06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਕਰਜ਼ੇ ਦੀ ਦਲਦਲ ’ਚ ਲਗਾਤਾਰ ਫਸ ਰਿਹਾ ਪੰਜਾਬ-ਡਿੰਪਾ

ਅਜੀਤ ਡੈਸਕ 30-07-2026
ਅੰਮ੍ਰਿਤਸਰ, 29 ਜੁਲਾਈ (ਰੇਸ਼ਮ ਸਿੰਘ)- ਸੂਬੇ ਵਿਚ ਕਾਂਗਰਸ ਪੂਰੀ ਤਰ੍ਹਾਂ ਮਜਬੂਤ ਹੈ ਜਿਸ ਕਰਕੇ ਵਿਰੋਧੀ ਪਾਰਟੀਆਂ ਨੂੰ ਭਾਜੜ ਪਈ ਹੋਈ ਹੈ ਕਿਉਂਕਿ ਪੰਜਾਬ ਵਿਚ ਕਈ ਅਹਿਮ ਮੁੱਦੇ ਜਿਸ ਵਿਚ ਪੇਪਰ ਲੀਕ ਹੋਣਾ, ਮਾਵਾਂ ਧੀਆਂ ਸਤਿਕਾਰ ਯੋਜਨਾ ਦੁਆਰਾ ਲੋਕਾਂ ਨੂੰ ਪੂਰੇ ਪੈਸੇ ਨਾ ਮਿਲਣੇ, ਮੁਲਾਜਮਾਂ ਤੇ ਕਿਸਾਨਾਂ ਦੀ ਕੁੱਟਮਾਰ, ਬੇਰੁਜਗਾਰੀ ਸਮੇਤ ਬਹੁਤ ਸਾਰੇ ਇਹੋ ਜਿਹੇ ਵੱਡੇ ਮੁੱਦੇ ਹਨ ਜਿਸ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਭੁਲਾ ਦਿੱਤਾ ਹੈ। ਇਹ ਦੋਸ਼ਾਂ ਦਾ ਪ੍ਰਗਟਾਵਾ ਹਲਕਾ ਪੂਰਬੀ ਦੇ ਕਾਂਗਰਸ ਇੰਚਾਰਜ ਤੇ ਸਾਬਕਾ ਐੱਮ.ਪੀ. ਜਸਬੀਰ ਸਿੰਘ ਡਿੰਪਾ ਨੇ ਵੇਰਕਾ ਵਿਖੇ ਕਾਂਗਰਸੀ ਵਰਕਰਾਂ ਦੀ ਮੀਟਿੰਗ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲਗਾਤਾਰ ਕਰਜ਼ਾ ਚੁੱਕ ਰਹੀ ਹੈ ਅਤੇ ਪੰਜਾਬ ਰੋਜ਼ਾਨਾ ਨਵੇਂ ਕਰਜੇ ਦੀ ਮਾਰ ‘ਚ ਫਸ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿ ਆਪ ਸਰਕਾਰ ਡੰਗ ਟਪਾਊ ਯੋਜਨਾ ਬਣਾ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ, ਜਿਸ ਤੋਂ ਸੂਬੇ ਦੇ ਲੋਕ ਭਲੀ ਭਾਂਤ ਜਾਣ ਚੁੱਕੇ ਹਨ ਅਤੇ ਇਹ ਲੋਕਾਂ ਨੂੰ ਗੁੰਮਰਾਹ ਕਰਨ ਵਾਲੀਆਂ ਸਕੀਮਾਂ ਥੋੜੇ ਸਮੇਂ ’ਚ ਹੀ ਦਮ ਤੋੜ ਦੇਣਗੀਆਂ । ਕਿਉਂਕਿ ਸੂਬੇ ਦੀ ਆਮਦਨ ਨਾ ਮਾਤਰ ਹੈ ਅਤੇ ਖਰਚਾ ਜਿਆਦਾ ਜਿਸ ਕਰਕੇ ਪੰਜਾਬ ਕਰਜੇ ਦੀ ਦਲਦਲ ’ਚ ਫਸ ਰਿਹਾ ਹੈ। ਇਸ ਮੌਕੇ ਮਨਿੰਦਰ ਸਿੰਘ ਲੱਕੀ ਸੰਧੂ, ਸੁਖਦੇਵ ਸਿੰਘ ਸਹਿਮੀ, ਬੀਬੀ ਚਰਨਜੀਤ ਕੌਰ, ਵਿੱਕੀ ਭਿੰਡਰ, ਕੇਵਲ ਕੁਮਾਰ ਭਗਤ, ਮਲਵਿੰਦਰ ਸਿੰਘ ਮੱਲੀ, ਮੁਲਖ ਰਾਜ, ਸੁਭਾਸ਼ ਲਾਲੀ, ਗੁਰਵਿੰਦਰ ਸਿੰਘ ਭੋਲਾ, ਅਮਿਤ ਸ਼ਰਮਾ, ਮਨਜੀਤ ਸਿੰਘ ਮੇਜਰ, ਕੁਲਵਿੰਦਰ ਸਿੰਘ, ਅਰਸ਼ ਵਿਰਕ, ਲਖਵਿੰਦਰ ਸਿੰਘ ਲੱਖਾ, ਸਲਵੰਤ ਸਿੰਘ, ਆਲੀਆ ਸ਼ਰਮਾ, ਨੈਨਸੀ ਸ਼ਰਮਾ, ਭੁਪਿੰਦਰ ਸਿੰਘ ਭਿੰਦਾ ਸਮੇਤ ਵੱਡੀ ਗਿਣਤੀ ‘ਚ ਕਾਂਗਰਸੀ ਵਰਕਰ ਸ਼ਾਮਿਲ ਸਨ।
ਪਿਛਲੀ ਖ਼ਬਰ ਸੁਲਤਾਨਵਿੰਡ ਮੇਨ ਬਾਜ਼ਾਰ ’ਚ ਕੂੜੇ ਦੇ ਢੇਰਾਂ ਨੇ ਕੀਤਾ ਜੀਣਾ ਦੁੱਭਰ ਅਗਲੀ ਖ਼ਬਰ ਪ. ਸ. ਸ. ਫ. ਜ਼ਿਲ੍ਹਾ ਅੰਮ੍ਰਿਤਸਰ ਮੁਲਾਜ਼ਮ ਪੈਨਸ਼ਨਰ ਰੈਲੀ ’ਚ ਕਰੇਗੀ ਵੱਡੀ ਪੱਧਰ ’ਤੇ ਸ਼ਮੂਲੀਅਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।