27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਡੀ. ਏ. ਵੀ. ਇੰਟਰਨੈਸ਼ਨਲ ਸਕੂਲ ਵਿਖੇ ਇੰਟਰ-ਹਾਊਸ ਰੇਡੀਓ ਜੌਕੀ ਮੁਕਾਬਲਾ ਕਰਵਾਇਆ

ਅੰਮ੍ਰਿਤਸਰ, 26 ਅਗਸਤ (ਰਾਜੇਸ਼ ਕੁਮਾਰ ਸ਼ਰਮਾ)-ਡੀ. ਏ.

ਸੰਬੋਧਨ ਕਰਦੇ ਹੋਏ ਆਰ.ਜੇ. ਅਕਸ਼ਿਤਾ ਅਤੇ ਵਿਦਿਆਰਥੀ ਤੇ ਅਧਿਆਪਕ ਸਟਾਫ਼। ਤਸਵੀਰ : ਨਿਰਮਲ ਸਟੂਡੀਓ 27-08-2026
ਅੰਮ੍ਰਿਤਸਰ, 26 ਅਗਸਤ (ਰਾਜੇਸ਼ ਕੁਮਾਰ ਸ਼ਰਮਾ)-ਡੀ. ਏ. ਵੀ. ਇੰਟਰਨੈਸ਼ਨਲ ਸਕੂਲ ਵਿਖੇ ਪ੍ਰਿੰਸੀਪਲ ਡਾ. ਅੰਜਨਾ ਗੁਪਤਾ ਦੀ ਅਗਵਾਈ ਹੇਠ ਜਮਾਤ ਗਿਆਰ੍ਹਵੀਂ ਅਤੇ ਬਾਰ੍ਹਵੀਂ ਦੇ ਵਿਦਿਆਰਥੀਆਂ ਲਈ ‘ਡਿਜੀਟਲ ਬੈਲੈਂਸ-ਸਮਾਰਟ ਤਕਨਾਲੋਜੀ, ਸਮਾਰਟ ਲਿਵਿੰਗ’ ਵਿਸ਼ੇ ‘ਤੇ ਇੰਟਰ-ਹਾਊਸ ਰੇਡੀਓ ਜੌਕੀ ਮੁਕਾਬਲਾ ਕਰਵਾਇਆ ਗਿਆ । ਇਸ ਮੁਕਾਬਲੇ ਦੀ ਜੱਜ 92.7 ਬਿਗ ਐੱਫ.ਐੱਮ. ਦੀ ਆਰ.ਜੇ. ਅਕਸ਼ਿਤਾ ਸਨ। ਜਮਾਤ ਬਾਰ੍ਹਵੀਂ ਦੇ ਵਿਦਿਆਰਥੀਆਂ ਨੇ ਨੰਨ੍ਹਾ ਪੌਦਾ ਭੇਂਟ ਕਰਕੇ ਉਨ੍ਹਾਂ ਦਾ ਸੁਆਗਤ ਕੀਤਾ। ਮੁਕਾਬਲੇ ‘ਚ ਵਿਦਿਆਰਥੀਆਂ ਨੇ ਰੇਡੀਓ ਜੌਕੀ ਦੀ ਭੂਮਿਕਾ ਨਿਭਾਉਂਦੇ ਹੋਏ ਤਕਨਾਲੋਜੀ ਦੇ ਬਦਲਦੇ ਰੂਪ ਅਤੇ ਸਾਡੇ ਰੋਜ਼ਾਨਾ ਜੀਵਨ ‘ਤੇ ਇਸ ਦੇ ਪ੍ਰਭਾਵ ਨੂੰ ਰਚਨਾਤਮਕ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ। ਵਿਦਿਆਰਥੀਆਂ ਨੇ ਤਕਨਾਲੋਜੀ ਦੇ ਲਾਭਾਂ ਦੀ ਚਰਚਾ ਕਰਨ ਦੇ ਨਾਲ-ਨਾਲ ਸਕ੍ਰੀਨ ਟਾਈਮ ਅਤੇ ਅਸਲ ਜੀਵਨ ਦੇ ਅਨੁਭਵਾਂ ਵਿਚਕਾਰ ਸੰਤੁਲਨ ਬਣਾਈ ਰੱਖਣ ਦੀ ਲੋੜ ‘ਤੇ ਚਾਨਣਾ ਪਾਇਆ। ਮੁਕਾਬਲੇ ‘ਚ ਭਾਗੀਦਾਰਾਂ ਨੇ ਹਿੰਦੀ ਅਤੇ ਅੰਗਰੇਜ਼ੀ ਦੋਵਾਂ ਭਾਸ਼ਾਵਾਂ ਦੀ ਵਰਤੋਂ ਕਰਦਿਆਂ 4 ਤੋਂ 5 ਮਿੰਟ ਦੀ ਪੇਸ਼ਕਾਰੀ ਦਿੱਤੀ। ਵਿਦਿਆਰਥੀਆਂ ਨੇ ਆਪਣੀ ਪੇਸ਼ਕਾਰੀ ‘ਚ ਸੰਵਾਦ, ਮਨੋਰੰਜਨ ਅਤੇ ਸਮਾਜਕ ਜਾਗਰੂਕਤਾ ਨੂੰ ਪੇਸ਼ ਕੀਤਾ। ਜੱਜ ਸਾਹਿਬਾ ਆਰ.