02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਫੋਰ ਐੱਸ ਕਾਲਜ ਫਾਰ ਵੁਮੈਨ ਅਤੇ ਫੋਰ ਐੱਸ ਖ਼ਾਲਸਾ ਸੀਨੀ: ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ ਨੇ ਤੀਆਂ ਦਾ ਤਿਉਹਾਰ ਮਨਾਇਆ

ਅਜੀਤ ਡੈਸਕ 31-07-2026
ਅੰਮ੍ਰਿਤਸਰ, 30 ਜੁਲਾਈ (ਜਸਵੰਤ ਸਿੰਘ ਜੱਸ)-ਫੋਰ ਐੱਸ ਕਾਲਜ ਆਫ ਕਾਮਰਸ ਫਾਰ ਵੁਮੈਨ ਮਾਲ ਰੋਡ ਵਲੋਂ ਫੋਰ ਐੱਸ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਮਾਲ ਰੋਡ ਦੇ ਸਹਿਯੋਗ ਨਾਲ ਤੀਆਂ ਦਾ ਰੰਗਲਾ ਤਿਉਹਾਰ ਉਤਸ਼ਾਹ ਨਾਲ ਮਨਾਇਆ। ਇਸ ਦੌਰਾਨ ਕਾਲਜ ਦਾ ਕੈਂਪਸ ਰੰਗ-ਬਿਰੰਗੀਆਂ ਸਜਾਵਟਾਂ, ਰਵਾਇਤੀ ਪੰਜਾਬੀ ਪਹਿਰਾਵਿਆਂ, ਲੋਕ ਸੰਗੀਤ, ਗਿੱਧੇ ਅਤੇ ਖੁਸ਼ੀਆਂ ਭਰੇ ਮਾਹੌਲ ਨਾਲ ਗੂੰਜ ਉੱਠਿਆ। ਵਿਦਿਆਰਥਣਾਂ ਨੇ ਨਕਲੀ ਗਹਿਣੇ, ਮਹਿੰਦੀ, ਹੱਥਾਂ ਨਾਲ ਬਣੀਆਂ ਅਤੇ ਖਾਣ-ਪੀਣ ਦੀਆਂ ਵਸਤੂਆਂ ਦੇ ਸਟਾਲ ਲਗਾ ਕੇ ਆਪਣੀ ਕਲਾ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਇਸ ਮੌਕੇ ਵਿਦਿਆਰਥਣਾਂ ਨੂੰ ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ ਅਤੇ ਪ੍ਰੰਪਰਾਵਾਂ ਨੂੰ ਤੋਂ ਵੀ ਜਾਣੂੰ ਕਰਵਾਇਆ ਗਿਆ। ਇਸ ਸਭਿਆਚਾਰਕ ਸਮਾਗਮ ਵਿਚ ਫੋਰ ਐਸ ਸੰਸਥਾਵਾਂ ਦੇ ਡਾਇਰੈਕਟਰ ਪ੍ਰਿੰ: ਜਗਦੀਸ਼ ਸਿੰਘ, ਕਾਲਜ ਪ੍ਰਿੰਸੀਪਲ ਹਰਪ੍ਰੀਤ ਕੌਰ ਉੱਪਲ ਅਤੇ ਡਾ. ਸੁਰਿੰਦਰ ਕੌਰ ਵਾਲੀਆ ਨੇ ਵੀ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਇਸ ਮੌਕੇ ਤੀਆਂ ਤੇ ਤਿਉਹਾਰ ਸੰਬੰਧੀ ਵਿਦਿਆਰਥਣਾਂ ਦੇ ਵੱਖ ਵੱਖ ਮੁਕਾਬਲੇ ਕਰਵਾਏ ਗਏ ਜਿਨ੍ਹਾਂ ਵਿਚ ਸਰਵੋਤਮ ਪੰਜਾਬੀ ਪਹਿਰਾਵਾ, ਸਰਵੋਤਮ ਫੋਟੋਗ੍ਰਾਫੀ ਅਤੇ ਰੀਲ ਬਣਾਉਣ ਦਾ ਮੁਕਾਬਲਾ ਸ਼ਾਮਿਲ ਸਨ।ઠઠਨਿਰਣਾਇਕਾਂ ਦੇ ਪੈਨਲ ਵਿਚ ਪ੍ਰਿੰਸੀਪਲ ਬਜਿੰਦਰ ਕੌਰ, ਹਰਬੀਰ ਕੌਰ ਅਤੇ ਡਾ. ਅਮਨਦੀਪ ਕੌਰ ਸ਼ਾਮਿਲ ਸਨ। ਇਸ ਦੌਰਾਨ ਵਿਦਿਆਰਥਣ ਬਨਰੋਜ ਕੌਰ ਨੂੰ ਸਰਵੋਤਮ ਪੰਜਾਬੀ ਪਹਿਰਾਵੇ ਦੇ ਮੁਕਾਬਲੇ ਵਿਚ ਪਹਿਲਾ ਸਥਾਨ ਮਿਲਿਆ। ਇਸ ਮੌਕੇ ਉਚੇਚੇ ਤੌਰ ‘ਤੇ ਸ਼ਾਮਿਲ ਹੋਏ ਵਿਸ਼ੇਸ਼ ਮਹਿਮਾਨਾਂ ਸਰਦਾਰਨੀ ਸਵਰਨ ਕੌਰ, ਡਾ. ਮਨਮੋਹਨ ਸਿੰਘ (ਵਧੀਕ ਡਾਇਰੈਕਟਰ), ਡਾ: ਮਨਪ੍ਰੀਤ ਕੌਰ (ਡੀਨ, ਫੋਰ ਐੱਸ ਕਾਲਜ ਆਫ ਆਰਟਸ) ਅਤੇ ਜਗਜੀਤ ਸਿੰਘ ਜੱਗੀ ਪ੍ਰਸ਼ਾਸਕੀ ਅਧਿਕਾਰੀ ਨੇ ਵੀ ਵਿਦਿਆਰਥਣਾਂ ਨੂੰ ਆਪਣੀਆਂ ਸੱਭਿਆਚਾਰਕ ਜੜ੍ਹਾਂ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕੀਤਾ ਅਤੇ ਰਵਾਇਤੀ ਕਦਰਾਂ-ਕੀਮਤਾਂ ਨੂੰ ਸੰਭਾਲਣ ਅਤੇ ਨੌਜਵਾਨ ਪੀੜ੍ਹੀ ਵਿਚ ਸੱਭਿਆਚਾਰਕ ਜਾਗਰੂਕਤਾ ਫ਼ੈਲਾਉਣ ਦੇ ਮਹੱਤਵ ‘ਤੇ ਜ਼ੋਰ ਦਿੱਤਾ। ਸਮਾਗਮ ਦਾ ਸੰਚਾਲਨ ਹਰਪ੍ਰੀਤ ਕੌਰ ਅਤੇ ਰਵਨੀਤ ਅਰੋੜਾ ਵਲੋਂ ਕੀਤਾ ਗਿਆ।
ਪਿਛਲੀ ਖ਼ਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 38 ਵੱਡੇ ਗੁਰਮਤਿ ਸਮਾਗਮਾਂ ਦੀ ਆਰੰਭਤਾ ਇਕ ਅਗਸਤ ਤੋ... ਅਗਲੀ ਖ਼ਬਰ ਐਥਲੈਟਿਕਸ, ਤੈਰਾਕੀ, ਸਾਈਕਲਿੰਗ ਤੇ ਡਿਸਕਸ ਥ੍ਰੋਅ ’ਚ ਮਿਲੀ ਨਿਰਾਸ਼ਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।