25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਬੀ. ਬੀ. ਕੇ. ਡੀ. ਏ. ਵੀ. ਕਾਲਜ ਫਾਰ ਵੂਮੈਨ ਵਲੋਂ ਰਾਸ਼ਟਰੀ ਲਾਇਬ੍ਰੇਰੀਅਨ ਦਿਵਸ ਮਨਾਇਆ

ਅੰਮ੍ਰਿਤਸਰ, 24 ਅਗਸਤ (ਰਾਜੇਸ਼ ਕੁਮਾਰ ਸ਼ਰਮਾ)-ਬੀ. ਬੀ.

ਵਿਦਿਆਰਥਣਾਂ ਵਲੋਂ ਬਣਾਈਆਂ ਕਲਾਕ੍ਰਿਤੀਆਂ ਨੂੰ ਦੇਖਦੇ ਹੋਏ ਪ੍ਰਿੰ. ਡਾ. ਪੁਸ਼ਦਪਿੰਦਰ ਵਾਲੀਆ ਤੇ ਹੋਰ। ਤਸਵੀਰ : ਨਿਰਮਲ ਸਟੂਡੀਓ 25-08-2026
ਅੰਮ੍ਰਿਤਸਰ, 24 ਅਗਸਤ (ਰਾਜੇਸ਼ ਕੁਮਾਰ ਸ਼ਰਮਾ)-ਬੀ. ਬੀ. ਕੇ. ਡੀ. ਏ. ਵੀ. ਕਾਲਜ ਫਾਰ ਵੂਮੈਨ ਅੰਮ੍ਰਿਤਸਰ ਦੀ ਮਹਾਤਮਾ ਹੰਸ ਰਾਜ ਲਾਇਬ੍ਰੇਰੀ ਵਿਖੇ ਪ੍ਰਸਿੱਧ ਲਾਇਬ੍ਰੇਰੀਅਨ ਅਤੇ ਸਿੱਖਿਆ ਸ਼ਾਸਤਰੀ ਡਾ. ਐੱਸ. ਆਰ. ਰੰਗਨਾਥਨ ਦੀ ਜਨਮ ਵਰ੍ਹੇਗੰਢ ਨੂੰ ਸਮਰਪਿਤ ਰਾਸ਼ਟਰੀ ਲਾਇਬ੍ਰੇਰੀਅਨ ਦਿਵਸ ਮਨਾਇਆ ਗਿਆ। ਇਸ ਮੌਕੇ ‘ਮਾਰਕ ਦਾ ਪੇਜ਼’ ਵਿਸ਼ੇ ’ਤੇ ਬੁੱਕਮਾਰਕ ਬਣਾਉਣ ਦੇ ਮੁਕਾਬਲੇ ਦਾ ਆਯੋਜਨ ਕੀਤਾ ਗਿਆ। ਮੁਕਾਬਲੇ ’ਚ ਵਿਦਿਆਰਥਣਾਂ ਨੇ ਉਤਸ਼ਾਹ ਨਾਲ ਭਾਗ ਲੈਂਦਿਆਂ ਆਪਣੇ ਰਚਨਾਤਮਕ ਅਤੇ ਕਲਾਤਮਕ ਹੁਨਰਾਂ ਦਾ ਪ੍ਰਦਰਸ਼ਨ ਕੀਤਾ। ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਵਿਦਿਆਰਥਣਾਂ ਦੀ ਉਤਸ਼ਾਹਪੂਰਨ ਭਾਗੀਦਾਰੀ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਗਿਆਨ, ਰਚਨਾਤਮਕਤਾ ਅਤੇ ਪੜ੍ਹਨ ਪ੍ਰਤੀ ਰੁਚੀ ਪੈਦਾ ਕਰਨ ਵਿਚ ਲਾਇਬ੍ਰੇਰੀਆਂ ਦੀ ਮਹੱਤਵਪੂਰਨ ਭੂਮਿਕਾ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਲਾਇਬ੍ਰੇਰੀ ਸਟਾਫ਼ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ ਅਤੇ ਜੇਤੂਆਂ ਤੇ ਸਾਰੇ ਭਾਗੀਦਾਰਾਂ ਨੂੰ ਵਧਾਈ ਦਿੱਤੀ। ਜਪਨੀਤ ਕੌਰ (ਬੀ.ਏ. ਸਮੈਸਟਰ ਪਹਿਲੇ) ਨੇ ਪਹਿਲਾ ਸਥਾਨ ਹਾਸਿਲ ਕੀਤਾ। ਅਰੁਸ਼ੀ ਸ਼ਰਮਾ (ਬੀ ਐਫ ਏ ਸਮੈਸਟਰ ਪੰਜਵਾ) ਅਤੇ ਪ੍ਰਾਚੀ ਅਰੋੜਾ (ਬੀ.ਕਾਮ., ਸਮੈਸਟਰ ਤੀਜਾ) ਨੇ ਸਾਂਝੇ ਤੌਰ ’ਤੇ ਦੂਜਾ ਸਥਾਨ ਪ੍ਰਾਪਤ ਕੀਤਾ, ਜਦਕਿ ਸੁਮੇਧਾ (ਬੀ. ਸੀ. ਏ., ਸਮੈਸਟਰ ਤੀਜਾ) ਅਤੇ ਅਰਸ਼ੀਆ (ਬੀ. ਡੀ. ਇੰਟਰੀਅਰ, ਸਮੈਸਟਰ ਪਹਿਲਾ) ਨੇ ਸਾਂਝੇ ਤੌਰ ’ਤੇ ਤੀਜਾ ਸਥਾਨ ਹਾਸਿਲ ਕੀਤਾ। ਰਚਨਾਤਮਕ ਭਾਗੀਦਾਰੀ ਲਈ ਸ਼੍ਰੇਆ ਅਰੋੜਾ (ਬੀ. ਐੱਸ. ਸੀ. ਇਕਨੋਮਿਕਸ, ਸਮੈਸਟਰ ਪਹਿਲਾ), ਨਵਨੀਤ ਕੌਰ (ਬੀ. ਡੀ. ਇੰਟੀਰੀਅਰ, ਸਮੈਸਟਰ ਪਹਿਲਾ) ਅਤੇ ਸਾਕਸ਼ੀ (ਬੀ.ਏ. ਸਮੈਸਟਰ ਪਹਿਲਾ) ਨੂੰ ਹੌਸਲਾ-ਅਫ਼ਜ਼ਾਈ ਇਨਾਮ ਵੀ ਪ੍ਰਦਾਨ ਕੀਤੇ ਗਏ।
ਪਿਛਲੀ ਖ਼ਬਰ ਸਟਾਲਵਰਟਸ ਵਰਲਡ ਸਕੂਲ ਵਿਖੇ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਬਾਰੇ ਜਾਗਰੂਕਤਾ ਸੈਮੀਨਾਰ ਅਗਲੀ ਖ਼ਬਰ ਕਰਮਜੀਤ ਸਿੰਘ ਰਿੰਟੂ ਵਲੋਂ ਕਪੂਰ ਐਵਨਿਊ ਵਿਖੇ ਵਿਕਾਸ ਕਾਰਜਾਂ ਦਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।