27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਪਹਿਲਾ ਪ੍ਰਕਾਸ਼ ਦਿਵਸ ਗੁਰਦੁਆਰਾ ਬੈਕੁੰਠ ਧਾਮ, ਬਾਜ਼ਾਰ ਗੁੱਜਰਾਂਵਾਲਾ, ਚੌਕ ਚਬੂਤਰਾ ਵਿਖੇ ਸਜਿਆ 19ਵਾਂ ਜੀਵਨ ਜੁਗਤਿ ਸਮਾਗਮ

ਅੰਮ੍ਰਿਤਸਰ, 26 ਅਗਸਤ (ਜਸਵੰਤ ਸਿੰਘ ਜੱਸ)-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਦਿਵਸ ਨੂੰ ਸਮਰਪਿਤ ਸ਼ਬਦ ਕੀਰਤਨ ਨਾਮ ਸਿਮਰਨ ਸਤਿਸੰਗ ਵਲੋਂ ਸ੍ਰੀ ਦਰਬਾਰ ਸਾਹਿਬ ਤੇ ਸ਼੍ਰੋਮਣੀ ਕਮੇਟੀ ਵਲੋਂ ਅਗਸਤ ਤੋਂ ਅੰਮ੍ਰਿਤਸਰ ਦੇ ਵੱਖ ਵੱਖ ਸਥਾਨਾਂ ਤੇ ਸਜਾਏ ਜਾ ਰਹੇ ਜੀਵਨ ਜੁਗਤਿ ਸਮਾਗਮਾਂ ਦੀ ਲੜੀ ਤਹਿਤ ਅੱਜ ਦਾ ਅੰਮ੍ਰਿਤ ਵੇਲਾ ਜੀਵਨ ਜੁਗਤਿ ਸਮਾਗਮ ਗੁਰਦੁਆਰਾ ਬੈਕੁੰਠ ਧਾਮ, ਬਾਜ਼ਾਰ ਗੁੱਜਰਾਂਵਾਲਾ, ਚੌਕ ਚਬੂਤਰਾ ਅੰਦਰੂਨ ਗਿਲਵਾਲੀ ਗੇਟ ਵਿਖੇ ਸ਼ਰਧਾ ਭਾਵਨਾ ਨਾਲ ਸਜਾਇਆ ਗਿਆ। ਅੰਮ੍ਰਿਤ ਵੇਲੇ 4.

