਪੂਰਨਿਮਾ’ (ਗੁਰੂ ਪੂਜਾ ਦਿਵਸ) ਦਾ ਦਿਹਾੜਾ ਗੱਦੀ ਨਸ਼ੀਨ ਮਹਾਰਾਜ ਰਾਮ ਧਨੀਦਾਸ ਦੀ ਰਹਿਨੁਮਾਈ ਹੇਠ ਮਨਾਇਆ ਗਿਆ । ਇਸ ਮੌਕੇ ਆਯੋਜਿਤ ਧਾਰਮਿਕ ਸਮਾਗਮ ਦੌਰਾਨ ਦੂਰ-ਦੁਰਾਡੇ ਤੋਂ ਵੱਡੀ ਗਿਣਤੀ ’ਚ ਪਹੁੰਚੇ ਸ਼ਰਧਾਲੂਆਂ ਨੇ ਗੁਰੂ ਚਰਨਾਂ ‘ਚ ਨਤਮਸਤਕ ਹੋ ਕੇ ਪੂਜਾ-ਅਰਚਨਾ ਕੀਤੀ। ਸਮਾਗਮ ਦਾ ਮੁੱਖ ਆਕਰਸ਼ਣ ਮਸ਼ਹੂਰ ਭਗਤਾਂ ਵਲੋਂ ਪੇਸ਼ ਕੀਤੀਆਂ ਗਈਆਂ ਰੂਹਾਨੀ ਭੇਟਾਂ ਅਤੇ ਭਜਨ ਰਹੇ। ਮੰਦਰ ਦਾ ਪੂਰਾ ਵਾਤਾਵਰਨ ਗੁਰੂ ਦੀ ਮਹਿਮਾ ਅਤੇ ਧਾਰਮਿਕ ਜੈਕਾਰਿਆਂ ਨਾਲ ਗੂੰਜ ਉੱਠਿਆ, ਜਿਸ ਨੇ ਸੰਗਤਾਂ ਨੂੰ ਮੰਤਰਮੁਗਧ ਕਰ ਦਿੱਤਾ। ਇਸ ਸਮੇਂ ਪੂਜਾ ਅਰਚਨਾ ਤੋਂ ਬਾਅਦ ਗੱਦੀ ਨਸ਼ੀਨ ਮਹਾਰਾਜ ਰਾਮ ਧਨੀਦਾਸ ਨੇ ਆਈਆਂ ਹੋਈਆਂ ਸੰਗਤਾਂ ਨੂੰ ਅਸ਼ੀਰਵਾਦ ਦਿੰਦਿਆਂ ਗੁਰੂ ਦੀ ਜੀਵਨ ‘ਚ ਅਹਿਮੀਅਤ ਬਾਰੇ ਚਾਨਣਾ ਪਾਇਆ। ਸਮਾਗਮ ਦੌਰਾਨ ਕੁਲਦੀਪ ਕੁਮਾਰ ਸ਼ਾਹ, ਰਾਜੀਵ ਬਿਆਲਾ, ਬਾਬਾ ਪ੍ਰੇਮ ਦਾਸ, ਬਾਬਾ ਜਗਤ ਨਰਾਇਣ ਦਾਸ, ਸਤਨਾਮ ਸਿੰਘ, ਬ੍ਰਿਜ ਕੋਲਪੁਰ ਗੁਣ ਸਮੇਤ ਇਲਾਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਵੱਡੀ ਗਿਣਤੀ ’ਚ ਮਹਿਲਾਵਾਂ ਤੇ ਬੱਚੇ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਫੋਰ ਐੱਸ. ਕਾਲਜ ਆਫ਼ ਕਾਮਰਸ ਫਾਰ ਵਿਮਨ ਵਿਖੇ ਰੋਟਰੈਕਟ ਕਲੱਬ ਨੇ ਸੈਮੀਨਾਰ ਕਰਵਾਇਆ ਅਗਲੀ ਖ਼ਬਰ ‘ਰੇਲ ਵਨ ਐਪ’ ਦੀ ਵਰਤੋਂ ਕਰਕੇ ਟਿਕਟ ਖਰੀਦਣ ਦੀ ਮਹੱਤਤਾ ਤੋਂ ਯਾਤਰੀਆਂ ਨੂੰ ਜਾਣੂ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।