08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਦਸਵੀਂ/ਬਾਰ੍ਹਵੀਂ ਪਾਸ ਬੇਰੁਜ਼ਗਾਰ ਲੜਕੀਆਂ ਲਈ ਸਵੈ-ਰੁਜ਼ਗਾਰ ਕੋਰਸਾਂ ’ਚ ਦਾਖਲੇ ਦੀ ਮਿਤੀ 10 ਤੱਕ ਵਧਾਈ

ਅੰਮ੍ਰਿਤਸਰ, 7 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲਾਈਫਲੌਂਗ ਲਰਨਿੰਗ ਵਿਭਾਗ ਵਲੋਂ ਦਸਵੀਂ ਅਤੇ ਬਾਰ੍ਹਵੀਂ ਪਾਸ ਬੇਰੁਜ਼ਗਾਰ ਲੜਕੀਆਂ ਨੂੰ ਸਵੈ-ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਦੇ ਉਦੇਸ਼ ਨਾਲ ਸੈਸ਼ਨ 2026-27 ਲਈ ਵੱਖ-ਵੱਖ ਸਰਟੀਫਿਕੇਟ ਕੋਰਸਾਂ ਅਤੇ ਡਿਪਲੋਮਾ ਕੋਰਸਾਂ ਵਿਚ ਦਾਖਲੇ ਦੀ ਮਿਤੀ ਵਧਾ ਕੇ 10 ਸਤੰਬਰ 2026 ਕਰ ਦਿੱਤੀ ਗਈ ਹੈ। ਇਨ੍ਹਾਂ ਕੋਰਸਾਂ ਵਿਚ ਖਾਲੀ ਰਹਿ ਗਈਆਂ ਸੀਟਾਂ ਨੂੰ ਪਹਿਲ ਦੇ ਆਧਾਰ ’ਤੇ ਭਰਿਆ ਜਾਵੇਗਾ।

ਅਜੀਤ ਡੈਸਕ 08-09-2026
ਅੰਮ੍ਰਿਤਸਰ, 7 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲਾਈਫਲੌਂਗ ਲਰਨਿੰਗ ਵਿਭਾਗ ਵਲੋਂ ਦਸਵੀਂ ਅਤੇ ਬਾਰ੍ਹਵੀਂ ਪਾਸ ਬੇਰੁਜ਼ਗਾਰ ਲੜਕੀਆਂ ਨੂੰ ਸਵੈ-ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਦੇ ਉਦੇਸ਼ ਨਾਲ ਸੈਸ਼ਨ 2026-27 ਲਈ ਵੱਖ-ਵੱਖ ਸਰਟੀਫਿਕੇਟ ਕੋਰਸਾਂ ਅਤੇ ਡਿਪਲੋਮਾ ਕੋਰਸਾਂ ਵਿਚ ਦਾਖਲੇ ਦੀ ਮਿਤੀ ਵਧਾ ਕੇ 10 ਸਤੰਬਰ 2026 ਕਰ ਦਿੱਤੀ ਗਈ ਹੈ। ਇਨ੍ਹਾਂ ਕੋਰਸਾਂ ਵਿਚ ਖਾਲੀ ਰਹਿ ਗਈਆਂ ਸੀਟਾਂ ਨੂੰ ਪਹਿਲ ਦੇ ਆਧਾਰ ’ਤੇ ਭਰਿਆ ਜਾਵੇਗਾ। ਪ੍ਰੋ. ਵਰਿੰਦਰ ਕੌਰ, ਡਾਇਰੈਕਟਰ, ਲਾਈਫਲੌਂਗ ਲਰਨਿੰਗ ਵਿਭਾਗ ਨੇ ਦੱਸਿਆ ਕਿ ਵਿਭਾਗ ਵਲੋਂ ਦਸਵੀਂ ਪਾਸ ਲੜਕੀਆਂ ਲਈ ਛੇ ਮਹੀਨੇ ਦੇ ਡਰੈੱਸ ਡਿਜ਼ਾਈਨਿੰਗ ਅਤੇ ਬਿਊਟੀ ਕਲਚਰ ਸਰਟੀਫਿਕੇਟ ਕੋਰਸ ਚਲਾਏ ਜਾ ਰਹੇ ਹਨ। ਇਸੇ ਤਰ੍ਹਾਂ ਬਾਰ੍ਹਵੀਂ ਪਾਸ ਲੜਕੀਆਂ ਲਈ ਵੈੱਬ ਡਿਜ਼ਾਈਨਿੰਗ, ਕੰਪਿਊਟਰ ਬੇਸਿਕ ਕੌਨਸੈਪਟ, ਡਾਇਟ ਐਂਡ ਨਿਊਟ੍ਰੀਸ਼ਨ ਅਤੇ ਨੈਨੀ ਕੇਅਰ ਦੇ ਛੇ ਮਹੀਨੇ ਦੇ ਸਰਟੀਫਿਕੇਟ ਕੋਰਸ ਉਪਲਬਧ ਹਨ। ਇਸ ਤੋਂ ਇਲਾਵਾ ਬਾਰ੍ਹਵੀਂ ਪਾਸ ਲੜਕੀਆਂ ਲਈ ਇਕ ਸਾਲ ਦੇ ਡਿਪਲੋਮਾ ਕੋਰਸਾਂ ਵਿਚ ਡਿਪਲੋਮਾ ਇਨ ਫੈਸ਼ਨ ਡਿਜ਼ਾਈਨਿੰਗ, ਡਿਪਲੋਮਾ ਇਨ ਕੋਸਮੋਟੋਲੋਜੀ, ਡਿਪਲੋਮਾ ਇਨ ਕੰਪਿਊਟਰ ਐਪਲੀਕੇਸ਼ਨਜ਼, ਡਿਪਲੋਮਾ ਇਨ ਗ੍ਰਾਫਿਕਸ ਅਤੇ ਵੈੱਬ ਡਿਜ਼ਾਈਨਿੰਗ, ਡਿਪਲੋਮਾ ਇਨ ਹੈਲਥ ਐਂਡ ਨਿਊਟ੍ਰੀਸ਼ਨ ਅਤੇ ਡਿਪਲੋਮਾ ਇਨ ਨੈਨੀ ਕੇਅਰ ਐਂਡ ਚਾਈਲਡ ਡਿਵੈਲਪਮੈਂਟ ਸ਼ਾਮਲ ਹਨ। ਇਨ੍ਹਾਂ ਕੋਰਸਾਂ ਵਿਚ ਦਾਖਲਾ ਲੈਣ ਦੀਆਂ ਚਾਹਵਾਨ ਲੜਕੀਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਵੈੱਬਸਾਈਟ ਰਾਹੀਂ 10 ਸਤੰਬਰ 2026 ਤੱਕ ਆਨਲਾਈਨ ਦਾਖਲਾ ਫਾਰਮ ਭਰ ਸਕਦੀਆਂ ਹਨ। ਵਿਭਾਗ ਵਲੋਂ ਖਾਲੀ ਸੀਟਾਂ ਨੂੰ ਪਹਿਲ ਦੇ ਆਧਾਰ ’ਤੇ ਭਰਿਆ ਜਾਵੇਗਾ।
ਪਿਛਲੀ ਖ਼ਬਰ ਚੀਫ਼ ਖ਼ਾਲਸਾ ਦੀਵਾਨ ਦੇ ਵੱਖ-ਵੱਖ ਸਕੂਲਾਂ ਦੀਆਂ ਵਿਦਿਆਰਥਣਾਂ ਕੀਨੀਆ ਤੋਂ ਸਿੱਖੀ, ਸੇਵਾ ਅਤੇ ਵਿਸ਼ਵ ਪੱਧਰੀ ਸਾਂਝ ਦਾ ਅਨਮੋਲ... ਅਗਲੀ ਖ਼ਬਰ ਬੀ. ਬੀ. ਕੇ. ਡੀ. ਏ. ਵੀ. ਕਾਲਜ ਫ਼ਾਰ ਵੁਮੈਨ ਨੇ ਮੇਜਰ ਧਿਆਨ ਚੰਦ ਦੀ ਵਿਰਾਸਤ ਨੂੰ ਸਨਮਾਨਿਤ ਕਰਦਿਆਂ ਰਾਸ਼ਟਰੀ ਖੇਡ ਦਿਵਸ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।