14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਗਣੇਸ਼ ਚਤੁਰਥੀ ਦੇ ਮੱਦੇਨਜ਼ਰ ਲੋਕਾਂ ਨੇ ਮੂਰਤੀਆਂ ਦੀ ਕੀਤੀ ਖ਼ਰੀਦਦਾਰੀ

ਅੰਮ੍ਰਿਤਸਰ, 13 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)-ਭਗਵਾਨ ਸ੍ਰੀ ਗਣੇਸ਼ ਜੀ ਦਾ ਜਨਮ ਦਿਨ ਗਣੇਸ਼ ਚਤੁਰਥੀ ਮਹਾਂ ਉਤਸਵ ਅੱਜ 14 ਸਤੰਬਰ ਤੋਂ ਆਰੰਭ ਹੋਣ ਜਾ ਰਿਹਾ ਹੈ, ਜਿਸਨੂੰ ਲੈ ਕੇ ਘਰਾਂ ਅਤੇ ਮੰਦਰਾਂ ਵਿਚ ਤਿਆਰੀਆਂ ਜ਼ੋਰਾਂ ਨਾਲ ਚੱਲ ਰਹੀਆਂ ਹਨ। ਸ਼ਹਿਰ ’ਚ ਦੇਰ ਸ਼ਾਮ ਤੱਕ ਲੋਕ ਗਣਪਤੀ ਬੱਪਾ ਦੀਆਂ ਮੂਰਤੀਆਂ ਦੀ ਖ਼ਰੀਦਦਾਰੀ ਕਰਦੇ ਹੋਏ ਦੇਖੇ ਗਏ।

ਅਜੀਤ ਡੈਸਕ 14-09-2026
ਅੰਮ੍ਰਿਤਸਰ, 13 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)-ਭਗਵਾਨ ਸ੍ਰੀ ਗਣੇਸ਼ ਜੀ ਦਾ ਜਨਮ ਦਿਨ ਗਣੇਸ਼ ਚਤੁਰਥੀ ਮਹਾਂ ਉਤਸਵ ਅੱਜ 14 ਸਤੰਬਰ ਤੋਂ ਆਰੰਭ ਹੋਣ ਜਾ ਰਿਹਾ ਹੈ, ਜਿਸਨੂੰ ਲੈ ਕੇ ਘਰਾਂ ਅਤੇ ਮੰਦਰਾਂ ਵਿਚ ਤਿਆਰੀਆਂ ਜ਼ੋਰਾਂ ਨਾਲ ਚੱਲ ਰਹੀਆਂ ਹਨ। ਸ਼ਹਿਰ ’ਚ ਦੇਰ ਸ਼ਾਮ ਤੱਕ ਲੋਕ ਗਣਪਤੀ ਬੱਪਾ ਦੀਆਂ ਮੂਰਤੀਆਂ ਦੀ ਖ਼ਰੀਦਦਾਰੀ ਕਰਦੇ ਹੋਏ ਦੇਖੇ ਗਏ। ਬਾਜ਼ਾਰ ਵਿਚ ਇਕ ਫੁੱਟ ਤੋਂ ਲੈ ਕੇ ਕਰੀਬ 10 ਫੁੱਟ ਤੱਕ ਦੀਆਂ ਗਣੇਸ਼ ਮੂਰਤੀਆਂ ਉਪਲਬਧ ਹਨ, ਜੋ ਵੱਖ-ਵੱਖ ਡਿਜ਼ਾਈਨਾਂ ਵਿਚ ਉਪਲਬਧ ਹਨ। ਉਪਲਬਧ ਮੂਰਤੀਆਂ ਵਿਚ ਸਿੰਘਾਸਣ ਉੱਤੇ ਬਿਰਾਜਮਾਨ ਗਣੇਸ਼ ਜੀ ਦੀ ਮੂਰਤੀ ਲੋਕਾਂ ਦੀ ਖਿੱਚ ਦਾ ਕੇਂਦਰ ਬਣੀ ਹੋਈ ਹੈ। ਇਸ ਦੇ ਨਾਲ ਹੀ ਕਮਲ ‘ਤੇ ਬਿਰਾਜਮਾਨ ਬੱਪਾ, ਸਿੰਘਾਸਨ ’ਤੇ ਬੈਠੇ ਗਣੇਸ਼ ਦੀਆਂ ਆਕਰਸ਼ਕ ਡਿਜ਼ਾਈਨ ਕੀਤੀਆਂ ਮੂਰਤੀਆਂ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਮੂਰਤੀਆਂ ਦੇ ਡਿਜ਼ਾਈਨ ਅਤੇ ਆਕਾਰ ਦੇ ਹਿਸਾਬ ਨਾਲ ਰੇਟ ਤੈਅ ਕੀਤੇ ਗਏ ਹਨ। ਈਕੋ-ਫ੍ਰੈਂਡਲੀ ਗਣੇਸ਼ ਨੂੰ ਆਪਣੇ ਘਰਾਂ ਵਿਚ ਸਥਾਪਿਤ ਕਰਨ ਲਈ ਸ਼ਰਧਾਲੂਆਂ ਦੀ ਪਹਿਲੀ ਪਸੰਦ ਰਹੀ। ਇਸ ਕਾਰਨ ਮਿੱਟੀ ਦੇ ਜ਼ਿਆਦਾ ਗਣਪਤੀ ਬਣਾਏ ਗਏ ਹਨ। ਇਸ ਸੰਬੰਧੀ ਕਾਰੀਗਰਾਂ ਨੇ ਦੱਸਿਆ ਕਿ ਇਸ ਵਾਰ ਜ਼ਿਆਦਾਤਰ ਗਣੇਸ਼ ਮੂਰਤੀਆਂ ਮਿੱਟੀ, ਫੇਵੀਕੋਲ ਦੀਆਂ ਬਣੀਆਂ ਹਨ। ਇਨ੍ਹਾਂ ਨੂੰ ਘਰ ’ਚ ਆਸਾਨੀ ਨਾਲ ਵਿਸਰਜਿਤ ਕੀਤਾ ਜਾ ਸਕਦਾ ਹੈ।
ਪਿਛਲੀ ਖ਼ਬਰ ਸਮਾਜ ਸੇਵੀ ਕ੍ਰਿਸ਼ਨ ਦੇਵ ਸ਼ਰਮਾ ਦੀ ਯਾਦ ਵਿਚ ਲੰਗਰ ਲਗਾਇਆ ਅਗਲੀ ਖ਼ਬਰ ਪੁਲਿਸ ਥਾਣਾ ਸੁਲਤਾਨਵਿੰਡ ਵਲੋਂ 30 ਬੋਰ ਦੇ ਪਿਸਟਲ, ਦੋ ਜ਼ਿੰਦਾ ਰੌਂਦ ਸਮੇਤ ਇਕ ਨੌਜਵਾਨ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।