ਇਨਵਿਕਟਸ ਇੰਟਰਨੈਸ਼ਨਲ ਸਕੂਲ ਵਿਖੇ ‘ਯੰਗ ਐਂਟਰਪ੍ਰਿਨਿਊਰ ਆਫ਼ ਦ ਈਅਰ-2026’ ਕਰਵਾਇਆ
ਅੰਮ੍ਰਿਤਸਰ, 12 ਅਗਸਤ (ਸੁਰਿੰਦਰਪਾਲ ਸਿੰਘ ਵਰਪਾਲ)- ਇਨਵਿਕਟਸ ਇੰਟਰਨੈਸ਼ਨਲ ਸਕੂਲ ਵਿਖੇ ਡਾਇਰੈਕਟਰ ਮਨਜੋਤ ਢਿੱਲੋਂ ਦੀ ਅਗਵਾਈ ਹੇਠ ‘ਯੰਗ ਐਂਟਰਪ੍ਰਿਨਿਊਰ ਆਫ ਦ ਈਅਰ-2026’ ਕਰਵਾਇਆ ਗਿਆ । ਪਹਿਲੇ ਦਿਨ ਐਟਲਸ ਸਕਿਲਟੈਕ ਯੂਨੀਵਰਸਿਟੀ, ਯੂ.
ਅੰਮ੍ਰਿਤਸਰ, 12 ਅਗਸਤ (ਸੁਰਿੰਦਰਪਾਲ ਸਿੰਘ ਵਰਪਾਲ)- ਇਨਵਿਕਟਸ ਇੰਟਰਨੈਸ਼ਨਲ ਸਕੂਲ ਵਿਖੇ ਡਾਇਰੈਕਟਰ ਮਨਜੋਤ ਢਿੱਲੋਂ ਦੀ ਅਗਵਾਈ ਹੇਠ ‘ਯੰਗ ਐਂਟਰਪ੍ਰਿਨਿਊਰ ਆਫ ਦ ਈਅਰ-2026’ ਕਰਵਾਇਆ ਗਿਆ । ਪਹਿਲੇ ਦਿਨ ਐਟਲਸ ਸਕਿਲਟੈਕ ਯੂਨੀਵਰਸਿਟੀ, ਯੂ.ਪੀ.ਈ.ਐੱਸ. ਅਤੇ ਪਲਾਕਸ਼ਾ ਯੂਨੀਵਰਸਿਟੀ ਵਰਗੀਆਂ ਪ੍ਰਸਿੱਧ ਸੰਸਥਾਵਾਂ ਵਲੋਂ ਪ੍ਰਭਾਵਸ਼ਾਲੀ ਵਰਕਸ਼ਾਪਾਂ ਕਰਵਾਈਆਂ ਗਈਆਂ, ਜਿਨ੍ਹਾਂ ਰਾਹੀਂ ਵਿਦਿਆਰਥੀਆਂ ਨੂੰ ਉਦਯੋਗਿਕ ਸੋਚ, ਹੁਨਰਾਂ ਅਤੇ ਉਦਯੋਗਪਤੀ ਮਨੋਭਾਵਾਂ ਬਾਰੇ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕੀਤੀ ਗਈ। ਇਸ ਦੌਰਾਨ ਮੁੱਖ ਮਹਿਮਾਨ ਵਜੋਂ ਸੁਰਿੰਦਰ ਲਾਂਬਾ ਐੱਸ.ਐੱਸ.ਪੀ. ਤਰਨ ਤਾਰਨ ਅਤੇ ਅਮਨ ਗੁਪਤਾ, ਪ੍ਰਸਿੱਧ ਉਦਯੋਗਪਤੀ ਅਤੇ ਬੋਅਟ ਦੇ ਸਹਿ-ਸੰਸਥਾਪਕ ਸ਼ਾਮਿਲ ਹੋਏ । ਇਸ ਦੌਰਾਨ ਮੰਚ ’ਤੇ ਹੋਈ ਇਕ ਰੁਚਿਕਰ ਗੱਲਬਾਤ ਦੌਰਾਨ ਅਮਨ ਗੁਪਤਾ ਅਤੇ ਇਨਵਿਕਟਸ ਇੰਟਰਨੈਸ਼ਨਲ ਸਕੂਲ ਦੀ ਡਾਇਰੈਕਟਰ ਮਨਜੋਤ ਢਿੱਲੋਂ ਨੇ ਪ੍ਰੇਰਣਾ, ਗਲਤੀਆਂ ਤੋਂ ਸਿੱਖਣ ਅਤੇ ਸਫਲਤਾ ਦੇ ਅਸਲ ਮਤਲਬ ਬਾਰੇ ਵਿਚਾਰ ਸਾਂਝੇ ਕੀਤੇ। ਇਸ ਦੌਰਾਨ ਜੇਤੂ ‘ਚ ਪਹਿਲਾ ਸਥਾਨ ਸਰਲਾ ਬਿਰਲਾ ਪਬਲਿਕ ਸਕੂਲ, ਦੂਜਾ ਸਥਾਨ ਇਨਵਿਕਟਸ ਇੰਟਰਨੈਸ਼ਨਲ ਸਕੂਲ ਅੰਮ੍ਰਿਤਸਰ ਅਤੇ ਤੀਜਾ ਸਥਾਨ ਸਨਬੀਮ ਸਨਸਿਟੀ ਨੇ ਹਾਸਿਲ ਕੀਤਾ। ਇਸ ਮੌਕੇ ਮਨਜੋਤ ਢਿੱਲੋਂ ਨੇ ਕਿਹਾ ਕਿ ਸੰਘਰਸ਼ ਨੂੰ ਆਪਣੀ ਤਾਕਤ ਬਣਾਓ, ਭੁੱਖੇ ਰਹੋ ਅਤੇ ਸਿੱਖਦੇ ਰਹੋ ਕਿਉਂਕਿ ਪੈਸਾ ਵਿਚਾਰਾਂ ਨੂੰ ਜਨਮ ਨਹੀਂ ਦਿੰਦਾ, ਲੋੜ ਹੀ ਨਵੀਨਤਾ ਦੀ ਅਸਲ ਪ੍ਰੇਰਣਾ ਹੁੰਦੀ ਹੈ। ਇਸ ਸਾਲ ਦੇ ਸੰਸਕਰਣ ਵਿਚ 15 ਰਾਜਾਂ ਤੋਂ 76 ਟੀਮਾਂ ਨੇ ਹਿੱਸਾ ਲਿਆ ਅਤੇ ਦੋ ਦਿਨਾਂ ਦੌਰਾਨ 1100 ਤੋਂ ਵੱਧ ਭਾਗੀਦਾਰਾਂ ਨੇ ਆਪਣੀ ਸ਼ਮੂਲੀਅਤ ਦਰਜ ਕਰਵਾਈ। ਉਦਯੋਗਪਤੀਆ ਦੇ ਇਸ ਮਹਾ-ਉਤਸਵ ’ਚ ਮੁਕਾਬਲੇ ਤੋਂ ਇਲਾਵਾ ਨਵੀਨਤਾ, ਨੇਤ੍ਰਿਤਵ ਅਤੇ ਉਦਯੋਗਿਕ ਉਤਕ੍ਰਿਸ਼ਟਤਾ ਨੂੰ ਸਨਮਾਨਿਤ ਕਰਨ ਲਈ ਕਈ ਪ੍ਰਤਿਸ਼ਠਿਤ ਪੁਰਸਕਾਰ ਵੀ ਪ੍ਰਦਾਨ ਕੀਤੇ ਗਏ। ਯੰਗ ਐਂਟਰਪ੍ਰਿਨਿਊਰ ਆਫ ਦ ਈਅਰ ਪੁਰਸਕਾਰ ਉਨ੍ਹਾਂ ਭਾਗੀਦਾਰਾਂ ਨੂੰ ਦਿੱਤਾ ਗਿਆ, ਜਿਨ੍ਹਾਂ ਨੇ ਅਸਾਧਾਰਣ ਰਚਨਾਤਮਕਤਾ, ਕਾਰੋਬਾਰੀ ਸਮਝ ਅਤੇ ਆਪਣੇ ਵਿਚਾਰਾਂ ਨੂੰ ਪ੍ਰਭਾਵਸ਼ਾਲੀ ਹੱਲਾਂ ’ਚ ਬਦਲਣ ਦੀ ਸਮਰੱਥਾ ਦਾ ਪ੍ਰਦਰਸ਼ਨ ਕੀਤਾ। ਸਕੂਲ ਵਲੋਂ ਸ਼ਹਿਰ ਦੀਆਂ ਚਾਰ ਵਿਸ਼ੇਸ਼ ਮਹਿਲਾ ਉਦਯੋਗਪਤੀਆਂ ਨੂੰ ‘ਵਿਮੈਨ ਲੀਡਰਜ਼ ਆਫ ਦ ਈਅਰ’ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਚਾਰ ਪ੍ਰਸਿੱਧ ਉਦਯੋਗਪਤੀਆਂ ਨੂੰ ‘ਲੈਜੈਂਡਜ਼ ਆਫ ਐਂਟਰਪ੍ਰਿਨਿਊਰਸ਼ਿਪ’ ਪੁਰਸਕਾਰਾਂ ਨਾਲ ਨਿਵਾਜਿਆ ਗਿਆ।