28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਸਰਕਾਰ ਮੁਲਾਜ਼ਮਾਂ ਨੂੰ ਧਮਕਾਉਣ ਦੀ ਥਾਂ ਉਨ੍ਹਾਂ ਦੀਆਂ ਮੰਗਾਂ ਮੰਨੇ- ਰੋਡਵੇਜ਼ ਕਰਮਚਾਰੀ ਦਲ

ਅੰਮ੍ਰਿਤਸਰ, 27 ਅਗਸਤ (ਰੇਸ਼ਮ ਸਿੰਘ)- ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਜੋ ਕਿਸੇ ਵੇਲੇ ਮੁਲਾਜ਼ਮਾਂ ਦੀਆਂ ਮੰਗਾਂ ਦਾ ਕੱਟੜ ਸਮਰਥਕ ਹੁੰਦਾ ਸੀ । ਆਪਣੀ ਸਰਕਾਰ ਦੇ ਬਣਦੇ ਹੀ ਵਿਰੋਧੀ ਵਿਚਾਰਧਾਰਾ ਵਾਲੇ ਬਿਆਨ ਦੇ ਰਿਹਾ ਅਤੇ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਮੁਲਾਜ਼ਮਾਂ ਨੂੰ ਧਮਕਾਉਣ ਦੀ ਥਾਂ ਉਨ੍ਹਾਂ ਦੀਆਂ ਮੰਗਾਂ ਮੰਨੇ ।

ਪੰਜਾਬ ਰੋਡਵੇਜ਼ ਕਰਮਚਾਰੀ ਦਲ ਦੇ ਪ੍ਰਧਾਨ ਹਰਮੀਤ ਸਿੰਘ ਰੰਧਾਵਾ ਤੇ ਹੋਰ ਆਗੂ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ। ਤਸਵੀਰ: ਹਰਜੀਤ ਸਿੰਘ 28-08-2026
ਅੰਮ੍ਰਿਤਸਰ, 27 ਅਗਸਤ (ਰੇਸ਼ਮ ਸਿੰਘ)- ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਜੋ ਕਿਸੇ ਵੇਲੇ ਮੁਲਾਜ਼ਮਾਂ ਦੀਆਂ ਮੰਗਾਂ ਦਾ ਕੱਟੜ ਸਮਰਥਕ ਹੁੰਦਾ ਸੀ । ਆਪਣੀ ਸਰਕਾਰ ਦੇ ਬਣਦੇ ਹੀ ਵਿਰੋਧੀ ਵਿਚਾਰਧਾਰਾ ਵਾਲੇ ਬਿਆਨ ਦੇ ਰਿਹਾ ਅਤੇ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਮੁਲਾਜ਼ਮਾਂ ਨੂੰ ਧਮਕਾਉਣ ਦੀ ਥਾਂ ਉਨ੍ਹਾਂ ਦੀਆਂ ਮੰਗਾਂ ਮੰਨੇ । ਇਹ ਪ੍ਰਗਟਾਵਾ ਅੱਜ ਇਥੇ ਰੋਡਵੇਜ਼ ਡਿਪੂ ਵਿਖੇ ਸਾਂਝਾ ਮੁਲਾਜ਼ਮ ਫਰੰਟ ਪੰਜਾਬ ਰੋਡਵੇਜ਼ ਡਿਪੂ ਇਕ ਅਤੇ ਦੋ ਨੂੰ ਲੈ ਕੇ ਕੀਤੇ ਮਹਾਂਬੰਦ ’ਚ ਭਾਗ ਲੈਂਦਿਆਂ ਸੂਬਾ ਪ੍ਰਧਾਨ ਪੰਜਾਬ ਰੋਡਵੇਜ਼ ਕਰਮਚਾਰੀ ਦਲ ਹਰਮੀਤ ਸਿੰਘ ਰੰਧਾਵਾ ਨੇ ਕੀਤਾ। ਜਿਨ੍ਹਾਂ ਦੱਸਿਆ ਕਿ ਅੱਜ ਰੋਡਵੇਜ਼ ਦੇ ਦੋਵੇਂ ਡਿਪੂਆਂ ਦਾ ਕੰਮ ਕਾਜ ਠੱਪ ਰਿਹਾ ਹੈ । ਇਸ ਮੌਕੇ ਉਨ੍ਰਾਂ ਨਾਲ ਪਰਮਦੀਪ ਸਿੰਘ ਸੰਧੂ ਡਿਪੂ ਪ੍ਰਧਾਨ, ਵਰਿੰਦਰ ਕੁਮਾਰ ਜਨ: ਸਕੱਤਰ, ਗੁਰਦੀਪ ਸਿੰਘ ਜਨ: ਸਕੱਤਰ ਸੀਟੂ, ਗੁਰਮੀਤ ਸਿੰਘ ਪ੍ਰਧਾਨ ਏਟਕ, ਬਿਕਰਮਜੀਤ ਸਿੰਘ ਪ੍ਰਧਾਨ ਇੰਟਕ, ਬਲਜੀਤ ਸਿੰਘ ਬੱਲ, ਕੁਲਬੀਰ ਸਿੰਘ ਅਦਲੀਵਾਲ, ਪਲਵਿੰਦਰ ਸਿੰਘ ਜਨ: ਸਕੱਤਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਡੀ. ਏ. ਵੀ. ਕਾਲਜ ਵਿਖੇ ਪੀ. ਸੀ. ਸੀ. ਟੀ. ਯੂ. ਦੀ ਸਥਾਨਕ ਇਕਾਈ ਵਲੋਂ ਇਕ ਘੰਟੇ ਦੀ ਹੜਤਾਲ ਅਗਲੀ ਖ਼ਬਰ ਕਰਮਜੀਤ ਸਿੰਘ ਰਿੰਟੂ ਵਲੋਂ ਰੋਜ਼ ਐਵੇਨਿਊ ਦੀਆਂ ਸੜਕਾਂ ’ਤੇ ਪ੍ਰੀਮਿਕਸ ਪਾਉਣ ਦੇ ਕੰਮ ਦੀ ਸ਼ੁਰੂਆਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।