02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਸਫ਼ਾਈ ਸੇਵਕਾਂ ’ਤੇ ਕੀਤੇ ਤਸ਼ੱਦਦ ਖ਼ਿਲਾਫ਼ ਰੋਡਵੇਜ਼ ਕਰਮਚਾਰੀਆਂ ਫੂਕਿਆ ਮੁੱਖ ਮੰਤਰੀ ਦਾ ਪੁਤਲਾ

ਅੰਮ੍ਰਿਤਸਰ, 1 ਅਗਸਤ (ਰੇਸ਼ਮ ਸਿੰਘ)-ਪੰਜਾਬ ਰੋਡਵੇਜ਼ ਕਰਮਚਾਰੀ ਦਲ ਵਲੋਂ ਪੰਜਾਬ ਰੋਡਵੇਜ਼ ਅੰਮ੍ਰਿਤਸਰ-1 ਅਤੇ ਅੰਮ੍ਰਿਤਸਰ-2 ਡਿਪੂ ਵਿਚ ਗੇਟ ਰੈਲੀ ਕੀਤੀ। ਇਸ ਸਮੇਂ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਹਰਮੀਤ ਸਿੰਘ ਰੰਧਾਵਾ ਸੂਬਾ ਪ੍ਰਧਾਨ ਵਲੋਂ ਖੰਨੇ ਵਿਖੇ ਮਨਰੇਗਾ ਕਰਮਚਾਰੀ ਅਤੇ ਬਰਨਾਲਾ ਵਿਖੇ ਸਫਾਈ ਕਰਮਚਾਰੀਆਂ ਵਲੋਂ ਆਪਣੀਆਂ ਜਾਇਜ਼ ਮੰਗਾਂ ਲਈ ਕੀਤੇ ਜਾ ਰਹੇ ਸੰਘਰਸ਼ ਦੇ ਦੌਰਾਨ ਪੰਜਾਬ ਸਰਕਾਰ ਵਲੋਂ ਕੀਤੇ ਲਾਠੀਚਾਰਜ ਦੀ ਨਿਖੇਧੀ ਕੀਤੀ।

