11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਕੁਕੜਾਂਵਾਲਾ-ਉੱਚਾ ਕਿਲ੍ਹਾ ਲਿੰਕ ਸੜਕ ਦਾ ਮੰਦਾ ਹਾਲ, ਥਾਂ-ਥਾਂ ਪਏ ਵੱਡ ਅਕਾਰੀ ਟੋਏ

ਹਰਸਾ ਛੀਨਾ, 10 ਅਗਸਤ (ਕੜਿਆਲ)-ਸਥਾਨਕ ਬਲਾਕ ਅਧੀਨ ਪੇਂਦੇ ਇਤਿਹਾਸਕ ਪਿੰਡ ਉੱਚਾ ਕਿਲ੍ਹਾ (ਹਰਸਾ ਛੀਨਾ) ਨੂੰ ਜੋੜਨ ਵਾਲੀ ਲਿੰਕ ਸੜਕ ਵਿਚ ਪਏ ਥਾਂ-ਥਾਂ ਟੋਇਆਂ ਕਾਰਨ ਪਿੰਡ ਵਾਸੀਆਂ ਦਾ ਸੜਕ ਤੋਂ ਗੁਜਰਨਾ ਇਕ ਵੱਡੀ ਮੁਸੀਬਤ ਬਣਦਾ ਜਾ ਰਿਹਾ ਹੈ। ਇਥੇ ਜਿਕਰਯੋਗ ਹੈ ਕਿ ਇਸ ਸੜਕ ਉਪਰ ਸਿੱਖਿਆ ਵਿਭਾਗ ਦਾ ਬਲਾਕ ਦਫਤਰ ਵੀ ਸਥਿਤ ਹੈ, ਜਿੱਥੋਂ ਰੋਜਾਨਾ ਵੱਡੀ ਗਿਣਤੀ ’ਚ ਅਧਿਆਪਕ ਗੁਜਰਦੇ ਹਨ ।

ਅਜੀਤ ਡੈਸਕ 11-08-2026
ਹਰਸਾ ਛੀਨਾ, 10 ਅਗਸਤ (ਕੜਿਆਲ)-ਸਥਾਨਕ ਬਲਾਕ ਅਧੀਨ ਪੇਂਦੇ ਇਤਿਹਾਸਕ ਪਿੰਡ ਉੱਚਾ ਕਿਲ੍ਹਾ (ਹਰਸਾ ਛੀਨਾ) ਨੂੰ ਜੋੜਨ ਵਾਲੀ ਲਿੰਕ ਸੜਕ ਵਿਚ ਪਏ ਥਾਂ-ਥਾਂ ਟੋਇਆਂ ਕਾਰਨ ਪਿੰਡ ਵਾਸੀਆਂ ਦਾ ਸੜਕ ਤੋਂ ਗੁਜਰਨਾ ਇਕ ਵੱਡੀ ਮੁਸੀਬਤ ਬਣਦਾ ਜਾ ਰਿਹਾ ਹੈ। ਇਥੇ ਜਿਕਰਯੋਗ ਹੈ ਕਿ ਇਸ ਸੜਕ ਉਪਰ ਸਿੱਖਿਆ ਵਿਭਾਗ ਦਾ ਬਲਾਕ ਦਫਤਰ ਵੀ ਸਥਿਤ ਹੈ, ਜਿੱਥੋਂ ਰੋਜਾਨਾ ਵੱਡੀ ਗਿਣਤੀ ’ਚ ਅਧਿਆਪਕ ਗੁਜਰਦੇ ਹਨ । ਇਸ ਸੰਬੰਧੀ ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਕੁਕੜਾਂਵਾਲਾ- ਉੱਚਾ ਕਿਲ੍ਹਾ ਲਿੰਕ ਸੜਕ ਕਹਿਣ ਨੂੰ ਤਾਂ ਪੱਕੀ ਸੜਕ ਹੈ ਪਰ ਉਸਦੀ ਹਾਲਤ ਕਿਸੇ ਕੱਚੇ ਰਸਤੇ ਤੋਂ ਭੈੜੀ ਬਣੀ ਹੋਈ ਹੈ। ਲਿੰਕ ਸੜਕ ਦੀ ਪਿਛਲੇ ਕਰੀਬ 6 ਸਾਲਾਂ ਤੋਂ ਕੋਈ ਮੁਰੰਮਤ ਨਾ ਹੋਣ ਕਾਰਨ ਸੜਕ ਵਿਚ ਵੱਡ ਅਕਾਰੀ ਟੋਇਆਂ ਦੀ ਭਰਮਾਰ ਹੈ ਜਿਨ੍ਹਾਂ ਵਿਚ ਬਾਰਿਸ਼ ਦਾ ਪਾਣੀ ਖੜਾ ਹੋਣ ਨਾਲ ਕਈ ਵਾਰ ਸੜਕ ਕਿਸੇ ਝੀਲ ਦਾ ਭੁਲੇਖਾ ਪਾਉਂਦੀ ਹੈ। ਸੜਕ ਵਿਚ ਬਣੇ ਟੋਇਆਂ ਵਿਚ ਪਾਣੀ ਦੇ ਖੜਨ ਨਾਲ ਸਭ ਤੋਂ ਜਿਆਦਾ ਮੁਸ਼ਕਿਲ ਸਕੂਲੀ ਵਿਦਿਆਰਥੀਆਂ-ਵਿਦਿਆਰਥਣਾਂ, ਰੋਜਾਨਾ ਸਫਰ ਕਰਨ ਵਾਲੇ ਪੈਦਲ ਯਾਤਰੀਆਂ ਅਤੇ ਦੋ ਪਹੀਆ ਵਾਹਨ ਚਾਲਕਾਂ ਨੂੰ ਆਉਂਦੀ ਹੈ ਜਿਨ੍ਹਾਂ ਦਾ ਆਪਣੀ ਮੰਜਿਲ ਤੇ ਸਹੀ ਹਾਲਤ ਵਿਚ ਪੁੱਜਣਾ ਕਿਸੇ ਖਤਰੇ ਤੋਂ ਖਾਲੀ ਨਹੀਂ। ਕਿਉਂਕਿ ਬਹੁਤ ਵਾਰ ਘਰ ਤੋਂ ਤਿਆਰ ਹੋ ਕੇ ਵਿਅਕਤੀ ਜਾਂ ਵਿਦਿਆਰਥੀ ਆਪਣੀ ਮੰਜਿਲ ਲਈ ਨਿਕਲਦੇ ਹਨ ਪਰ ਸੜਕ ਤੇ ਬਾਰਿਸ਼ ਤੇ ਪਾਣੀ, ਵੱਡ ਅਕਾਰੀ ਟੋਇਆਂ ਅਤੇ ਖਸਤਾ ਹਾਲਤ ਸੜਕ ਤੇ ਬਣੇ ਚਿੱਕੜ ਕਾਰਨ ਉਹ ਸਹੀ ਸਲਾਮਤ ਆਪਣੀ ਮੰਜਿਲ ਤੇ ਨਹੀਂ ਪੁੱਜ ਪਾੳੇਂਦੇ । ਇਸ ਸੰਬੰਧੀ ਸੜਕ ਤੋਂ ਗੁਜਰਨ ਵਾਲੇ ਜਿਆਦਾਤਰ ਪਿੰਡ ਵਾਸੀਆਂ ਪੰਜਾਬ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ ਅਤੇ ਸੰਬੰਧਿਤ ਵਿਭਾਗ ਤੋਂ ਕੁਕੜਾਂਵਾਲਾ-ਉੱਚਾ ਕਿਲ੍ਹਾ ਸੰਪਰਕ ਸੜਕ ਨੂੰ ਜਲਦ ਉੱਚਾ ਅਤੇ ਚੌੜਾ ਕਰਕੇ ਬਣਾਉਣ ਦੀ ਮੰਗ ਕੀਤੀ।
ਪਿਛਲੀ ਖ਼ਬਰ ਜ਼ਿਲ੍ਹਾ ਪ੍ਰਧਾਨ ਯੂਥ ਵਿੰਗ ਪ੍ਰਦੀਪ ਸਿੰਘ ਭਲਾਈਪੁਰ ਨੇ ਕੀਤੇ ਪਿੰਡਾਂ ’ਚ ਤੂਫ਼ਾਨੀ ਦੌਰੇ ਅਗਲੀ ਖ਼ਬਰ ਮਜੀਠਾ ਰੋਡ ਸਕੂਲ ’ਚ ਸਾਵਨ ਮੇਲਾ ਉਤਸ਼ਾਹ ਸਹਿਤ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।