ਧਰਾਤਲ ’ਤੇ ਆ ਚੁੱਕੇ ਪੰਜਾਬ ਨੂੰ ਮੁੜ ਪਹਿਲੇ ਵਰਗਾ ਸੂਬਾ ਬਣਾਇਆ ਜਾਵੇਗਾ: ਬੀ.ਐੱਲ. ਸੰਤੋਸ਼
ਅੰਮ੍ਰਿਤਸਰ, 25 ਅਗਸਤ (ਹਰਮਿੰਦਰ ਸਿੰਘ)- ਪੰਜਾਬ ਸੱਭਿਆਚਾਰਕ, ਵਿਚਾਰਧਾਰਕ, ਸਮਾਜਿਕ, ਵਿਕਾਸ ਦੀ ਦ੍ਰਿਸ਼ਟੀ ਨਾਲ ਧਰਾਤਲ ‘ਤੇ ਪਹੁੰਚ ਗਿਆ ਹੈ, ਇਸ ਨੂੰ ਭਾਰਤੀ ਜਨਤਾ ਪਾਰਟੀ ਮੁੜ ਪਹਿਲੇ ਵਰਗਾ ਸੂਬਾ ਬਣਾਏਗੀ । ਇਹ ਪ੍ਰਗਟਾਵਾ ਭਾਜਪਾ ਦੇ ਕੌਮੀ ਜਨਰਲ ਸਕੱਤਰ (ਸੰਗਠਨ ) ਬੀ.
ਅ
ਅੰਮ੍ਰਿਤਸਰ ਵਿਖੇ ਭਾਜਪਾ ਦੀ ਜ਼ੋਨਲ ਬੈਠਕ ਦੌਰਾਨ ਸੰਬੋਧਨ ਕਰਦੇ ਹੋਏ ਸ੍ਰੀ ਬੀ.ਐੱਲ ਸੰਤੋਸ਼ ਨਾਲ ਬੈਠੇ ਮਨਪ੍ਰੀਤ ਸਿੰਘ ਬਾਦਲ, ਕੇਵਲ ਸਿੰਘ ਢਿੱਲੋਂ ਅਤੇ ਹੋਰ। ਤਸਵੀਰ: ਹਰਜੀਤ ਸਿੰਘ
26-08-2026
ਅੰਮ੍ਰਿਤਸਰ, 25 ਅਗਸਤ (ਹਰਮਿੰਦਰ ਸਿੰਘ)- ਪੰਜਾਬ ਸੱਭਿਆਚਾਰਕ, ਵਿਚਾਰਧਾਰਕ, ਸਮਾਜਿਕ, ਵਿਕਾਸ ਦੀ ਦ੍ਰਿਸ਼ਟੀ ਨਾਲ ਧਰਾਤਲ ‘ਤੇ ਪਹੁੰਚ ਗਿਆ ਹੈ, ਇਸ ਨੂੰ ਭਾਰਤੀ ਜਨਤਾ ਪਾਰਟੀ ਮੁੜ ਪਹਿਲੇ ਵਰਗਾ ਸੂਬਾ ਬਣਾਏਗੀ । ਇਹ ਪ੍ਰਗਟਾਵਾ ਭਾਜਪਾ ਦੇ ਕੌਮੀ ਜਨਰਲ ਸਕੱਤਰ (ਸੰਗਠਨ ) ਬੀ. ਐੱਲ. ਸੰਤੋਸ਼ ਨੇ ਕੀਤਾ । ਅੰਮ੍ਰਿਤਸਰ ’ਚ ਜ਼ੋਨਲ ਬੈਠਕ ਦੌਰਾਨ ਬੀ. ਐੱਲ. ਸੰਤੋਸ਼ ਨੇ ਕਿਹਾ ਕਿ ਕਾਂਗਰਸ ਅਤੇ ਭਾਜਪਾ ’ਚ ਬਹੁਤ ਅੰਤਰ ਹੈ। ਭਾਜਪਾ ਦੇ ਸਾਰੇ ਆਗੂ ਮਿਲ ਕੇ ਕੰਮ ਕਰਨ ’ਚ ਭਰੋਸਾ ਰੱਖਦੇ ਹਨ, ਜਦੋਂ ਕਿ ਕਾਂਗਰਸੀ ਆਗੂ ਇਕ ਦੂਸਰੇ ਨੂੰ ਦੇਖਣ ਤੱਕ ਤਿਆਰ ਨਹੀਂ ਹੁੰਦੇ। ਉਨ੍ਹਾਂ ਕਿਹਾ ਕਿ ਭਾਜਪਾ ਵਲੋਂ ਸਾਰੇ ਧਰਮਾਂ ਦਾ ਸਤਿਕਾਰ ਕੀਤਾ ਜਾਂਦਾ ਹੈ। ਗੁਰੂ ਰਵਿਦਾਸ ਦੀ ਜੈਅੰਤੀ ਵੱਡੇ ਪੱਧਰ ‘ਤੇ ਮਨਾਈ ਜਾ ਰਹੀ ਹੈ । ਉਨ੍ਹਾਂ ਕਿਹਾ ਕਿ ਇਸ ਸਬੰਧ ਵਿਚ ਨਵੰਬਰ ਮਹੀਨੇ ‘ਚ ਡੇਰਾ ਬੱਸੀ ਤੋਂ ਇਕ ਵਿਸ਼ਾਲ ਯਾਤਰਾ ਕੱਢੀ ਜਾਵੇਗੀ । ਉਨ੍ਹਾਂ ਕਿਹਾ ਕਿ ਬਾਕੀ ਸੂਬਿਆਂ ਦੀ ਤਰ੍ਹਾਂ ਪੰਜਾਬ ’ਚ ਭਾਜਪਾ ਨਵੀਂ ਬਾਡੀ ਬਣਾਏਗੀ। ਉਨ੍ਹਾਂ ਪੰਜਾਬ ਦੀ ਸਿਫਤ ਕਰਦੇ ਹੋਏ ਕਿਹਾ ਕਿ ਪੰਜਾਬ ਬਲਿਦਾਨੀਆਂ ਦਾ ਸੂਬਾ ਹੈ, ਜੇਕਰ ਅੰਡੇਮਾਨ ਜੇਲ੍ਹ ‘ਚ ਅੱਧਾ ਨਾਂਅ ਪੰਜਾਬ ਦਾ ਹੈ ਅੱਧਾ ਨਾਂ ਬੰਗਾਲ ਦਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਪੰਜਾਬ ਲਈ ਇਕ ਵੱਡਾ ਟੀਚਾ ਲੈ ਕੇ ਆਈ ਹੈ। ਪੰਜਾਬ ’ਚ ਭਾਜਪਾ ਆਪਣੇ ਬਲਬੂਤੇ ‘ਤੇ ਸਰਕਾਰ ਬਣਾਏਗੀ। ਇਸ ਮੌਕੇ ‘ਤੇ ਭਾਜਪਾ ਦੇ ਪੰਜਾਬ ਪ੍ਰਧਾਨ ਕੇਵਲ ਸਿੰਘ ਢਿੱਲੋਂ, ਮਨਪ੍ਰੀਤ ਸਿੰਘ ਬਾਦਲ ਆਦਿ ਵੀ ਮੌਜੂਦ ਸਨ।