02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਟਿੱਕਾ ਨਾਰਵੇ ਦੇ ਯਤਨਾਂ ਸਦਕਾ ਕਲੱਬ ਦੇ ਖਿਡਾਰੀ ਨਿੱਤ ਨਵੀਂ ਮੰਜ਼ਿਲਾਂ ਸਰ ਕਰ ਰਹੇ ਨੇ-ਜੰਡ

ਅਜੀਤ ਡੈਸਕ 31-07-2026
ਮਾਨਾਂਵਾਲਾ, 30 ਜੁਲਾਈ (ਗੁਰਦੀਪ ਸਿੰਘ ਨਾਗੀ)-ਕਬੱਡੀ ਦੇ ਉੱਘੇ ਪ੍ਰੋਮਟਰ ਹਰਿੰਦਰਪਾਲ ਸਿੰਘ ਟਿੱਕਾ ਨਾਰਵੇ ਦੇ ਸਹਿਯੋਗ ਤੇ ਕਬੱਡੀ ਕੋਚ ਸੁਖਦੇਵ ਸਿੰਘ ਦੀ ਕੋਚਿੰਗ ਨਾਲ ਉੱਭਰ ਰਹੀ ਬਾਬਾ ਸਾਹਿਬ ਸਿੰਘ ਕਬੱਡੀ ਕਲੱਬ ਜੰਡ (ਨਾਰਵੇ) ਦੇ ਇਕ ਕਬੱਡੀ ਖਿਡਾਰੀ ਕੁਲਦੀਪ ਸਿੰਘ ਕਾਲੂ ਨੂੰ ਸੂਬਾ ਪੱਧਰ ‘ਤੇ ਮੌਕਾ ਮਿਲਿਆ, ਜਿਸ ਨੇ ਅੰਮ੍ਰਿਤਸਰ ਜਿਲ੍ਹੇ ਦੀ ਲੜਕਿਆਂ ਦੀ ਕਬੱਡੀ ਟੀਮ ਵਲੋਂ ਖੇਡਦਿਆਂ ਪਿਛਲੇ ਦਿਨੀਂ ਫਤਿਹਗੜ੍ਹ ਸਾਹਿਬ ਵਿਖੇ ਹੋਈ ਸੂਬਾ ਪੱਧਰੀ 36ਵੀਂ ਸਬ ਜੂਨੀਅਰ ਕਬੱਡੀ ਚੈਪੀਅਨਸ਼ਿਪ ਸਮੁੱਚੀ ਟੀਮ ਸਮੇਤ ਤੀਜਾ ਸਥਾਨ ਹਾਸਲ ਕੀਤਾ। ਪੰਜਾਬ ਭਰ ਚੋਂ ਤੀਜਾ ਸਥਾਨ ਹਾਸਲ ਕਰਨ ਵਾਲੀ ਅੰਮ੍ਰਿਤਸਰ ਜ਼ਿਲ੍ਹੇ ਦੀ ਲੜਕਿਆਂ ਦੀ ਕਬੱਡੀ ਟੀਮ ਦਾ ਹਿੱਸਾ ਬਣੇ ਕੁਲਦੀਪ ਸਿੰਘ ਕਾਲੂ ਦਾ ਪਿੰਡ ਜੰਡ ਪਹੁੰਚਣ ‘ਤੇ ਨਿੱਘਾ ਸਵਾਗਤ ਕੀਤਾ ਗਿਆ। ਕਬੱਡੀ ਕੋਚ ਸੁਖਦੇਵ ਸਿੰਘ ਜੱਜ ਤੇ ਸਾਥੀਆਂ ਨੇ ਕੁਲਦੀਪ ਸਿੰਘ ਕਾਲੂ ਨੂੰ ਸਨਮਾਨਿਤ ਕਰਦਿਆਂ ਦੱਸਿਆ ਕਿ ਕਬੱਡੀ ਪ੍ਰੋਮਟਰ ਹਰਿੰਦਰਪਾਲ ਸਿੰਘ ਟਿੱਕਾ ਨਾਰਵੇ ਦੇ ਯਤਨਾਂ ਸਦਕਾ ਬਾਬਾ ਸਾਹਿਬ ਸਿੰਘ ਕਬੱਡੀ ਕਲੱਬ ਜੰਡ (ਨਾਰਵੇ) ਦੇ ਖਿਡਾਰੀ ਨਿੱਤ ਨਵੀਂ ਮੰਜ਼ਿਲਾਂ ਸਰ ਕਰ ਰਹੇ ਹਨ ਅਤੇ ਕੁਲਦੀਪ ਸਿੰਘ, ਜੋ ਸਰਕਾਰੀ ਹਾਈ ਸਕੂਲ ਤਲਵੰਡੀ ਡੋਗਰਾਂ ਦਾ ਵਿਦਿਆਰਥੀ ਹੈ, ਦੀ ਚੋਣ ਅੰਮ੍ਰਿਤਸਰ ਦੀ ਟੀਮ ਵਿਚ ਹੋਣ ਉਸਨੂੰ ਸਟੇਟ ਖੇਡਣ ਦਾ ਮੌਕਾ ਮਿਲਿਆ ਹੈ, ਜੋ ਬਾਬਾ ਸਾਹਿਬ ਸਿੰਘ ਕਬੱਡੀ ਕਲੱਬ ਜੰਡ (ਨਾਰਵੇ) ਲਈ ਮਾਣ ਵਾਲੀ ਗੱਲ ਹੈ। ਇਸ ਮੌਕੇ ਸਤਨਾਮ ਸਿੰਘ, ਲਖਵਿੰਦਰ ਸਿੰਘ ਲੱਖਾ ਤੇ ਕਬੱਡੀ ਕਲੱਬ ਦੇ ਖਿਡਾਰੀ ਮੌਜੂਦ ਸਨ।
ਪਿਛਲੀ ਖ਼ਬਰ ਹੋਲੀ ਹਾਰਟ ਪ੍ਰੈਜ਼ੀਡੈਂਸੀ ਸਕੂਲ ਵਿਖੇ ਜਿਮਨਾਸਟਿਕ ਚੈਂਪੀਅਨਸ਼ਿਪ ਕਰਵਾਈ ਅਗਲੀ ਖ਼ਬਰ ਨਵਨਿਯੁਕਤ ਡੀਨ ਫੈਕਲਟੀ ਡਾ. ਪ੍ਰੀਤ ਮਹਿੰਦਰ ਸਿੰਘ ਬੇਦੀ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।