27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਸਪਰਿੰਗ ਡੇਲ ਸਕੂਲ ਨੇ ਅੰਤਰਰਾਸ਼ਟਰੀ ਆਈ. ਟੀ. ਫੈਸਟ ਟੈਕਮੰਥਨ 2026 ਦੀ ਓਵਰਆਲ ਚੈਂਪੀਅਨਸ਼ਿਪ ਟਰਾਫੀ ਜਿੱਤੀ

ਅੰਮ੍ਰਿਤਸਰ, 26 ਅਗਸਤ (ਸੁਰਿੰਦਰਪਾਲ ਸਿੰਘ ਵਰਪਾਲ)-ਸਪਰਿੰਗ ਡੇਲ ਸੀਨੀਅਰ ਸਕੂਲ ਨੂੰ ਅੰਤਰਰਾਸ਼ਟਰੀ ਆਈ. ਟੀ.

ਅਜੀਤ ਡੈਸਕ 27-08-2026
ਅੰਮ੍ਰਿਤਸਰ, 26 ਅਗਸਤ (ਸੁਰਿੰਦਰਪਾਲ ਸਿੰਘ ਵਰਪਾਲ)-ਸਪਰਿੰਗ ਡੇਲ ਸੀਨੀਅਰ ਸਕੂਲ ਨੂੰ ਅੰਤਰਰਾਸ਼ਟਰੀ ਆਈ.ਟੀ. ਫੈਸਟ ‘ਟੈਕਮੰਥਨ 2026’ ਦੌਰਾਨ ਓਵਰਆਲ ਚੈਂਪੀਅਨ ਐਲਾਨਿਆ ਗਿਆ ਹੈ। ਇਸ ਦੌਰਾਨ ਜੇਤੂ ਟੀਮਾਂ ਨੂੰ ਵਧਾਈ ਦਿੰਦਿਆਂ ਸਪਰਿੰਗ ਡੇਲ ਐਜੂਕੇਸ਼ਨਲ ਸੁਸਾਇਟੀ ਦੇ ਚੇਅਰਮੈਨ ਸਾਹਿਲਜੀਤ ਸਿੰਘ ਸੰਧੂ ਨੇ ਦੱਸਿਆ ਕਿ ਬੀ. ਸੀ. ਐੱਮ. ਆਰਿਆ ਮਾਡਲ ਸੀਨੀਅਰ ਸੈਕੰਡਰੀ ਸਕੂਲ, ਲੁਧਿਆਣਾ ਵਲੋਂ ਕਰਵਾਏ ਇਸ ਆਈ. ਟੀ. ਫੈਸਟ ’ਚ ਭਾਰਤ, ਦੁਬਈ, ਨਾਈਜੀਰੀਆ ਆਦਿ ਸਕੂਲਾਂ ਤੋਂ ਲਗਭਗ 700 ਪ੍ਰਤੀਭਾਗੀਆਂ ਨੇ ਹਿੱਸਾ ਲਿਆ। ਆਪਣੀ ਸ਼ਾਨਦਾਰ ਕਾਰਗੁਜ਼ਾਰੀ ਦੇ ਦਮ ’ਤੇ ਸਪਰਿੰਗ ਡੇਲ ਸੀਨੀਅਰ ਸਕੂਲ ਦੇ ਨੌਜਵਾਨ ਟੈਕਨਾਲੋਜੀ ਮਾਹਿਰਾਂ ਨੂੰ ਮੁਕਾਬਲੇ ਦੇ ਓਵਰਆਲ ਚੈਂਪੀਅਨ ਐਲਾਨਿਆ ਗਿਆ। ਇਹ ਖ਼ਿਤਾਬ ਜਿੱਤ ਕੇ ਸਕੂਲ ਦੀ ਮਾਣਮੱਤੀ ਟੀਮ ਆਪਣੇ ਨਾਲ ਓਵਰਆਲ ਜੇਤੂ ਦੀ ਚਮਕਦਾਰ ਟਰਾਫੀ, 11,000 ਰੁਪਏ ਦੀ ਨਕਦ ਰਾਸ਼ੀ ਅਤੇ ਕਈ ਵਿਅਕਤੀਗਤ ਇਨਾਮ ਵੀ ਲੈ ਕੇ ਆਈ। ਇਸ ਮੌਕੇ ਪ੍ਰਿੰ: ਰਾਜੀਵ ਕੁਮਾਰ ਸ਼ਰਮਾ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਆਈ. ਟੀ. ਦੇ ਖੇਤਰ ’ਚ ਨਵੇਂ ਰੁਝਾਨਾਂ ਤੋਂ ਜਾਣੂ ਕਰਵਾਉਣ ਦੇ ਨਾਲ-ਨਾਲ ਸਕੂਲ ਵਲੋਂ ਸਾਈਬਰ ਸੁਰੱਖਿਆ ਅਤੇ ਸਾਈਬਰ ਨੈਤਿਕਤਾ ਸਬੰਧੀ ਸਿਖਲਾਈ ਅਤੇ ਜਾਗਰੂਕਤਾ ਮੁਹਿੰਮਾਂ ’ਤੇ ਵੀ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ।
ਪਿਛਲੀ ਖ਼ਬਰ ਅਜੀਤ, ਜਲੰਧਰ ਸਨਿਚਰਵਾਰ, 1 ਅਗਸਤ, 2026 ਲਗਭਗ 22 ਲੱਖ ਪੁਰਾਣੇ ਪਾਵਰਲੂਮਾਂ ਨੂੰ ਆਧੁਨਿਕ ਸ਼ਟਲ ਰਹਿਤ ਲੂਮਾਂ ’ਚ ਬਦਲਣ... ਅਗਲੀ ਖ਼ਬਰ ਇਸਕਾਨ ਭਗਤੀ ਵਰਿਕਸ਼ ਵਲੋਂ ਕ੍ਰਿਸ਼ਨ ਲੀਲ੍ਹਾ ਪ੍ਰੋਗਰਾਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।