09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਐੱਸ.ਪੀ. ਸਿੰਘ ਓਬਰਾਏ ਦੇ ਯਤਨਾਂ ਸਦਕਾ ਅਸ਼ੋਕ ਕੁਮਾਰ ਦਾ ਮ੍ਰਿਤਕ ਸਰੀਰ ਗਰੀਸ ਤੋਂ ਭਾਰਤ ਪਹੁੰਚਿਆ

ਅਜਨਾਲਾ/ਰਾਜਾਸਾਂਸੀ, 8 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ)- ਡਾ. ਐੱਸ.

ਬੀਤੀ 22 ਜੁਲਾਈ ਨੂੰ ਹਾਰਟ ਅਟੈਕ ਨਾਲ ਹੋਈ ਸੀ ਮੌਤ 09-08-2026
ਅਜਨਾਲਾ/ਰਾਜਾਸਾਂਸੀ, 8 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ)- ਡਾ. ਐੱਸ.ਪੀ.ਸਿੰਘ ਓਬਰਾਏ ਦੇ ਯਤਨਾਂ ਸਦਕਾ ਅੱਜ ਜਲੰਧਰ ਨਾਲ ਸੰਬੰਧਿਤ 55 ਸਾਲਾ ਅਸ਼ੋਕ ਕੁਮਾਰ ਪੁੱਤਰ ਪ੍ਰਕਾਸ਼ ਰਾਮ ਦਾ ਮ੍ਰਿਤਕ ਸਰੀਰ ਗਰੀਸ ਤੋਂ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਵਿਖੇ ਪਹੁੰਚਿਆ । ਇਸ ਸੰਬੰਧੀ ਡਾ.ਐੱਸ . ਪੀ. ਸਿੰਘ ਓਬਰਾਏ ਨੇ ਦੱਸਿਆ ਕਿ 30 ਸਾਲ ਪਹਿਲਾਂ ਗਰੀਸ ਗਏ ਅਸ਼ੋਕ ਕੁਮਾਰ ਦੀ ਬੀਤੀ 22 ਜੁਲਾਈ ਨੂੰ ਅਚਾਨਕ ਦਿਲ ਦਾ ਦੌਰਾ ਪੈ ਜਾਣ ਕਾਰਨ ਉਸਦੀ ਮੌਤ ਹੋ ਗਈ । ਉਨ੍ਹਾਂ ਕਿਹਾ ਕਿ ਇਸ ਘਟਨਾ ਸਬੰਧੀ ਕੁਝ ਦਿਨ ਪਹਿਲਾਂ ਅਸ਼ੋਕ ਕੁਮਾਰ ਦੀ ਪਤਨੀ ਰੇਖਾ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਸੀ । ਜਿਸ ’ਤੇ ਉਨ੍ਹਾਂ ਗਰੀਸ ਦੇ ਐਥਨ ਵਿਖੇ ਸਥਿਤ ਗੁਰਦੁਆਰਾ ਸਾਹਿਬ ਨਾਨਕ ਦਰਬਾਰ ਦੇ ਪ੍ਰਧਾਨ ਦਲਜੀਤ ਸਿੰਘ ਜੋ ਟਰੱਸਟ ਦੇ ਵੀ ਮੈਂਬਰ ਹਨ, ਨਾਲ ਰਾਬਤਾ ਕਰ ਕੇ ਉਕਤ ਮਸਲਾ ਹੱਲ ਕਰਵਾਉਣ ਤੋਂ ਬਾਅਦ ਅੱਜ ਅਸ਼ੋਕ ਕੁਮਾਰ ਦਾ ਮ੍ਰਿਤਕ ਸਰੀਰ ਅੰਮ੍ਰਿਤਸਰ ਵਿਖੇ ਭੇਜਿਆ ਹੈ। ਇਸ ਦੌਰਾਨ ਹਵਾਈ ਅੱਡੇ ’ਤੇ ਮ੍ਰਿਤਕ ਦੇਹ ਲੈਣ ਪਹੁੰਚੇ ਅਸ਼ੋਕ ਕੁਮਾਰ ਦੇ ਭਰਾ ਕਾਲਾ ਅਤੇ ਬੇਟੇ ਵਿਵੇਕ ਕੁਮਾਰ ਤੋਂ ਇਲਾਵਾ ਪਤਨੀ ਰੇਖਾ ਤੇ ਹੋਰਨਾਂ ਰਿਸ਼ਤੇਦਾਰਾਂ ਨੇ ਡਾ.ਐੱਸ.ਪੀ. ਸਿੰਘ ਓਬਰਾਏ ਦਾ ਇਸ ਵੱਡੇ ਉਪਰਾਲੇ ਲਈ ਧੰਨਵਾਦ ਕੀਤਾ ।
ਪਿਛਲੀ ਖ਼ਬਰ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜੀਵਨ ਜੁਗਤਿ ਸਮਾਗਮ ਅਗਲੀ ਖ਼ਬਰ ਸਨਅਤਕਾਰਾਂ ਨੇ ਬਿਜਲੀ ਸਪਲਾਈ ’ਚ ਪੈ ਰਹੇ ਵਿਘਨ ਤੇ ਅਣਉੱਚਿਤ ਜੁਰਮਾਨੇ ਵਰਗੇ ਮੁੱਦਿਆਂ ਨੂੰ ਲੈ ਕੇ ਕੀਤਾ ਇਤਰਾਜ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।