ਅਜੀਤ ਡੈਸਕ 27-08-2026
ਅੰਮ੍ਰਿਤਸਰ, 26 ਅਗਸਤ (ਜਸਵੰਤ ਸਿੰਘ ਜੱਸ)-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਦਿਵਸ ਨੂੰ ਸਮਰਪਿਤ ਸ਼ਬਦ ਕੀਰਤਨ ਨਾਮ ਸਿਮਰਨ ਸਤਿਸੰਗ ਵਲੋਂ ਸ੍ਰੀ ਦਰਬਾਰ ਸਾਹਿਬ ਤੇ ਸ਼੍ਰੋਮਣੀ ਕਮੇਟੀ ਵਲੋਂ ਅਗਸਤ ਤੋਂ ਅੰਮ੍ਰਿਤਸਰ ਦੇ ਵੱਖ ਵੱਖ ਸਥਾਨਾਂ ਤੇ ਸਜਾਏ ਜਾ ਰਹੇ ਜੀਵਨ ਜੁਗਤਿ ਸਮਾਗਮਾਂ ਦੀ ਲੜੀ ਤਹਿਤ ਅੱਜ ਦਾ ਅੰਮ੍ਰਿਤ ਵੇਲਾ ਜੀਵਨ ਜੁਗਤਿ ਸਮਾਗਮ ਗੁਰਦੁਆਰਾ ਬੈਕੁੰਠ ਧਾਮ, ਬਾਜ਼ਾਰ ਗੁੱਜਰਾਂਵਾਲਾ, ਚੌਕ ਚਬੂਤਰਾ ਅੰਦਰੂਨ ਗਿਲਵਾਲੀ ਗੇਟ ਵਿਖੇ ਸ਼ਰਧਾ ਭਾਵਨਾ ਨਾਲ ਸਜਾਇਆ ਗਿਆ। ਅੰਮ੍ਰਿਤ ਵੇਲੇ 4.30 ਵਜੇ ਸ੍ਰੀ ਜਪੁਜੀ ਸਾਹਿਬ ਦੇ ਪਾਠ ਸੰਗਤੀ ਰੂਪ ਵਿਚ ਪਾਠਾਂ ਨਾਲ ਸ਼ੁਰੂਆਤ ਹੋਈ, ਉਪਰੰਤ ਬੀਬੀ ਸਤਿੰਦਰ ਕੌਰ ਪੱਟੀ ਵਾਲੇ ਤੇ ਭਾਈ ਹਰਚਰਨ ਸਿੰਘ ਅਤੇ ਭਾਈ ਅਮਰਜੀਤ ਸਿੰਘ ਤੰਤੀ ਸਾਜ਼ਾਂ ਵਾਲਿਆਂ ਦੇ ਜਥਿਆਂ ਨੇ ਸ਼ਬਦ ਕੀਰਤਨ ਅਤੇ ਭਾਈ ਕ੍ਰਿਸ਼ਨ ਸਿੰਘ ਸੰਤਨ ਕੀ ਕੁਟੀਆ ਵਾਲਿਆਂ ਤੇ ਭਾਈ ਦਵਿੰਦਰ ਸਿੰਘ ਨੇ ਕਥਾ ਤੇ ਗੁਰਮਤਿ ਵਿਚਾਰਾਂ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ। ਸ੍ਰੀ ਦਰਬਾਰ ਸਾਹਿਬ ਕਮੇਟੀ ਤੇ ਪ੍ਰਬੰਧਕਾਂ ਵਲੋਂ ਜਥਿਆਂ ਅਤੇ ਕਥਾਵਾਚਕਾਂ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬਿਕਰਮਜੀਤ ਸਿੰਘ, ਭਾਈ ਜਸਵੰਤ ਸਿੰਘ, ਭਾਈ ਸੁਵਿੰਦਰ ਸਿੰਘ, ਭਾਈ ਉਪਕਾਰ ਸਿੰਘ, ਭਾਈ ਮੁਖਤਿਆਰ ਸਿੰਘ ਟਰੱਕਾਂ ਵਾਲੇ, ਭਾਈ ਜਸਬੀਰ ਸਿੰਘ ਬੈਂਕ ਵਾਲੇ, ਭਾਈ ਸਤਿੰਦਰ ਸਿੰਘ, ਭਾਈ ਜਵਾਹਰਲਾਲ ਸਿੰਘ, ਜਸਬੀਰ ਸਿੰਘ ਅਰੋੜਾ, ਭੁਪਿੰਦਰ ਸਿੰਘ, ਰਵਿੰਦਰ ਸਿੰਘ, ਵਿੱਕੀ, ਸ਼ਰਨਜੀਤ ਸਿੰਘ ਸਮੇਤ ਹੋਰ ਪ੍ਰਮੁੱਖ ਸਖ਼ਸੀਅਤਾਂ ਤੇ ਸੰਗਤਾਂ ਹਾਜ਼ਰ ਸਨ ।ਸਮਾਗਮ ਉਪਰੰਤ ਭਾਈ ਉਪਕਾਰ ਸਿੰਘ ਗ੍ਰੰਥੀ ਅਤੇ ਭਾਈ ਜਸਵੰਤ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਸਾਹਿਬ, ਭਾਈ ਸੁਵਿੰਦਰ ਸਿੰਘ ਤੇ ਭਾਈ ਮੁਖਤਿਆਰ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਸ੍ਰੀ ਗੁਰੂ ਅੰਗਦ ਦੇਵ ਜੀ ਮਿਸ਼ਰਾ ਸਿੰਘ ਕਾਲੋਨੀ ਨੂੰ ਸ੍ਰੀ ਦਰਬਾਰ ਸਾਹਿਬ ਤੇ ਸੁਸਾਇਟੀ ਵਲੋਂ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ।
ਪਿਛਲੀ ਖ਼ਬਰ ਅਕਾਲੀ ਕਾਨਫਰੰਸ ਪੰਜਾਬ ’ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦਾ ਮੁੱਢ ਬੰਨ੍ਹੇਗੀ- ਮਜੀਠੀਆ ਅਗਲੀ ਖ਼ਬਰ ਅੱਜ ਭੋਗ ’ਤੇ ਵਿਸ਼ੇਸ਼ : ਮਦਦਗਾਰ ਤੇ ਵਚਨਾਂ ਦਾ ਪਾਲਣ ਕਰਨ ਵਾਲੇ ‘ਬਚਨਪਾਲ ਸਿੰਘ ਜੌਹਲ’

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।