ਜੇ. ਅਕਸ਼ਿਤਾ ਨੇ ਵਿਦਿਆਰਥੀਆਂ ਦੀਆਂ ਪੇਸ਼ਕਾਰੀਆਂ ਦਾ ਮੁਲਾਂਕਣ ਕਰਦਿਆਂ ਉਨ੍ਹਾਂ ਦੇ ਆਤਮ-ਵਿਸ਼ਵਾਸ, ਪੇਸ਼ਕਾਰੀ ਕੌਸ਼ਲ, ਵਿਸ਼ੇ ਦੀ ਸਮਝ, ਭਾਸ਼ਾ-ਸ਼ੈਲੀ ਅਤੇ ਰਚਨਾਤਮਕਤਾ ਦੀ ਭਰਪੂਰ ਪ੍ਰਸੰਸਾ ਕੀਤੀ। ਪ੍ਰਿੰਸੀਪਲ ਡਾ. ਅੰਜਨਾ ਗੁਪਤਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਧੁਨਿਕ ਤਕਨਾਲੋਜੀ ਸਾਡੇ ਜੀਵਨ ਨੂੰ ਅਰਾਮਦਾਇਕ ਅਤੇ ਪ੍ਰਭਾਵਸ਼ਾਲੀ ਬਣਾਉਂਦੀ ਹੈ ਪਰ ਇਸ ਦਾ ਸਦਉਪਯੋਗ ਹੀ ਸਿਹਤਮੰਦ ਅਤੇ ਸੁਖਦ ਜੀਵਨ ਦਾ ਅਧਾਰ ਹੈ। ਮੁਕਾਬਲੇ ‘ਚ ਜਮਾਤ ਬਾਰ੍ਹਵੀਂ ਦੀ ਗ੍ਰੈਟੀਟਿਊਡ ਹਾਊਸ ਦੀ ਵਿਦਿਆਰਥਣ ਮਹਿਕ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਡਿਗਨਿਟੀ ਹਾਊਸ ਦੀ ਵਿਦਿਆਰਥਣ ਵਾਨਾਲਿਕਾ ਮਹਾਜਨ ਨੇ ਦੂਜਾ ਅਤੇ ਹਾਰਮਨੀ ਹਾਊਸ ਦੀ ਵਿਦਿਆਰਥਣ ਯਾਸ਼ਿਕਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ । ਜਮਾਤ ਬਾਰ੍ਹਵੀਂ ਦੀ ਡਿਗਨਿਟੀ ਹਾਊਸ ਦੀ ਵਿਦਿਆਰਥਣ ਦਕਸ਼ਿਣਾ ਅਤੇ ਇੰਟੀਗ੍ਰਿਟੀ ਹਾਊਸ ਦੇ ਵਿਦਿਆਰਥੀ ਤੇਜੱਸਵ ਨੂੰ ਕਾਨਸੋਲੇਸ਼ਨ ਪੁਰਸਕਾਰ ਪ੍ਰਦਾਨ ਕੀਤਾ ਗਿਆ। ਜੇਤੂਆਂ ਨੇ ਆਪਣੀ ਪ੍ਰਤਿਭਾ, ਆਤਮ-ਵਿਸ਼ਵਾਸ ਅਤੇ ਰਚਨਾਤਮਕਤਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਪਿਛਲੀ ਖ਼ਬਰ ਬੰਦੀ ਸਿੰਘਾਂ ਦੀ ਚੜ੍ਹਦੀ ਕਲਾ ਲਈ ਗੁਰਦੁਆਰਿਆਂ ’ਚ ਅੱਜ ਆਰੰਭ ਹੋਣਗੇ ਸ੍ਰੀ ਅਖੰਡ ਪਾਠ ਸਾਹਿਬ- ਕਾਹਲਵਾਂ ਅਗਲੀ ਖ਼ਬਰ ਕੰਵਰ ਬਿਕਰਮ ਝਬਾਲ ਅੰਮ੍ਰਿਤਸਰ ਜ਼ਿਲ੍ਹਾ ਟੇਬਲ ਟੈਨਿਸ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।