ਅਜੀਤ ਡੈਸਕ 02-08-2026

ਅੰਮ੍ਰਿਤਸਰ, 1 ਅਗਸਤ (ਰੇਸ਼ਮ ਸਿੰਘ)-ਪੰਜਾਬ ਰੋਡਵੇਜ਼ ਕਰਮਚਾਰੀ ਦਲ ਵਲੋਂ ਪੰਜਾਬ ਰੋਡਵੇਜ਼ ਅੰਮ੍ਰਿਤਸਰ-1 ਅਤੇ ਅੰਮ੍ਰਿਤਸਰ-2 ਡਿਪੂ ਵਿਚ ਗੇਟ ਰੈਲੀ ਕੀਤੀ। ਇਸ ਸਮੇਂ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਹਰਮੀਤ ਸਿੰਘ ਰੰਧਾਵਾ ਸੂਬਾ ਪ੍ਰਧਾਨ ਵਲੋਂ ਖੰਨੇ ਵਿਖੇ ਮਨਰੇਗਾ ਕਰਮਚਾਰੀ ਅਤੇ ਬਰਨਾਲਾ ਵਿਖੇ ਸਫਾਈ ਕਰਮਚਾਰੀਆਂ ਵਲੋਂ ਆਪਣੀਆਂ ਜਾਇਜ਼ ਮੰਗਾਂ ਲਈ ਕੀਤੇ ਜਾ ਰਹੇ ਸੰਘਰਸ਼ ਦੇ ਦੌਰਾਨ ਪੰਜਾਬ ਸਰਕਾਰ ਵਲੋਂ ਕੀਤੇ ਲਾਠੀਚਾਰਜ ਦੀ ਨਿਖੇਧੀ ਕੀਤੀ। ਉਨ੍ਹਾਂ ਵਲੋਂ ਕਿਹਾ ਗਿਆ ਕਿ ਸਰਕਾਰ ਮੁਲਾਜ਼ਮਾਂ ਪ੍ਰਤੀ ਬਹੁਤ ਘਟੀਆ ਰਵੱਈਆ ਵਰਤ ਰਹੀ ਹੈ, ਜਿਸ ਦਾ ਖਮਿਆਜਾ ਮੌਜੂਦਾ ਸਰਕਾਰ ਨੂੰ ਚੋਣਾਂ ਵਿਚ ਭੁਗਤਣਾ ਪਵੇਗਾ। ਇਸ ਤੋਂ ਇਲਾਵਾ ਡਿਪੂ ਪ੍ਰਧਾਨ ਪਰਮਦੀਪ ਸਿੰਘ ਅੰਮ੍ਰਿਤਸਰ-1 ਅਤੇ ਪ੍ਰਧਾਨ ਪਰਮਜੀਤ ਸਿੰਘ ਅੰਮ੍ਰਿਤਸਰ-2 ਵਲੋਂ ਮੁਲਾਜ਼ਮਾਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਗਿਆ ਕਿ ਸਰਕਾਰ ਮੁਲਾਜ਼ਮਾਂ ਨਾਲ ਮਤਰੇਈ ਮਾਂ ਵਾਲਾ ਰਵੱਈਆ ਅਪਣਾ ਰਹੀ ਹੈ। ਪੰਜਾਬ ਸਰਕਾਰ ਆਪਣੇ ਚੋਣਾਂ ਦੌਰਾਨ ਮੁਲਾਜ਼ਮਾਂ ਨਾਲ ਕੀਤੇ ਸਾਰੇ ਵਾਅਦਿਆਂ ਤੋਂ ਮੁੱਕਰ ਚੁੱਕੀ ਹੈ ਜਿਵੇਂ ਕਿ ਮੁਲਾਜ਼ਮਾਂ ਤੇ ਪੁਰਾਣੀ ਪੈਨਸ਼ਨ ਲਾਗੂ ਕਰਨਾ, ਸਮੇਂ ਸਿਰ ਮੁਲਾਜ਼ਮਾਂ ਦੀਆਂ ਤਰੱਕੀਆਂ ਕਰਨਾ, ਕੱਚੇ ਮੁਲਾਜ਼ਮਾਂ ਨੂੰ ਪਹਿਲ ਦੇ ਆਧਾਰ ’ਤੇ ਪੱਕੇ ਕਰਨਾ ਆਦਿ। ਵਰਿੰਦਰ ਕੁਮਾਰ ਜਨਰਲ ਸਕੱਤਰ ਅੰਮ੍ਰਿਤਸਰ-1 ਨੇ ਗੇਟ ਰੈਲੀ ਨੂੰ ਸੰਬੋਧਨ ਕਰਦੇ ਹੋਏ ਮੁਲਾਜ਼ਮਾਂ ਨੂੰ ਦੱਸਿਆ ਕਿ ਸਰਕਾਰ ਮੁਲਾਜ਼ਮਾਂ ਦਾ 18 % ਡੀ.ਏ. ਨੱਪੀ ਬੈਠੀ ਹੈ। ਇਸ ਮੌਕੇ ਅਮਨਦੀਪ ਸਿੰਘ ਮਾਨ-1, ਮਨਿੰਦਰ ਸਿੰਘ ਇੰਸ:, ਤਰਨਬੀਰ ਸਿੰਘ ਕਲਸੀ, ਦਿਲਬਾਗ ਸਿੰਘ ਸਬ-ਇੰਸ ਕੈਸ਼ੀਅਰ, ਰਕੇਸ਼ ਕੁਮਾਰ ਸੀ. ਸਹਾਇਕ, ਕੁਲਦੀਪ ਸਿੰਘ ਇੰਸ:, ਪਰਮਜੀਤ ਸਿੰਘ ਸਬ-ਇੰਸ:, ਇੰਦਰਪਾਲ ਸਿੰਘ, ਸਬ-ਇੰਸ:, ਵਿਪਨ ਕੁਮਾਰ, ਗੁਰਸੇਵਕ ਸਿੰਘ ਸਬ-ਇੰਸ: ਗੁਰਜੰਟ ਸਿੰਘ ਸਬ-ਇੰਸ: ਅਤੇ ਅੰਮ੍ਰਿਤਸਰ-2 ਡਿਪੂ ਦੇ ਪਰਮਿੰਦਰ ਸਿੰਘ ਕੈਸ਼ੀਅਰ, ਪ੍ਰਗਟ ਸਿੰਘ ਜ: ਸਕੱਤਰ, ਪਰਦੀਪ ਸਿੰਘ ਬਾਠ, ਗੁਰਸ਼ਰਨ ਸਿੰਘ, ਸਰਬਜੀਤ ਸਿੰਘ, ਜਗਬੀਰ ਸਿੰਘ ਜੌਹਲ ਆਦਿ ਹਾਜ਼ਰ ਸਨ।

ਪਿਛਲੀ ਖ਼ਬਰ 57 ਚੋਰੀ ਤੇ ਸਨੈਚਿੰਗ ਕੀਤੇ ਮੋਬਾਈਲਾਂ ਸਮੇਤ ਚਾਰ ਕਾਬੂ ਮੋਬਾਈਲ ਮਕੈਨਿਕ ਵੀ ਗ੍ਰਿਫ਼ਤਾਰ ਅਗਲੀ ਖ਼ਬਰ ਨਹਿਰ ਵਿਚ ਡੁੱਬਣ ਕਾਰਨ ਨੌਜਵਾਨ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।